ਕਠੂਆ ਮਗਰੋਂ ਹੁਣ ਮਾਨਸਾ ਪੁੱਜੇ ਕਸ਼ਮੀਰੀ ਸੇਬ, ਲਿਖੇ ਮਿਲੇ ਇਹ ਸਲੋਗਨ

ਮਾਨਸਾ – ਕਸ਼ਮੀਰ ਤੋਂ ਮਾਨਸਾ ਦੇ ਕਸਬਾ ਭੀਖੀ ਪੁੱਜੀਆਂ ਸੇਬਾਂ ਦੀਆਂ ਪੇਟੀਆਂ ਅੰਦਰ ਭਰੇ ਸੇਬਾਂ ‘ਤੇ ਪਾਕਿਸਤਾਨ ਦੇ ਹੱਕ ‘ਚ ਸਲੋਗਨ ਲਿਖੇ ਹੋਣ ਦੀ ਸੂਚਨਾ ਮਿਲੀ ਹੈ। ਕਸ਼ਮੀਰ ਤੋਂ ਆਏ ਸੇਬਾਂ ‘ਤੇ ਸਲੋਗਨ ਲਿਖੇ ਹੋਣ ਦਾ ਪਤਾ ਲੱਗਣ ‘ਤੇ ਲੋਕ ਹੈਰਾਨ ਹੋ ਗਏ। ਜਾਣਕਾਰੀ ਅਨੁਸਾਰ ਲੋਕਾਂ ‘ਚ ਦਹਿਸ਼ਤ ਫੈਲਾਉਣ ਲਈ ਸੇਬਾਂ ‘ਤੇ ‘ਪਾਕਿਸਤਾਨ ਜ਼ਿੰਦਾਬਾਦ’ ਅਤੇ ‘ਅਸੀਂ ਪਾਕਿਸਤਾਨੀ ਹਾਂ ਅਤੇ ਪਾਕਿਸਤਾਨ ਸਾਡਾ ਹੈ’ ਵਰਗੇ ਸਲੋਗਨ ਲਿਖੇ ਹੋਏ ਹਨ। ਇਸ ਗੱਲ ਦਾ ਪਤਾ ਲੱਗਣ ‘ਤੇ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।