ਧਰਮਿੰਦਰ ਦੇ ਕੰਮ ਤੋਂ ਖੁਸ਼ ਹੋਏ ਕਿਸਾਨ ਅਤੇ ਬਣਾਇਆ ਵੀਡੀਓ

ਬੌਲੀਵੁਡ ਦੇ ਹੀਮੈਨ ਧਰਮਿੰਦਰ ਇਨ੍ਹਾਂ ਦਿਨੀਂ ਫ਼ਿਲਮਾਂ ਤੋਂ ਦੂਰ ਆਪਣੇ ਖੇਤਾਂ ‘ਚ ਸਮਾਂ ਬੀਤਾਂ ਰਹੇ ਹਨ। ਉਹ ਆਪਣੇ ਖੇਤਾਂ ਦੇ ਵੀਡੀਓ ਅਕਸਰ ਹੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਹਾਲ ਹੀ ‘ਚ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਨੂੰ ਲੋਕਾਂ ਵਲੋਂ ਖ਼ੂਬ ਦੇਖਿਆ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ। ਧਰਮਿੰਦਰ ਨੇ ਇਸ ਵਾਰ ਆਪਣੇ ਖੇਤਾਂ ‘ਚ ਬੰਦ ਗੋਭੀ ਉਗਾਈ ਜਿਸ ਦਾ ਵੀਡੀਓ ਵੀ ਉਸ ਨੇ ਇਨਸਟਾਗ੍ਰੈਮ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਨ੍ਹਾਂ ਨਾਲ ਉਨ੍ਹਾਂ ਦੇ ਫ਼ਾਰਮ ਹਾਊਸ ‘ਤੇ ਕੰਮ ਕਰਨ ਵਾਲਾ ਇੱਕ ਸ਼ਖਸ ਵੀ ਨਜ਼ਰ ਆ ਰਿਹਾ ਹੈ। ਧਰਮਿੰਦਰ ਵੀਡੀਓ ‘ਚ ਉਸ ਸ਼ਖਸ ਨੂੰ ਅਸਲ ਹੀਰੋ ਦੱਸ ਰਹੇ ਹਨ ਅਤੇ ਕਹਿ ਰਹੇ ਹਨ ਕਿ ਸਾਡੇ ਖੇਤ ‘ਚ ਬੰਦ ਗੋਭੀ ਉੱਗੀ ਹੋਈ ਹੈ।
ਧਰਮਮਿੰਦਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ ‘ਚ ਲਿਖਆ, ”ਆ ਲੌਟ ਕੇ ਆਜਾ ਮੇਰੇ ਮੀਤ ਤੁਝੇ ਤੇਰੇ ਖੇਤ ਬੁਲਾਤੇ ਹੈਂ। ਲਵ ਯੂ ਔਲ।” ਇਸ ਵੀਡੀਓ ‘ਚ ਧਰਮਿੰਦਰ ਦਾ ਦੇਸੀ ਅੰਦਾਜ਼ ਨਜ਼ਰ ਆ ਰਿਹਾ ਹੈ।