ਖਜੂਰ ਸਵਾਦ ਹੋਣ ਤੋਂ ਇਲਾਵਾ ਸਿਹਤਮੰਦ ਵੀ ਹਨ

ਖਜੂਰ ਸਵਾਦੀ ਹੋਣ ਦੇ ਨਾਲ-ਨਾਲ ਸਿਹਤਮੰਦ ਵੀ ਹੁੰਦੇ ਹਨ। ਰੋਜ਼ਾਨਾ ਖਜੂਰ ਖਾਣ ਦੇ ਬਹੁਤ ਸਾਰੇ ਫ਼ਾਇਦੇ ਹਨ। ਖਜੂਰਾਂ ‘ਚ ਮਿਨਰਲਜ਼, ਫ਼ਾਈਬਰ, ਪੋਟੈਸ਼ੀਅਮ, ਮੈਗਨੀਜ਼ੀਅਮ, ਵਾਟਿਾਮਿਨ-B, ਫ਼ਾਈਬਰ, ਮੈਗਨੀਜ਼ ਅਤੇ ਕੌਪਰ ਦੀ ਮਾਤਰਾ ਵਧੇਰੇ ਪੱਧਰ ‘ਤੇ ਪਾਈ ਜਾਂਦੀ ਹੈ। ਖਜੂਰਾਂ ਦੀ ਤਸੀਰ ਗਰਮ, ਖਾਣ ‘ਚ ਮਿੱਠੀ, ਖੂਨ ਸਾਫ਼ ਕਰਨ ਵਾਲੀ ਹੁੰਦੀ ਹੈ। ਆਯੁਰਵੈਦ ਪੱਖੋਂ ਖਜੂਰ ‘ਚ 70 ਫ਼ੀਸਦੀ ਕੁਦਰਤੀ ਸ਼ੂਗਰ ਹੁੰਦੀ ਹੈ। ਕੁਦਰਤੀ ਰੂਪ ਨਾਲ ਮਿੱਠੀ ਹੋਣ ਕਰ ਕੇ ਸ਼ਰੀਰ ਨੂੰ ਤਤਕਾਲ ਊਰਜਾ ਪ੍ਰਾਪਤ ਹੁੰਦੀ ਹੈ ਅਤੇ ਥਕਾਵਟ ਦੂਰ ਕਰਦੀ ਹੈ। ਗਲੂਕੋਜ਼ ਅਤੇ ਫ਼ਰੂਕਟੋਜ਼ ਦਾ ਖ਼ਜਾਨਾ ਖਜੂਰ ਸ਼ੂਗਰ ਲਈ ਸਹਾਇਕ ਹੋਣ ਦੇ ਨਾਲ ਸ਼ਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰਥਾ ਨੂੰ ਵੀ ਵਧਾਉਂਦਾ ਹੈ। ਖਜੂਰਾਂ ਦਾ ਸੇਵਨ ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਤੋਂ ਬਚਾਅ ਕਰਨ ‘ਚ ਬਹੁਤ ਕਾਰਗਾਰ ਸਾਬਿਤ ਹੁੰਦਾ ਹੈ।
ਮਜ਼ਬੂਤ ਹੱਡੀਆਂ – ਖਜੂਰ ‘ਚ ਸੈਲੇਨਿਅਮ, ਮੈਂਗਨੀਜ਼ ਅਤੇ ਮੈਗਨੀਜ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਇਹ ਉਹ ਮਿਨਰਲਜ਼ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਸੈਲੇਨਿਅਮ ਰਿਚ ਹੋਣ ਨਾਲ ਇਨ੍ਹਾਂ ਦੇ ਸੇਵਨ ਨਾਲ ਕੈਂਸਰ ਤੋਂ ਮੁਕਤੀ ਵੀ ਮਿਲਦੀ ਹੈ।
ਐਨਰਜੀ – ਖਜੂਰਾਂ ‘ਚ ਮੌਜੂਦ ਕੁਦਰਤੀ ਸ਼ੂਗਰ ਉਰਜਾ ਪ੍ਰਦਾਨ ਕਰਦੀ ਹੈ। ਖਜੂਰਾਂ ‘ਚ ਪਾਏ ਜਾਣ ਵਾਲੇ ਫ਼ਾਈਬਰ ਤੁਹਾਨੂੰ ਪੂਰੇ ਦਿਨ ਐਕਟਿਵ ਰੱਖਦੇ ਹਨ। ਪ੍ਰੋਟੀਨ ਦੀ ਮਾਤਰਾ ਪੂਰੀ ਕਰਨ ਲਈ ਖਜੂਰਾਂ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੈ।
ਅਨੀਮੀਆ ਦੂਰ – ਖਜੂਰਾਂ ‘ਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ ਜਿਸਦੇ ਨਾਲ ਸ਼ਰੀਰ ‘ਚ ਹੀਮੋਗਲੋਬਿਨ ਪੱਧਰ ਤੇਜ਼ੀ ਨਾਲ ਵਧਦਾ ਹੈ। ਬਹੁਤ ਸਾਰਿਆਂ ਔਰਤਾਂ ਅਤੇ ਬੱਚੇ ਅਕਸਰ ਅਨੀਮੀਆ ਤੋਂ ਪੀੜਤ ਹੁੰਦੇ ਹਨ। ਖਜੂਰ ਇਸ ਸਮੱਸਿਆ ਤੋਂ ਨਿਜਾਤ ਦਵਾਉਣ ਦਾ ਵਧੀਆ ਤਰੀਕਾ ਹਨ। ਇਨ੍ਹਾਂ ‘ਚ ਕੁਦਰਤੀ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਦੇ ਸੇਵਨ ਤੋਂ ਬਾਅਦ ਮਿੱਠੇ ਦੀ ਵਰਤੋਂ ਨਾ ਕਰੋ।
ਪਾਚਨ ਪ੍ਰਣਾਲੀ – ਖਜੂਰਾਂ ‘ਚ ਘੁਲਣਸ਼ੀਲ ਫ਼ਾਈਬਰ ਪਾਇਆ ਜਾਂਦਾ ਹੈ। ਇਹ ਪਾਚਨ ਪ੍ਰਣਾਲੀ ਨੂੰ ਚਲਾਉਣ ਲਈ ਬਹੁਤ ਜ਼ਰੂਰੀ ਹੈ। ਖਜੂਰਾਂ ਦੀ ਵਰਤੋਂ ਰੋਜ਼ਾਨਾ ਕਰਨ ਨਾਲ ਪਾਚਨ ਦੀ ਸਮੱਸਿਆ ਨਹੀਂ ਹੁੰਦੀ। ਇਸ ਨਾਲ ਪੇਟ ਸਬੰਧੀ ਹੋਣ ਵਾਲਿਆਂ ਪਰੇਸ਼ਾਨੀਆਂ ਹੌਲੀ-ਹੌਲੀ ਖ਼ਤਮ ਹੋ ਜਾਂਦੀਆਂ ਹਨ।
ਕੋਲੈਸਟਰੋਲ – ਖ਼ੂਨ ‘ਚ ਕੋਲੈਸਟਰੋਲ ਵਧਣ ਨਾਲ ਦਿਲ ਦੇ ਰੋਗ ਹੋ ਜਾਂਦੇ ਹਨ। ਦਿਲ ਦੇ ਰੋਗ ਹੋਣ ਨਾਲ ਤੁਹਾਡੀ ਜਾਨ ਜਾਣ ਦਾ ਖ਼ਤਰਾ ਵੱਧ ਜਾਂਦਾ ਹੈ। ਖਜੂਰਾਂ ਨਾਲ ਤੁਸੀਂ ਆਪਣੇ ਕੋਲੈਸਟਰੋਲ ਨੂੰ ਸੰਤੁਲਿਤ ਕਰ ਸਕਦੇ ਹਨ।
ਦਿਲ ਨੂੰ ਸੁਰੱਖਿਅਤ ਰੱਖਣ ਲਈ – ਦਿਲ ਨੂੰ ਸੁਰੱਖਿਅਤ ਰੱਖਣ ਲਈ ਰੋਜ਼ਾਨਾ ਖਜੂਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਦੋ ਤੋਂ ਤਿੰਨ ਹਫ਼ਤੇ ਖਜੂਰਾਂ ਦਾ ਲਗਾਤਾਰ ਸੇਵਨ ਕਰਨ ਨਾਲ ਦਿਲ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਤੰਦਰੁਸਤ ਹੋ ਜਾਂਦਾ ਹੈ। ਇਸ ਨਾਲ ਰੋਗਾਂ ਦੀ ਸਮੱਸਿਆ ਵੀ ਘੱਟ ਜਾਂਦੀ ਹੈ।
ਗਰਭ ਅਵਸਥਾ ਲਈ – ਖਜੂਰਾਂ ਦਾ ਸੇਵਨ ਗਰਭਵਤੀ ਔਰਤਾਂ ਲਈ ਕਰਨਾ ਬਹੁਤ ਲਾਭਦਾਇਕ ਹੈ। ਖਜੂਰ ਖਾਣ ਨਾਲ ਗਰਭਵਤੀ ਔਰਤ ਨੂੰ ਪ੍ਰਸੂਤ (ਬੱਚੇ ਦੇ ਜਨਮ) ਸਮੇਂ ਹੋਣ ਵਾਲੇ ਦਰਦ ‘ਚ ਥੋੜ੍ਹੀ ਰਾਹਤ ਮਿਲਦੀ ਹੈ ਅਤੇ ਔਰਤ ਦੇ ਸ਼ਰੀਰ ‘ਚ ਦੁੱਧ ਦੀ ਮਾਤਰਾ ਵੀ ਵਧਦੀ ਹੈ।
ਸੂਰਜਵੰਸ਼ੀ