ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲੇ ‘ਚ ਵੀਰਵਾਰ ਭਾਵ ਅੱਜ ਬਾਰਾਤੀਆਂ ਨਾਲ ਭਰੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜ਼ਿਲੇ ਸਿਰਮੌਰ ਵਿਚ ਅੱਜ ਸਵੇਰੇ ਬਾਰਾਤੀਆਂ ਨੂੰ ਲੈ ਕੇ ਜਾ ਰਹੀ ਇਕ ਪ੍ਰਾਈਵੇਟ ਬੱਸ ਡੂੰਘੀ ਖੱਡ ‘ਚ ਡਿੱਗ ਗਈ, ਜਿਸ ਕਾਰਨ 10 ਲੋਕ ਜ਼ਖਮੀ ਹੋ ਗਏ। ਬੱਸ ‘ਚ 23 ਲੋਕ ਸਵਾਰ ਸਨ। ਪੁਲਸ ਨੇ ਦੱਸਿਆ ਕਿ ਬੱਸ ਜੰਗਾ ਤੋਂ ਆ ਰਹੀ ਸੀ ਅਤੇ ਰਾਜਗੜ੍ਹ ਡਿਵੀਜ਼ਨ ਦੇ ਗਿਰੀਪੁਲ ਕੋਲ ਮਰਯੋਗ ‘ਚ ਖੱਡ ‘ਚ ਡਿੱਗ ਗਈ।
ਖੁਸ਼ਕਿਮਸਤੀ ਇਹ ਰਹੀ ਕਿ ਕੁਝ ਲੋਕਾਂ ਨੂੰ ਸਿਰਫ ਖਰੋਂਚਾਂ ਹੀ ਆਈਆਂ ਹਨ। ਬਾਕੀ ਸਾਰੇ ਬਚ ਗਏ ਹਨ। ਇਹ ਬੱਸ ਬਾਰਾਤ ਲਈ ਹੀ ਬੁੱਕ ਹੋਈ ਸੀ। ਫਿਲਹਾਲ ਜਾਨੀ-ਮਾਲੀ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਓਧਰ ਰਾਜਗੜ੍ਹ ਦੇ ਪੁਲਸ ਇੰਸਪੈਕਟਰ ਭੀਸ਼ਮ ਠਾਕੁਰ ਨੇ ਦੱਸਿਆ ਕਿ ਜ਼ਖਮੀਆਂ ‘ਚੋਂ 2 ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਨਾਹਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ।















