ਜਲੰਧਰ – ਡੈਸ਼ਿੰਗ ਬੁਆਏ ਪ੍ਰਿੰਸ ਨਰੂਲਾ ਨੇ ਆਪਣੀ ਪਤਨੀ ਯੁਵਿਕਾ ਚੌਧਰੀ ਨੂੰ ਤੋਹਫ਼ੇ ‘ਚ ਲਗਯਰੀ ਕਾਰ ਦਿੱਤੀ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਦਰਅਸਲ, 14 ਫ਼ਰਵਰੀ ਨੂੰ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੀ ਵਰ੍ਹੇਗੰਢ ਸੀ ਜਿਸ ‘ਤੇ ਪ੍ਰਿੰਸ ਨੇ ਆਪਣੀ ਪਤਨੀ ਨੂੰ ਤੋਹਫ਼ੇ ‘ਚ ਰੇਂਜ ਰੋਵਰ ਗੱਡੀ ਦਿੱਤੀ। ਇਨ੍ਹਾਂ ਤਸਵੀਰਾਂ ਨੂੰ ਪ੍ਰਿੰਸ ਨਰੂਲਾ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਸ਼ੇਅਰ ਕਰਦਿਆਂ ਲਿਖਿਆ, ”ਹੈਪੀ ਐਨਵਰਸਰੀ ਬੇਬੀ ਯੁਵਿਕਾ ਚੌਧਰੀ ਲਵ ਯੂ ਸੋ ਮਚ ਅਤੇ ਹਾਂ ਮੈਂ ਤੁਹਾਡੇ ਸਾਰੇ ਸੁਫ਼ਨੇ ਪੂਰੇ ਕਰਾਂਗਾ ਭਾਵੇਂ ਉਹ ਛੋਟਾ ਹੋਵੇ ਜਾਂ ਫ਼ਿਰ ਵੱਡਾ ਅਤੇ ਇਹ ਰਿਹਾ ਤੁਹਾਡਾ ਇੱਕ ਹੋਰ ਤੋਹਫ਼ਾ।”
ਇਸ ਤੋਂ ਇਲਾਵਾ ਉਸ ਨੇ ਆਪਣੇ ਮਾਤਾ-ਪਿਤਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਹਮੇਸ਼ਾ ਹੀ ਉਸ ਦਾ ਸਾਥ ਦਿੱਤਾ ਹੈ। ਉਥੇ ਯੁਵਿਕਾ ਨੇ ਵੀ ਆਪਣੇ ਇਨਸਟਾਗ੍ਰੈਮ ‘ਤੇ ਤਸਵੀਰਾਂ ਸ਼ੇਅਰ ਕਰਦਿਆਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ।
ਪ੍ਰਿੰਸ ਨਰੂਲਾ ਨੇ ਇਸ ਤੋਂ ਪਹਿਲਾਂ ਵੀ ਯੁਵਿਕਾ ਨੂੰ ਵਿਆਹ ਤੋਂ ਬਾਅਦ ਇੱਕ BMW ਕਾਰ ਗਿਫ਼ਟ ਕੀਤੀ ਸੀ।
ਦੱਸਣਯੋਗ ਹੈ ਕਿ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੀ ਦੋਸਤੀ TV ਦੇ ਰਿਐਲਿਟੀ ਸ਼ੋਅ ਬਿੱਗ ਬੌਸ ਦੌਰਾਨ ਹੋਈ ਸੀ। ਇਸੇ ਦੌਰਾਨ ਦੋਵਾਂ ‘ਚ ਪਿਆਰ ਹੋਇਆ। ਉਸ ਤੋਂ ਬਾਅਦ ਦੋਹਾਂ ਨੇ ਸਾਲ 2018 ‘ਚ ਪੰਜਾਬੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ।











