ਜੇਕਰ ਤੁਸੀਂ ਮਿਰਚਾਂ ਖਾਣਾ ਪਸੰਦ ਨਹੀਂ ਕਰਦੇ ਤਾਂ ਆਪਣੀ ਇਹ ਆਦਤ ਬਦਲ ਦਿਓ। ਲਾਈਫ਼ ਦੇ ਨਾਲ-ਨਾਲ ਡਾਇਟ ‘ਚ ਵੀ ਕੁਝ ਸਪਾਈਸੀ ਯਾਨੀ ਤਿੱਖਾਪਨ ਅਤੇ ਮਿਰਚ ਐਡ ਕਰਨਾ ਤੁਹਾਡੇ ਲਈ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ। ਇੱਕ ਨਵੀਂ ਖੋਜ ਮੁਤਾਬਿਕ ਮਿਰਚ ਦਾ ਤਿੱਖਾ ਅਤੇ ਕਸੈਲਾ ਸਵਾਦ ਹਾਰਟ ਅਟੈਕ, ਸਟ੍ਰੋਕ ਅਤੇ ਹੋਰ ਕਈ ਦੂਸਰੀਆਂ ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਹੋਣ ਵਾਲੀ ਮੌਤ ਦੇ ਖ਼ਤਰੇ ਨੂੰ ਕਾਫ਼ੀ ਹੱਦ ਤਕ ਘਟਾ ਸਕਦਾ ਹੈ। ਜਰਨਲ ਔਫ਼ ਅਮੈਰੀਕਨ ਕਾਲਜ ਔਫ਼ ਕਾਰਡੀਔਲੋਜੀ ‘ਚ ਇਹ ਸਟੱਡੀ ਪ੍ਰਕਾਸ਼ਿਤ ਹੋਈ ਹੈ।
ਸਟ੍ਰੋਕ ਦਾ ਖ਼ਤਰਾ 61 ਫ਼ੀਸਦੀ ਅਤੇ ਹਾਰਟ ਅਟੈਕ ਦਾ ਖ਼ਤਰਾ 40 ਫ਼ੀਸਦੀ ਤਕ ਘੱਟ
23 ਹਜ਼ਾਰ ਲੋਕਾਂ ‘ਤੇ ਕੀਤੀ ਗਈ ਇਸ ਸਟੱਡੀ ‘ਚ ਖੋਜਕਾਰਾਂ ਨੇ ਪਾਇਆ ਕਿ ਨਿਯਮਤ ਤੌਰ ‘ਤੇ ਜੇਕਰ ਮਿਰਚ ਦਾ ਸੇਵਨ ਕੀਤਾ ਜਾਵੇ ਤਾਂ ਸਟ੍ਰੋਕ ਦਾ ਖ਼ਤਰਾ 61 ਫ਼ੀਸਦੀ, ਹਾਰਟ ਅਟੈਕ ਦਾ ਖ਼ਤਰਾ 40 ਫ਼ੀਸਦੀ ਅਤੇ ਆਈਸੈਮਿਕ ਹਾਰਟ ਡਿਜ਼ੀਜ਼ ਨਾਲ ਮੌਤ ਦਾ ਖ਼ਤਰਾ 44 ਫ਼ੀਸਦੀ ਤਕ ਘੱਟ ਹੋ ਜਾਂਦਾ ਹੈ। ਆਖ਼ਿਰ ਮਿਰਚ ਇੰਨੀ ਸ਼ਕਤੀਸ਼ਾਲੀ ਕਿਉਂ ਹੈ? ਚਿੱਲੀ ਪੈੱਪਰ ਯਾਨੀ ਮਿਰਚ ‘ਚ ਕੈਪਸੇਸਿਨ ਪਾਇਆ ਜਾਂਦਾ ਹੈ ਜੋ ਸ਼ਰੀਰ ‘ਚ ਇਨਫ਼ਲੇਮੇਸ਼ਨ ਯਾਨੀ ਸੋਜ਼ਿਸ਼ ਅਤੇ ਜਲਨ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।
ਤੁਹਾਡੀ ਡਾਇਟ ਕਿਹੋ ਜਿਹੀ ਹੈ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ
ਇਸ ਸਟੱਡੀ ਦੇ ਲੇਖਕ ਡਾ. ਮਾਰਿਆਲਾਰਾ ਬੋਨਾਸੀਓ ਦੀ ਮੰਨੀਏ ਤਾਂ ‘ਲੋਕਾਂ ਦੀ ਡਾਇਟ ਕਿਹੋ ਜਿਹੀ ਹੈ, ਹੈਲਦੀ ਹੈ ਜਾਂ ਨਹੀਂ, ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ। ਸਿਰਫ਼ ਮਿਰਚ ਨੂੰ ਡਾਇਟ ‘ਚ ਸ਼ਾਮਿਲ ਕਰਨ ਨਾਲ ਮੌਤ ਦਾ ਖ਼ਤਰਾ ਆਪਣੇ-ਆਪ ਘੱਟ ਹੋ ਜਾਂਦਾ ਹੈ। ਦੂਸਰੇ ਸ਼ਬਦਾਂ ‘ਚ ਕਹੀਏ ਤਾਂ ਕੋਈ ਵਿਅਕਤੀ ਹੈਲਦੀ ਮੈਡੀਟਰੇਨੀਅਨ ਡਾਇਟ ਫ਼ੌਲੋ ਕਰਦਾ ਹੈ ਅਤੇ ਕੋਈ ਵਿਅਕਤੀ ਘੱਟ ਹੈਲਦੀ ਡਾਇਟ ਦਾ ਸੇਵਨ ਕਰਦਾ ਹੈ, ਦੋਹਾਂ ਹੀ ਤਰ੍ਹਾਂ ਦੇ ਲੋਕ ਜੇਕਰ ਮਿਰਚ ਦਾ ਸੇਵਨ ਕਰਨ ਤਾਂ ਉਨ੍ਹਾਂ ਵਿੱਚ ਦਿਲ ਦੀਆਂ ਬੀਮਾਰੀਆਂ ਨਾਲ ਮੌਤ ਦਾ ਖ਼ਤਰਾ ਬਹੁਤ ਘੱਟ ਹੋ ਜਾਏਗਾ।
ਮਿਰਚ ਦੇ ਸੇਵਨ ਨਾਲ ਕੈਂਸਰ ਅਤੇ ਡਾਇਬਿਟੀਜ਼ ਦਾ ਖ਼ਤਰਾ ਵੀ ਹੁੰਦੈ ਘੱਟ
ਸਟੱਡੀ ਦੇ ਨਤੀਜੇ ‘ਚ ਇਹ ਗੱਲ ਸਾਹਮਣੀ ਆਈ ਹੈ ਕਿ ਜਿਨ੍ਹਾਂ ਲੋਕਾਂ ਨੇ ਹਫ਼ਤੇ ‘ਚ ਚਾਰ ਵਾਰ ਮਿਰਚ ਦਾ ਸੇਵਨ ਕੀਤਾ ਉਨ੍ਹਾਂ ਵਿੱਚ ਹਾਰਟ ਡਿਜ਼ੀਜ਼ ਨਾਲ ਮੌਤ ਦਾ ਖ਼ਤਰਾ ਉਨ੍ਹਾਂ ਦੇ ਮੁਕਾਬਲੇ ਬਹੁਤ ਘੱਟ ਹੋ ਗਿਆ ਜਿਨ੍ਹਾਂ ਨੇ ਮਿਰਚ ਦਾ ਸੇਵਨ ਬਿਲਕੁਲ ਵੀ ਨਹੀਂ ਕੀਤਾ। ਕੁਝ ਸਟੱਡੀਜ਼ ‘ਚ ਇਹ ਗੱਲ ਵੀ ਸਾਹਮਣੇ ਆ ਚੁੱਕੀ ਹੈ ਕਿ ਚਿੱਲੀ ਪੈੱਪਰ ਦਾ ਸੇਵਨ ਕਰਨ ਨਾਲ ਕੈਂਸਰ ਅਤੇ ਡਾਇਬਿਟੀਜ਼ ਦਾ ਖ਼ਤਰਾ ਵੀ ਬਹੁਤ ਘੱਟ ਜਾਂਦਾ ਹੈ।
ਸੂਰਜਵੰਸ਼ੀ










