ਭੁੰਨੀ ਅਲਸੀ ਅਤੇ ਜ਼ੀਰਾ ਹਨ ਸਿਹਤ ਲਈ ਵਰਦਾਨ

ਔਸ਼ਧਿਕ ਗੁਣਾਂ ਨਾਲ ਭਰਪੂਰ ਅਲਸੀ ਦੇ ਬੀਜ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਇਸ ਦਾ ਸੇਵਨ ਵੱਖ-ਵੱਖ ਪਕਵਾਨਾਂ ਦੇ ਰੂਪ ‘ਚ ਕੀਤਾ ਜਾਂਦਾ ਹੈ। ਇਸ ‘ਚ ਪਾਏ ਜਾਣ ਵਾਲੇ ਫ਼ਾਈਬਰ ਐਂਟੀ-ਔਕਸੀਡੈਂਟਸ, ਵਾਇਟਾਮਿਨ B, ਓਮੈਗਾ 3 ਫ਼ੈਟੀ ਐਸਿਡ, ਆਇਰਨ ਅਤੇ ਪ੍ਰੋਟੀਨ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਭਾਰ ਘੱਟ ਕਰਨ ਦੇ ਨਾਲ-ਨਾਲ ਇਸ ਦਾ ਸੇਵਨ ਪਾਚਨ ਕਿਰਿਆ ਨੂੰ ਵੀ ਦਰੁਸਤ, ਕੋਲਡ, ਕੌਫ਼, ਕੋਲੈਸਟਰੋਲ ਕੰਟਰੋਲ, ਕੈਂਸਰ, ਡਾਇਬਟੀਜ਼, ਆਦਿ ਤੋਂ ਵੀ ਬਚਾਅ ਕਰਦਾ ਹੈ। ਜੇਕਰ ਅਲਸੀ ਨੂੰ ਜੀਰੇ ਦੇ ਨਾਲ ਖਾਧਾ ਜਾਵੇ ਤਾਂ ਇਸ ਨਾਲ ਸਰਦੀਆਂ ‘ਚ ਹੋਣ ਵਾਲੀ ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਵੀ ਨਿਜਾਤ ਮਿਲਦੀ ਹੈ। ਅਸੀਂ ਤੁਹਾਨੂੰ ਅਲਸੀ ਖਾਣ ਦੇ ਉਨ੍ਹਾਂ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਤੁਸੀਂ ਬੀਮਾਰੀਆਂ ਤੋਂ ਬਚੇ ਰਹਿ ਸਕਦੇ ਹੋ।
ਕਿੰਝ ਕਰੀਏ ਸੇਵਨ – ਅਲਸੀ ਦੇ ਬੀਜਾਂ ਨੂੰ ਰਾਤ ਦੇ ਸਮੇਂ ਪਾਣੀ ‘ਚ ਭਿਓ ਕੇ ਰੱਖ ਦਿਉ। ਸਵੇਰੇ ਖ਼ਾਲੀ ਪੇਟ ਇਨ੍ਹਾਂ ਦਾ ਸੇਵਨ ਕਰੋ। ਇਸ ਦੇ ਇਲਾਵਾ ਅਲਸੀ ਦੇ ਬੀਜਾਂ ਨਾਲ ਬਣੇ ਲੱਡੂ ਜਾਂ ਰੋਟੀ ਨੂੰ ਵੀ ਤੁਸੀਂ ਆਪਣੀ ਡਿਸ਼ ‘ਚ ਸ਼ਾਮਿਲ ਕਰ ਸਕਦੇ ਹੋ। ਕਣਕ ਦੇ ਆਟੇ ‘ਚ ਅਲਸੀ ਮਿਲਾ ਕੇ ਉਸ ਦੀ ਰੋਟੀ ਖਾਣੀ ਚਾਹੀਦੀ ਹੈ। ਇੱਕ ਚੱਮਚ ਅਲਸੀ ਦੇ ਪਾਊਡਰ ਨੂੰ ਦੋ ਕੱਪ ਪਾਣੀ ‘ਚ ਓਦੋਂ ਤਕ ਅੱਗ ‘ਤੇ ਪਕਾਓ ਜਦੋਂ ਤਕ ਇਹ ਪਾਣੀ ਇੱਕ ਕੱਪ ਨਾ ਰਹਿ ਜਾਵੇ। ਥੋੜ੍ਹਾ ਜਿਹਾ ਠੰਡਾ ਹੋਣ ‘ਤੇ ਸ਼ਹਿਦ ਜਾਂ ਗੁੜ ਪਾ ਕੇ ਇਸ ਦਾ ਸੇਵਨ ਕਰੋ।
ਭੁੰਨੀ ਹੋਈ ਅਲਸੀ ਦਾ ਜ਼ੀਰੇ ਨਾਲ ਇੰਝ ਕਰੋ ਸੇਵਨ – ਸਰਦੀ ਦੇ ਮੌਸਮ ‘ਚ ਹਮੇਸ਼ਾ ਸਰਦੀ-ਜ਼ੁਕਾਮ ਅਤੇ ਬੁਖ਼ਾਰ ਦੀ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਭੁੰਨੀ ਹੋਈ ਅਲਸੀ ਨੂੰ ਜ਼ੀਰੇ ਨਾਲ ਖਾ ਸਕਦੇ ਹੋ। ਰੋਜ਼ਾਨਾ ਇੱਕ ਚੱਮਚ ਭੁੰਨੀ ਅਲਸੀ ਅਤੇ ਜ਼ੀਰੇ ਦਾ ਇਸਤੇਮਾਲ ਕਰਨ ਨਾਲ ਨਾ ਸਿਰਫ਼ ਬੁਖ਼ਾਰ, ਸਰਦੀ-ਜ਼ੁਕਾਮ ਤੋਂ ਰਾਹਤ ਮਿਲੇਗੀ ਸਗੋਂ ਗਲੇ ਦੀ ਇਨਫ਼ੈਕਸ਼ਨ ਤੋਂ ਵੀ ਬਚਿਆ ਜਾ ਸਕਦਾ ਹੈ।
ਕੈਂਸਰ ਤੋਂ ਕਰੇ ਬਚਾਅ – ਅਲਸੀ ‘ਚ ਮੌਜੂਦ ਐਂਟੀ-ਔਕਸੀਡੈਂਟਸ ਗੁਣ ਬ੍ਰੈੱਸਟ ਕੈਂਸਰ, ਸਕਿਨ ਕੈਂਸਰ, ਓਵੇਰੀਅਨ ਕੈਂਸਰ ਦਾ ਖ਼ਤਰਾ ਕਾਫ਼ੀ ਹਦ ਤਕ ਘੱਟ ਕਰ ਦਿੰਦੇ ਹਨ। ਤੁਸੀਂ ਅਲਸੀ ਦੇ ਬੀਜਾਂ ਨੂੰ ਦਹੀ ‘ਚ ਮਿਲਾ ਕੇ ਖਾ ਸਕਦੇ ਹੋ।
ਸਿਕਰੀ ਤੋਂ ਮਿਲੇ ਛੁਟਕਾਰਾ – ਅਲਸੀ ਦੇ ਬੀਜਾਂ ਨੂੰ ਪੀਸ ਕੇ ਉਸ ‘ਚ 2-3 ਚੱਮਚ ਨਾਰੀਅਲ ਦਾ ਤੇਲ ਮਿਲਾ ਲਵੋ। ਇਸ ਤੇਲ ਨਾਲ ਫ਼ਿਰ ਸਿਰ ਦੀ ਮਸਾਜ ਕਰੋ ਅਤੇ 45 ਮਿੰਟਾਂ ਤਕ ਤੇਲ ਵਾਲਾਂ ‘ਚ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਸ਼ੈਂਪੂ ਨਾਲ ਸਿਰ ਧੋ ਲਵੋ। ਅਜਿਹਾ ਕਰਨ ਦੇ ਨਾਲ ਸਿਕਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਦੁਰੱਸਤ ਪਾਚਨਤੰਤਰ – ਅਲਸੀ ‘ਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਫ਼ਾਈਬਰ ਹੁੰਦੇ ਹਨ ਜੋ ਪਾਚਨਤੰਤਰ ਨੂੰ ਸਹੀ ਢੰਗ ਨਾਲ ਚੱਲਣ ‘ਚ ਮਦਦ ਕਰਦੇ ਹਨ। ਇਸ ਨਾਲ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਗਲੋਇੰਗ ਸਕਿਨ – ਅਲਸੀ ਦੇ ਬੀਜ ਸਕਿਨ ਲਈ ਵੀ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਇੱਕ ਚਮਚ ਅਲਸੀ ਦੇ ਬੀਜ ਅਤੇ ਉਸ ‘ਚ ਇੱਕ ਅੰਡਾ ਮਿਲਾ ਕੇ ਉਸ ਦਾ ਪੇਸਟ ਬਣਾ ਲਵੋ। ਫ਼ਿਰ ਇਸ ਪੇਸਟ ਨੂੰ ਚਿਹਰੇ ਅਤੇ ਗਰਦਨ ‘ਤੇ 15 ਮਿੰਟਾਂ ਲਈ ਲਗਾਓ। ਬਾਅਦ ‘ਚ ਪਾਣੀ ਦੇ ਨਾਲ ਚਿਹਰਾ ਧੋ ਲਵੋ। ਅਜਿਹਾ ਕਰਨ ਨਾਲ ਤੁਹਾਡੀ ਸਕਿਨ ਚਮਕਦਾਰ ਹੋ ਜਾਵੇਗੀ।
ਔਰਤਾਂ ਲਈ ਵਰਦਾਨ – ਅਲਸੀ ਦੇ ਬੀਜ ਔਰਤਾਂ ਲਈ ਵਰਦਾਨ ਸਾਬਿਤ ਹੁੰਦੇ ਹਨ। ਔਰਤਾਂ ਨੂੰ ਪੀਰੀਅਡਜ਼ ਬੰਦ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਜੇਕਰ ਇਸ ਦੌਰਾਨ 40 ਗ੍ਰਾਮ ਪੀਸੀ ਹੋਈ ਅਲਸੀ ਦਾ ਸੇਵਨ ਕੀਤਾ ਜਾਵੇ ਤਾਂ ਇਸ ਪਰੇਸ਼ਾਨੀ ‘ਚ ਕਾਫ਼ੀ ਰਾਹਤ ਮਿਲੇਗੀ।
ਵਾਲਾਂ ਦਾ ਝੜਨਾ ਕਰੇ ਘੱਟ – ਸਭ ਤੋਂ ਪਹਿਲਾਂ ਛੇ ਘੰਟਿਆਂ ਲਈ ਅਲਸੀ ਦੇ ਬੀਜਾਂ ਨੂੰ ਭਿਓ ਕੇ ਰੱਖ ਦਿਓ। ਫ਼ਿਰ ਪੀਸ ਦੇ ਦੋ ਚੱਮਚ ਆਂਵਲਿਆਂ ਦਾ ਤੇਲ ਮਿਲਾਓ। ਫ਼ਿਰ 30 ਮਿੰਟਾਂ ਤਕ ਸਿਰ ‘ਤੇ ਲੱਗਾ ਕੇ ਵਾਲਾਂ ਨੂੰ ਧੋ ਲਵੋ। ਅਜਿਹਾ ਹਫ਼ਤੇ ‘ਚ ਦੋ ਵਾਰ ਕਰਨਾ ਚਾਹੀਦਾ ਹੈ। ਇਸ ਨਾਲ ਵਾਲ ਝੜਨ ਦੀ ਸਮੱਸਿਆ ਦੂਰ ਹੁੰਦੀ ਹੈ।
ਹਾਰਮੋਨ ਸੰਤੁਲਨ – ਅਕਸਰ ਔਰਤਾਂ ਹਾਰਮੋਨਲਸ ਅਸੰਤੁਲਨ ਦੀ ਸਮੱਸਿਆ ਨਾਲ ਜੂਝਦੀਆਂ ਹਨ। ਅਜਿਹੇ ‘ਚ ਅਲਸੀ ਦੇ ਬੀਜਾਂ ਦਾ ਸੇਵਨ ਤੁਹਾਡੀ ਇਸ ਸਮੱਸਿਆ ਨੂੰ ਦੂਰ ਕਰਦਾ ਹੈ। ਇਸ ਨਾਲ ਸਰੀਰ ‘ਚ ਐਸਟਰੋਜਨ ਹਾਰਮੋਨ ਦਾ ਪੱਧਰ ਵੀ ਵੱਧਦਾ ਹੈ, ਜੋ ਔਰਤਾਂ ਲਈ ਬੇਹੱਦ ਜ਼ਰੂਰੀ ਹੈ।
ਭਾਰ ਕਰੇ ਘੱਟ – ਭਾਰ ਘੱਟ ਕਰਨ ਲਈ ਰੋਜ਼ਾਨਾ ਸਵੇਰੇ ਖ਼ਾਲੀ ਪੇਟ ਭਿੱਜੇ ਹੋਏ ਅਲਸੀ ਦੇ ਬੀਜ ਖਾਣੇ ਚਾਹੀਦੇ ਹਨ। ਇਸ ਨਾਲ ਮਟੈਬਲਿਜ਼ਮ ਤੇਜ਼ ਹੋਵੇਗਾ ਅਤੇ ਤੁਹਾਡਾ ਪੇਟ ਦੇਰ ਤਕ ਭਰਿਆ ਰਹੇਗਾ ਜਿਸ ਨਾਲ ਭਾਰ ਘੱਟ ਕਰਨ ‘ਚ ਮਦਦ ਮਿਲੇਗੀ।
ਦਿਲ ਦੇ ਲਈ ਫ਼ਾਇਦੇਮੰਦ – ਅਲਸੀ ਦੇ ਬੀਜਾਂ ਦਾ ਰੋਜ਼ਾਨਾ ਕਰਨ ਦੇ ਨਾਲ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ। ਇਸ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਹੀ ਰਾਹਤ ਮਿਲਦੀ ਹੈ। ਦਿਲ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸਵੇਰੇ ਦੋ ਚੱਮਚ ਭੁੰਨੀ ਹੋਈ ਅਲਸੀ ਦੇ ਬੀਜ਼ ਦਾ ਸੇਵਨ ਕਰਨਾ ਚਾਹੀਦਾ ਹੈ।
ਸ਼ੂਗਰ ਨੂੰ ਕਰੇ ਕੰਟਰੋਲ – ਸ਼ੂਗਰ ਦੇ ਮਰੀਜ਼ਾਂ ਨੂੰ ਦੋ ਚੱਮਚ ਭੁੰਨੀ ਹੋਈ ਅਲਸੀ ਖਾਣ ਤੋਂ ਬਾਅਦ ਦੋ ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ।
ਸੂਰਜਵੰਸ਼ੀ