ਸਾਲ 2019 ‘ਚ ਕ੍ਰਿਕਟ ਜਗਤ ‘ਚ ਇਨ੍ਹਾਂ ਵਿਵਾਦਾਂ ਨੇ ਬਟੋਰੀਆਂ ਸੁਰਖ਼ੀਆਂ

ਨਵੀਂ ਦਿੱਲੀ – ਸਾਲ 2019 ਜਿੱਥੇ ਕ੍ਰਿਕਟ ਦੇ ਕਈ ਵੱਡੇ ਰਿਕਾਰਡ ਟੁੱਟਣ ਅਤੇ ਬਣਨ ਲਈ ਜਾਣਿਆ ਜਾਵੇਗਾ ਉੱਥੇ ਹੀ ਇਹ ਸਾਲ ਵਿਵਾਦਾਂ ਲਈ ਵੀ ਪ੍ਰਸ਼ੰਸਕਾਂ ਨੂੰ ਯਾਦ ਰਹੇਗਾ। ਸਾਲ 2019 ਖ਼ਤਮ ਹੋਣ ਵਾਲਾ ਹੈ। ਇਸ ਸਾਲ ਕ੍ਰਿਕਟ ਜਗਤ ਵਿੱਚ ਕਈ ਵੱਡੇ ਵਿਵਾਦ ਹੋਏ। ਇਨ੍ਹਾਂ ਵਿੱਚ ਹਾਰਦਿਕ ਪੰਡਯਾ ਅਤੇ ਕੇ. ਐੱਲ. ਰਾਹੁਲ ਦੇ ਮਹਿਲਾਵਾਂ ਨੂੰ ਲੈ ਕੇ ਵਿਵਾਦਿਤ ਬੋਲ, ਮਹਿੰਦਰ ਸਿੰਘ ਧੋਨੀ ਦਾ ਗਲੱਵਜ਼ ‘ਤੇ ਬਲਿਦਾਨ ਬੈਜ ਦਾ ਇਸਤੇਮਾਲ, ਆਦਿ ਸ਼ਾਮਿਲ ਹਨ। ਆਓ ਇਸ ਸਾਲ ਦੇ ਕ੍ਰਿਕਟ ਨਾਲ ਜੁੜੇ ਵੱਡੇ ਵਿਵਾਦਾਂ ‘ਤੇ ਮਾਰਦੇ ਹਾਂ ਇੱਕ ਝਾਤ:
ਕੇ. ਐੱਲ. ਰਾਹੁਲ-ਹਾਰਦਿਕ ਪੰਡਯਾ
ਸਾਲ ਦੇ ਸ਼ੁਰੂ ਵਿੱਚ ਕੇ. ਐੱਲ. ਰਾਹੁਲ ਅਤੇ ਹਾਰਦਿਕ ਪੰਡਯਾ ਨੂੰ ਕੌਫ਼ੀ ਵਿਦ ਕਰਨ ਠੜ ਸ਼ੋਅ ਦੌਰਾਨ ਮਹਿਲਾਵਾਂ ਨੂੰ ਲੈ ਕੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਨਾ ਕਾਫ਼ੀ ਮਹਿੰਗਾ ਪਿਆ ਸੀ। ਇਸ ਵਿਵਾਦ ਨੇ ਕਾਫ਼ੀ ਸੁਰਖ਼ੀਆਂ ਵੀ ਬਟੋਰੀਆਂ ਸਨ। ਜਦੋਂ ਇਹ ਵਿਵਾਦ ਸਾਹਮਣੇ ਆਇਆ ਤਾਂ ਉਸ ਸਮੇਂ ਭਾਰਤੀ ਟੀਮ ਵਿਦੇਸ਼ੀ ਦੌਰੇ ‘ਤੇ ਸੀ ਜਿਸ ਕਾਰਨ ਰਾਹੁਲ ਨੂੰ ਭਛਛੀ ਵਲੋਂ ਤੁਰੰਤ ਵਾਪਿਸ ਬੁਲਾ ਲਿਆ ਗਿਆ ਸੀ। ਦੋਹਾਂ ‘ਤੇ ਜਾਂਚ ਚੱਲਣ ਤਕ ਕੌਮਾਂਤਰੀ ਕ੍ਰਿਕਟ ਖੇਡਣ ਦੀ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਦੋਹਾਂ ‘ਤੇ 20-20 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਸੀ। ਹਾਲਾਂਕਿ ਭਛਛੀ ਦੀ ਜਾਂਚ ਕਮੇਟੀ ਨੇ ਦੋਹਾਂ ਖਿਡਾਰੀਆਂ ਨੂੰ ਕਲੀਨ ਚਿੱਟ ਦੇ ਕੇ ਖੇਡਣ ਦੀ ਇਜਾਜ਼ਤ ਦੇ ਦਿੱਤੀ ਸੀ।
ਵਰਲਡ ਕੱਪ 2019 ਦੇ ਫ਼ਾਈਨਲ ਓਵਰ ਥਰੋਅ

ਵਰਲਡ ਕੱਪ 2019 ਵਿੱਚ ਇੰਗਲੈਂਡ ਅਤੇ ਨਿਊ ਜ਼ੀਲੈਂਡ ਵਿਚਾਲੇ ਖੇਡਿਆ ਗਿਆ ਫ਼ਾਈਨਲ ਮੈੱਚ ਵੀ ਕਾਫ਼ੀ ਵਿਵਾਦਾਂ ‘ਚ ਰਿਹਾ। ਜਿੱਥੇ ਬਾਊਂਡਰੀ ਦੀ ਗਿਣਤੀ ਦੇ ਆਧਾਰ ‘ਤੇ ਫ਼ਾਈਨਲ ਵਿੱਚ ਜੇਤੂ ਟੀਮ ਚੁਣੀ ਗਈ, ਉੱਥੇ ਹੀ ਇਸ ਮੈਚ ਵਿੱਚ ਸਭ ਤੋਂ ਵੱਧ ਚਰਚਾ ਗਪਟਿਲ ਦੇ ਥਰੋਅ ਦੀ ਹੋਈ ਸੀ। ਦਰਅਸਲ, ਆਖ਼ਰੀ ਓਵਰ ‘ਚ ਹੋਈ ਇਸ ਓਵਰ ਥਰੋਅ ‘ਤੇ ਇੰਗਲੈਂਡ ਨੂੰ 6 ਦੌੜਾਂ (2 ਦੌੜਾਂ ਭੱਜ ਕੇ ਅਤੇ 4 ਦੌੜਾਂ ਬਾਊਂਡਰੀ ਨਾਲ) ਦਿੱਤੀਆਂ ਗਈਆਂ। ਇਸ ਓਵਰ ਥਰੋਅ ਨੇ ਇੰਗਲੈਂਡ ਲਈ ਸੰਜੀਵਨੀ ਦਾ ਕੰਮ ਕੀਤਾ ਜਿਸ ਦੀ ਬਦੌਲਤ ਇੰਗਲੈਂਡ ਦੀ ਟੀਮ ਮੈਚ ਟਾਈ ਕਰਾਉਣ ‘ਚ ਸਫ਼ਲ ਰਹੀ। ਉਸ ਤੋਂ ਬਾਅਦ ਸੁਪਰ ਓਵਰ ਵੀ ਬਰਾਬਰ ਰਿਹਾ ਜਿਸ ਮਗਰੋਂ ਮੈਚ ਦੇ ਜੇਤੂ ਦਾ ਫ਼ੈਸਲਾ ਬਾਊਂਡਰੀਆਂ ਦੀ ਗਿਣਤੀ ਦੇ ਆਧਾਰ ‘ਤੇ ਕੀਤਾ ਗਿਆ। ICC ਦੇ ਇਸ ਨਿਯਮ ‘ਤੇ ਕਾਫ਼ੀ ਉਂਗਲਾਂ ਉੱਠੀਆਂ ਸਨ ਜਿਸ ਤੋਂ ਬਾਅਦ ICC ਨੂੰ ਆਪਣੇ ਇਸ ਨਿਯਮ ਨੂੰ ਬਦਲਣਾ ਪਿਆ।
ਵਰਲਡ ਕੱਪ ਦੌਰਾਨ ਧੋਨੀ ਦਾ ਬਲਿਦਾਨ ਬੈਜ ਬਣਿਆ ਵਿਵਾਦ ਦਾ ਕਾਰਨ
ਵਰਲਡ ਕੱਪ ਦੌਰਾਨ ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਕਰਨਲ ਮਹਿੰਦਰ ਸਿੰਘ ਧੋਨੀ ਦੇ ਗਲੱਵਜ਼ ‘ਤੇ ਬਲਿਦਾਨ ਬੈਜ ਦਾ ਲੋਗੋ ਸੀ। ਇਸ ‘ਤੇ ਵਿਵਾਦ ਹੋ ਗਿਆ ਜਿਸ ਕਾਰਨ ਧੋਨੀ ਨੂੰ ਅਗਲੇ ਮੈਚ ਵਿੱਚ ਇਸ ਲੋਗੋ ਤੋਂ ਬਿਨਾ ਗਲੱਵਜ਼ ਪਹਿਨ ਕੇ ਖੇਡਣਾ ਪਿਆ, ਪਰ ਧੋਨੀ ‘ਤੇ ਕੋਈ ਜੁਰਮਾਨਾ ਜਾਂ ਪਾਬੰਦੀ ਨਹੀਂ ਲਾਈ ਗਈ।
ਅੰਬਾਤੀ ਰਾਇਡੂ ਦਾ ਥ੍ਰੀ-ਡੀ ਚਸ਼ਮਾ
ਵਰਲਡ ਕੱਪ 2019 ਟੀਮ ਵਿੱਚ ਅੰਬਾਤੀ ਰਾਇਡੂ ਦੀ ਜਗ੍ਹਾ ਵਿਜੇ ਸ਼ੰਕਰ ਦਾ ਟੀਮ ਵਿੱਚ ਆਉਣਾ ਚਰਚਾ ਦਾ ਵਿਸ਼ਾ ਰਿਹਾ। ਇਸ ਦੀ ਵਜ੍ਹਾ ਰਾਇਡੂ ਦਾ ਟਵੀਟ ਸੀ। ਰਾਇਡੂ ਨੇ ਲਿਖਿਆ ਸੀ ਕਿ ਵਰਲਡ ਕੱਪ ਦੇਖਣ ਲਈ ਉਸ ਨੇ ਥ੍ਰੀ-ਡੀ ਚਸ਼ਮੇ ਦਾ ਇੱਕ ਨਵਾਂ ਸੈੱਟ ਔਰਡਰ ਦਿੱਤਾ ਹੈ। ਇਹ ਟਵੀਟ ਚੋਣ ਕਮੇਟੀ ਦੇ ਮੁਖੀ ਐੱਮ. ਐੱਸ. ਕੇ. ਪ੍ਰਸ਼ਾਦ ‘ਤੇ ਨਿਸ਼ਾਨਾ ਵੀ ਸੀ ਜਿਸ ਨੇ ਕਿਹਾ ਸੀ ਕਿ ਵਿਜੇ ਸ਼ੰਕਰ ਟੀਮ ਨੂੰ ਥ੍ਰੀ-ਡੀ ਡਾਈਮੈਂਸ਼ਨ ਦੇਣਗੇ। ਇੱਥੇ ਥ੍ਰੀ-ਡੀ ਦਾ ਮਤਲਬ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫ਼ੀਲਡਿੰਗ ਤੋਂ ਸੀ।
ਧੋਨੀ ਦਾ ਗੁੱਸੇ ‘ਚ ਮੈਦਾਨ ‘ਤੇ ਆਉਣਾ
ਜੈਪੁਰ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰੌਇਲਜ਼ ਵਿਚਾਲੇ IPL 2019 ਦਾ ਮੈਚ ਸੀ। ਚੇਨਈ ਨੂੰ ਜਿੱਤ ਲਈ 3 ਗੇਂਦਾਂ ‘ਤੇ 7 ਦੌੜਾਂ ਦੀ ਜ਼ਰੂਰਤ ਸੀ। ਮੈਦਾਨ ਵਿੱਚ ਉਲਝਣ ਦੇ ਹਾਲਾਤ ਬਣ ਗਏ ਸਨ ਕਿ ਐਂਪਾਇਰ ਨੇ ਪਹਿਲਾਂ ਤਾਂ ਨੋ ਬਾਲ ਦਾ ਫ਼ੈਸਲਾ ਦੇ ਦਿੱਤਾ, ਪਰ ਬਾਅਦ ਵਿੱਚ ਉਸ ਨੇ ਕਿਹਾ ਕਿ ਉਸ ਨੇ ਨੋ ਬਾਲ ਨਹੀਂ ਸੀ ਦਿੱਤੀ। ਉਸ ਤੋਂ ਬਾਅਦ ਧੋਨੀ ਵੀ ਐਂਪਾਇਰ ਕੋਲ ਆਇਆ ਅਤੇ ਉਸ ਨੂੰ ਗੁੱਸੇ ‘ਚ ਕੁੱਝ ਕਹਿੰਦਾ ਦਿਖਾਈ ਦਿੱਤਾ। ਐਂਪਾਇਰ ਨਾਲ ਬਦਸਲੂਕੀ ਲਈ ਮੈਚ ਰੈਫ਼ਰੀ ਵਲੋਂ ਜੁਰਮਾਨੇ ਵਜੋਂ ਧੋਨੀ ਦੀ ਮੈਚ ਫ਼ੀਸ ਕੱਟ ਲਈ ਗਈ ਸੀ