ਦਫ਼ਤਰ ‘ਚ ਦੇਰ ਤਕ ਰੁਕ ਕੇ ਓਵਰਟਾਈਮ ਕਰਨ ਤੋਂ ਭਾਵੇਂ ਹੀ ਤੁਸੀਂ ਬੌਸ ਦੀ ਨਜ਼ਰ ‘ਚ ਚੰਗੇ ਇੰਪਲੌਈ ਬਣ ਜਾਵੋ, ਤੁਹਾਨੂੰ ਇਸ ਨਾਲ ਪ੍ਰਮੋਸ਼ਨ ਮਿਲ ਜਾਵੇ, ਪਰ ਤੁਹਾਡੀ ਇਹ ਆਦਤ ਤੁਹਾਡੀ ਸਿਹਤ ਖ਼ਾਸ ਕਰ ਕੇ ਦਿਲ ਲਈ ਬੇਹੱਦ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਜੀ ਹਾਂ, ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਲਾਂਗ ਆਫ਼ਿਸ ਆਵਰਜ਼ ‘ਚ ਦੇਰ ਤਕ ਰੁਕ ਕੇ ਕੰਮ ਕਰਨ ਦੀ ਆਦਤ ਕਾਰਣ ਹਾਈਪਰਟੈਨਸ਼ਨ ਯਾਨੀ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।
ਇੱਕ ਹਫ਼ਤੇ ‘ਚ 49 ਘੰਟਿਆਂ ਤੋਂ ਜ਼ਿਆਦਾ ਦਫ਼ਤਰ ‘ਚ ਰੁਕਣ ਨਾਲ ਹਾਈ BP ਦਾ ਖ਼ਤਰਾ
ਅਮੈਰੀਕਨ ਹਾਰਟ ਐਸੋਸੀਏਸ਼ਨ ਦੀ ਇੱਕ ਸਟੱਡੀ ਦੀ ਮੰਨੀਏ ਤਾਂ ਇੱਕ ਹਫ਼ਤੇ ‘ਚ 49 ਘੰਟੇ ਯਾਨੀ 5 ਦਿਨ ਕੰਮ ਕਰਨ ਦੇ ਹਿਸਾਬ ਨਾਲ ਹਰ ਦਿਨ 10 ਘੰਟੇ ਤੋਂ ਜ਼ਿਆਦਾ ਦਫ਼ਤਰ ‘ਚ ਰੁਕ ਕੇ ਕੰਮ ਕਰਨ ਵਾਲੇ ਲੋਕਾਂ ਨੂੰ ਹਾਈਪਰਟੈਨਸ਼ਨ ਯਾਨੀ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ 66 ਫ਼ੀਸਦੀ ਜ਼ਿਆਦਾ ਰਹਿੰਦਾ ਹੈ। ਇੰਨਾ ਹੀ ਨਹੀਂ, ਕਈ ਮਰੀਜ਼ਾਂ ‘ਚ ਤਾਂ ਮਾਸਕਡ ਹਾਈਪਰਟੈਨਸ਼ਨ ਯਾਨੀ ਹਾਈ BP ਦੀ ਅਜਿਹੀ ਸਥਿਤੀ, ਜਿਸ ਵਿੱਚ ਡਾਕਟਰ ਕੋਲ ਰੂਟੀਨ ਚੈੱਕਅਪ ਲਈ ਜਾਣ ‘ਤੇ ਵੀ ਬਲੱਡ ਪ੍ਰੈਸ਼ਰ ਡਿਟੈਕਟ ਨਹੀਂ ਹੁੰਦਾ, ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।
35 ਸੌ ਮੁਲਾਜ਼ਮਾਂ ਦੀਆਂ ਸਰਗਰਮੀਆਂ ‘ਤੇ ਪੰਜ ਸਾਲ ਤਕ ਕੀਤੀ ਗਈ ਸਟੱਡੀ
ਸਿਰਫ਼ ਦਫ਼ਤਰ ‘ਚ ਦੇਰ ਤਕ ਰੁਕ ਕੇ ਓਵਰਟਾਈਮ ਕਰਨ ਵਾਲੇ ਮੁਲਾਜ਼ਮਾਂ ਨੂੰ ਹੀ ਇਸ ਦਾ ਖ਼ਤਰਾ ਨਹੀਂ ਹੁੰਦਾ ਸਗੋਂ ਅਜਿਹੇ ਇੰਪਲੌਈਜ਼ ਜੋ ਹਰ ਹਫ਼ਤੇ 41 ਘੰਟੇ ਯਾਨੀ 40 ਘੰਟੇ ਹਰ ਹਫ਼ਤੇ ਯਾਨੀ ਹਰ ਦਿਨ 8 ਘੰਟੇ ਦੇ ਟਿਪੀਕਲ ਵਰਕਵੀਕ ਨਾਲ ਇੱਕ ਘੰਟਾ ਜ਼ਿਆਦਾ ਵੀ ਕੰਮ ਕਰਦੇ ਹਨ ਉਨ੍ਹਾਂ ਨੂੰ ਵੀ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਜੋਖ਼ਮ ਵੱਧ ਜਾਂਦਾ ਹੈ। ਇਸ ਸਟੱਡੀ ‘ਚ ਖੋਜਕਾਰਾਂ ਨੇ ਕੈਨੇਡਾ ਦੇ ਕਿਬੈਕ ਸਥਿਤ ਤਿੰਨ ਪਬਲਿਕ ਇੰਸਟੀਚਿਊਟਸ ‘ਚ ਕੰਮ ਕਰਨ ਵਾਲੇ ਤਿੰਨ ਹਜ਼ਾਰ 500 ਵ੍ਹਾਈਟ ਕੌਲਰ ਇੰਪਲੌਈਜ਼ ਦੀਆਂ ਸਰਗਰਮੀਆਂ ‘ਤੇ ਪੰਜ ਸਾਲ ਤਕ ਨਜ਼ਰ ਰੱਖੀ।
ਮਾਸਕਡ ਹਾਈਪਰਟੈਨਸ਼ਨ ਦਾ ਖ਼ਤਰਾ ਵੀ ਬਹੁਤ ਜ਼ਿਆਦਾ
ਇਸ ਸਟੱਡੀ ਦੌਰਾਨ ਸਾਰੇ ਉਮੀਦਵਾਰਾਂ ਨੂੰ ਬੀ.ਪੀ. ਮੌਨੀਟਰਿੰਗ ਡਿਵਾਈਸ ਪਹਿਨ ਕੇ ਰੱਖਣੀ ਪੈਂਦੀ ਸੀ ਜਿਸ ਵਿੱਚ ਉਨ੍ਹਾਂ ਦੀ ਰੈਗੁਲਰ ਰੀਡਿੰਗਜ਼ ਰਿਕਾਰਡ ਹੁੰਦੀਆਂ ਸਨ। ਇਸ ਸਟੱਡੀ ਦੌਰਾਨ ਉਮੀਦਵਾਰਾਂ ਦੀ ਉਮਰ, ਲਿੰਗ, ਪੜ੍ਹਾਈ, ਕਾਰੋਬਾਰ, ਸਿਗਰਟਨੋਸ਼ੀ, BMI, ਜੌਬ ਦਾ ਸਟ੍ਰੈੱਸ ਲੈਵਲ, ਆਦਿ ਸਾਰੇ ਫ਼ੈਕਟਰਜ਼ ‘ਤੇ ਵੀ ਫ਼ੋਕਸ ਕੀਤਾ ਗਿਆ। ਸਟੱਡੀ ਦੇ ਲੀਡ ਔਥਰ ਜ਼ੇਵੀਅਰ ਟੂਡੇਲ ਦੀ ਮੰਨੀਏ ਤਾਂ ਮਾਮੂਲੀ ਹਾਈਪਰਟੈਨਸ਼ਨ ਅਤੇ ਮਾਸਕਡ ਹਾਈਪਰਟੈਨਸ਼ਨ ਦੋਹੇਂ ਮਰੀਜ਼ ਨੂੰ ਦਿਲ ਨਾਲ ਜੁੜੀ ਬੀਮਾਰੀ ਵੱਲ ਧੱਕ ਸਕਦੀਆਂ ਹਨ।
ਹਾਈ BP ਦਾ ਹਾਰਟ ‘ਤੇ ਪੈਂਦੈ ਬੁਰਾ ਅਸਰ
ਟੂਡਲ ਦੀ ਸਲਾਹ ਹੈ ਕਿ ਉਂਝ ਜੋ ਲੋਕ ਦਫ਼ਤਰ ‘ਚ ਦੇਰ ਤਕ ਕੰਮ ਕਰਦੇ ਹਨ, ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਦਾ ਉਨ੍ਹਾਂ ਦੀ ਸਿਹਤ ‘ਤੇ ਖ਼ਾਸ ਕਰ ਕੇ ਦਿਲ ‘ਤੇ ਬੁਰਾ ਅਸਰ ਪਵੇਗਾ। ਨਾਲ ਹੀ ਜੇਕਰ ਉਹ ਲੰਬੇ ਸਮੇਂ ਤਕ ਦਫ਼ਤਰ ‘ਚ ਕੰਮ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਆਪਣੇ ਡਾਕਟਰ ਨਾਲ ਗੱਲ ਕਰ ਕੇ ਅਜਿਹਾ ਮੌਨੀਟਰ ਪਾਉਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦੇ ਬਲੱਡ ਪ੍ਰੈਸ਼ਰ ਦੀ ਚੈੱਕਿੰਗ ਹਰ ਸਮੇਂ ਹੁੰਦੀ ਰਹੇ।
ਕਬੋਜ










