ਨਵੀਂ ਦਿੱਲੀ— ਰਾਜਧਾਨੀ ਦਿੱਲੀ ‘ਚ ਪ੍ਰਦੂਸ਼ਣ ਘੱਟਣ ਦਾ ਨਾਂ ਨਹੀਂ ਲੈ ਰਿਹਾ ਹੈ। ਉੱਥੇ ਹੀ ਪ੍ਰਦੂਸ਼ਣ ਨਾਲ ਲੋਕਾਂ ਨੂੰ ਸਿਹਤ ਸੰਬੰਧੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਇਕ ਰਿਪੋਰਟ ਅਨੁਸਾਰ ਪਤਾ ਲੱਗਾ ਹੈ ਕਿ ਹਵਾ ‘ਚ ਫੈਲਿਆਂ ਪ੍ਰਦੂਸ਼ਣ ਨਾ ਸਿਰਫ਼ ਤੁਹਾਡੇ ਦਿਲ ਅਤੇ ਫੇਫੜਿਆਂ ਨੂੰ ਬੀਮਾਰ ਕਰ ਰਿਹਾ ਹੈ ਸਗੋਂ ਤੁਹਾਡੀ ਉਮਰ ਵੀ ਘੱਟ ਕਰ ਰਿਹਾ ਹੈ। ਸਟੇਟ ਆਫ ਗਲੋਬਲ ਏਅਰ ਰਿਪੋਰਟ ਅਨੁਸਾਰ, ਹਵਾ ‘ਚ ਘੁੱਲ ਚੁਕੇ ਪ੍ਰਦੂਸ਼ਣ ਨਾਲ ਭਾਰਤੀਆਂ ਦੀ ਉਮਰ ਡੇਢ ਸਾਲ ਤੱਕ ਘੱਟ ਹੋ ਜਾਂਦੀ ਹੈ। ਇਸ ਮਾਮਲੇ ‘ਚ ਬੰਗਲਾਦੇਸ਼ ਪਹਿਲੇ ਅਤੇ ਮਿਸਰ ਦੂਜੇ ਸਥਾਨ ‘ਤੇ ਹੈ।
ਇਹ ਹਨ ਜਾਨਲੇਵਾ ਕਣ
ਅਮਰੀਕੀ ਸੋਧਕਰਤਾਵਾਂ ਵਲੋਂ ਕੀਤੇ ਗਏ ਇਸ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਹਵਾ ‘ਚ ਪਾਏ ਜਾਣ ਵਾਲੇ 2.5 ਮਾਈਕ੍ਰੋਨ ਨਾਲ ਛੋਟੇ ਕਨ (ਪੀਐੱਮ) ਫੇਫੜਿਆਂ ‘ਚ ਪ੍ਰਵੇਸ਼ ਕਰ ਸਕਦੇ ਹਨ ਅਤੇ ਇਸ ਨਾਲ ਦਿਲ ਦਾ ਦੌਰਾ ਪੈਣ, ਸਟ੍ਰੋਕਸ, ਸਾਹ ਸੰਬੰਧੀ ਬੀਮਾਰੀਆਂ ਅਤੇ ਕੈਂਸਰ ਹੋਣ ਦਾ ਖਤਰਾ ਹੁੰਦਾ ਹੈ। ਪੀਐੱਮ 2.5 ਪ੍ਰਦੂਸ਼ਣ ਬਿਜਲੀ ਯੰਤਰਾਂ, ਕਾਰਾਂ ਅਤੇ ਟਰੱਕਾਂ, ਅੱਗ, ਖੇਤੀ ਤੇ ਉਗਯੋਗਿਕ ਨਿਕਾਸੀ ਨਾਲ ਹੁੰਦਾ ਹੈ।