ਵਰਕਆਊਟ ਤੋਂ ਪਹਿਲਾਂ ਖਾਓ ਇਹ ਪੰਜ ਫ਼ੂਡਜ਼

ਵਰਕਆਊਟ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਕਸਰਤ ਕਰਨ ਤੋਂ ਪਹਿਲਾਂ ਸਹੀ ਭੋਜਨ ਖਾਣ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਖ਼ਾਸਕਰ ਕਸਰਤ ਤੋਂ ਪਹਿਲਾਂ ਤੁਹਾਨੂੰ ਪੌਸ਼ਟਿਕ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਤਾਂ ਜੋ ਤੁਹਾਨੂੰ ਆਪਣੀ ਵਰਕਆਊਟ ਦੇ ਨਾਲ-ਨਾਲ ਆਪਣੀ ਸਿਹਤ ਲਈ ਵੀ ਤਾਕਤ ਮਿਲੇ। ਇੱਥੇ ਅਸੀਂ ਤੁਹਾਨੂੰ ਪੰਜ ਅਜਿਹੇ ਪੌਸ਼ਟਿਕ ਤੱਤਾਂ ਵਾਲੇ ਖਾਣ ਵਾਲੇ ਭੋਜਨ ਬਾਰੇ ਦੱਸ ਰਹੇ ਹਾਂ।
ਕੇਲਾ: ਕੇਲੇ ਵਿੱਚ ਬਹੁਤ ਸਾਰਾ ਪੋਟੈਸ਼ੀਅਮ ਹੁੰਦਾ ਹੈ ਜੋ ਤੁਹਾਡੀਆਂ ਮਾਸਪੇਸ਼ੀਆਂ ਦੀ ਕਿਰਿਆ ਲਈ ਜ਼ਰੂਰੀ ਹੁੰਦਾ ਹੈ। ਇਹ ਤੁਹਾਡੇ ਸ਼ਰੀਰ ਨੂੰ ਵਰਕਆਊਟ ਲਈ ਲੋੜੀਂਦਾ ਕਾਰਬੋਹਾਈਡਰੇਟ ਬੀ ਵੀ ਦਿੰਦਾ ਹੈ।
ਅੰਬ: ਅੰਬ ਬਹੁਤ ਥੋੜੇ ਸਮੇਂ ਲਈ ਤੁਹਾਡੀ ਐਨਰਜੀ ਦਾ ਪੱਧਰ ਵਧਾਉਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਵਿੱਚ ਵਾਇਟਾਮਿਨ ਮਿਨਰਲ ਅਤੇ ਐਂਟੀ ਔਕਸੀਡੈਂਟਸ ਹੁੰਦੇ ਹਨ।
ਓਟਮੀਲ ਅਤੇ ਬਲੂਬੈਰੀਜ਼: ਇਨ੍ਹਾਂ ਦੋਹਾਂ ਦੇ ਸੁਮੇਲ ਨਾਲ ਤੁਹਾਡੇ ਸ਼ਰੀਰ ਨੂੰ ਪ੍ਰੋਟੀਨ ਮਿਲਦਾ ਹੈ ਜੋ ਵਰਕਆਊਟ ਦੌਰਾਨ ਤੁਹਾਡੀਆਂ ਮਾਸਪੇਸ਼ੀਆਂ ਨੂੰ ਸਪੋਰਟ ਕਰਦਾ ਹੈ।
ਲੋ ਫ਼ੈਟ ਚੀਜ਼ ਵਿਦ ਐਪ੍ਰੀਕੌਟ (ਖੁਰਮਾਨੀ): ਇਸ ਵਿੱਚ ਦੁੱਧ ਦਾ ਪ੍ਰੋਟੀਨ ਅਤੇ ਮੱਖਣ ਪ੍ਰੋਟੀਨ ਹੁੰਦਾ ਹੈ। ਦੁੱਧ ਦਾ ਪ੍ਰੋਟੀਨ ਜਿਥੇ ਇੱਕ ਪਾਸੇ ਹਜ਼ਮ ਕਰਨ ਵਿੱਚ ਸਮਾਂ ਲੈਂਦਾ ਹੈ ਉੱਥੇ ਦੂਜੇ ਪਾਸੇ ਉਹ ਸਾਡੇ ਸ਼ਰੀਰ ਲੰਬੇ ਸਮੇਂ ਲਈ ਊਰਜਾ ਦਿੰਦਾ ਹੈ। ਇਸ ਤੋਂ ਇਲਾਵਾ ਖੁਰਮਾਨੀ ਵਾਇਟਾਮਿਨ ਦਾ ਚੰਗਾ ਸਰੋਤ ਹੈ ਅਤੇ ਦਿਲ ਅਤੇ ਹੱਡੀਆਂ ਲਈ ਲਾਭਕਾਰੀ ਹੈ।
ਅੰਡੇ ਅਤੇ ਐਵੋਕਾਡੋ: ਜੇ ਤੁਹਾਨੂੰ ਚੰਗੀ ਭੁੱਖ ਲੱਗੀ ਹੈ ਤਾਂ ਤੁਸੀਂ ਪ੍ਰੋਟੀਨ ਲਈ ਅੰਡੇ ਅਤੇ ਐਵੋਕਾਡੋ ਖਾ ਸਕਦੇ ਹੋ। ਇਸ ਨਾਲ ਤੁਹਾਡਾ ਪੇਟ ਭਰਿਆ ਰਹੇਗਾ ਅਤੇ ਤੁਹਾਨੂੰ ਵਰਕਆਊਟ ਲਈ ਵੀ ਪੂਰੀ ਊਰਜਾ ਮਿਲੇਗੀ।
ਸੂਰਜਵੰਸ਼ੀ