ਆਪਣੇ ਭੋਜਨ ਅਤੇ ਜੀਵਨ ਸ਼ੈਲੀ ਵਿੱਚ ਸੁਧਾਰ ਕਰਨ ਤੋਂ ਬਾਅਦ ਅਸੀਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਅਜਿਹੀ ਇੱਕ ਬਿਮਾਰੀ ਹੈ ਬਲੱਡ ਪ੍ਰੈਸ਼ਰ। ਫ਼ਿਰ ਚਾਹੇ ਬਲੱਡ ਪ੍ਰੈਸ਼ਰ ਹਾਈ ਹੋਵੇ ਜਾਂ ਲੋਅ, ਦੋਹੇਂ ਸ਼ਰੀਰ ਲਈ ਨੁਕਸਾਨਦੇਹ ਹਨ।
ਆਪਣੀ ਖ਼ੁਰਾਕ ਵਿੱਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਿਲ ਕਰਨ ਨਾਲ ਜਿਨ੍ਹਾਂ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ, ਅਸੀਂ ਇਸ ਤੋਂ ਕਾਫ਼ੀ ਹੱਦ ਤਕ ਰਾਹਤ ਪਾ ਸਕਦੇ ਹਾਂ। ਅਸੀਂ ਤੁਹਾਨੂੰ ਕੁੱਝ ਅਜਿਹੇ ਫ਼ਲਾਂ ਬਾਰੇ ਦੱਸ ਰਹੇ ਹਾਂ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ।
ਅੰਗੂਰ: ਅੰਗੂਰ ਪੋਟੈਸ਼ੀਅਮ ਅਤੇ ਫ਼ਾਸਫ਼ੋਰਸ ਦਾ ਚੰਗਾ ਸਰੋਤ ਹਨ। ਇਹ ਹਾਈ ਬਲੱਡ ਪ੍ਰੈਸ਼ਰ ਵਿੱਚ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ।
ਕੇਲਾ: ਕੇਲੇ ਵਿੱਚ 450 ਮਿਲੀਗ੍ਰੈਮ ਪੋਟੈਸ਼ੀਅਮ, ਵਾਇਟਾਮਿਨ B6, ਵਾਇਟਾਮਿਨ-C, ਮੈਗਨੀਜ਼ੀਅਮ, ਆਦਿ ਪਾਏ ਜਾਂਦੇ ਹਨ ਜੋ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ।
ਨਾਰੀਅਲ ਪਾਣੀ: ਨਾਰੀਅਲ ਪਾਣੀ ਵਿੱਚ ਪੋਟਾਸ਼ੀਅਮ, ਸੋਡੀਅਮ, ਕੈਲਸ਼ੀਅਮ, ਵਿਟਾਮਿਨ ਸੀ ਅਤੇ ਹੋਰ ਪੋਸ਼ਟਿਕ ਤੱਤ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਕੋਟਰੋਲ ਕਰਦੇ ਹਨ।
ਤਰਬੂਜ਼: ਤਰਬੂਜ਼ ਦੇ ਜੂਸ ਵਿੱਚ ਆਰਜੀਨਿਨ ਹੁੰਦਾ ਹੈ ਜੋ ਇੱਕ ਐਮੀਨੋ ਐਸਿਡ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਲੋਅ ਕਰਨ ਵਿੱਚ ਮਦਦ ਕਰਦਾ ਹੈ। ਇਹੀ ਨਹੀਂ, ਇਹ ਖ਼ੂਨ ਦੇ ਜੰਮਣ, ਸਟ੍ਰੋਕ ਅਤੇ ਦਿਲ ਦੀ ਇਕਸਾਰਤਾ ਨੂੰ ਰੋਕਣ ਵਿੱਚ ਵੀ ਸਹਾਇਤਾ ਕਰਦਾ ਹੈ।
ਸੂਰਜਵੰਸ਼ੀ










