ਬਦਲਦੇ ਲਾਈਫ਼ ਸਟਾਈਲ ਅਤੇ ਬਿਜ਼ੀ ਸਕੈਜੁਅਲ ਕਾਰਨ ਲੋਕਾਂ ਨੂੰ ਐਲਜ਼ਾਈਮਰ ਦੀ ਬੀਮਾਰੀ ਹੁੰਦੀ ਜਾ ਰਹੀ ਹੈ। ਉਂਝ ਤਾਂ ਐਲਜ਼ਾਈਮਰ ਦੀ ਸਮੱਸਿਆ 70 ਸਾਲ ਨਾਲੋਂ ਜ਼ਿਆਦਾ ਉਮਰ ਦੇ ਵਿਅਕਤੀਆਂ ਨੂੰ ਹੁੰਦੀ ਹੈ, ਪਰ ਅੱਜਕਲ ਇਹ ਬੀਮਾਰੀ ਘੱਟ ਉਮਰ ਦੇ ਲੋਕਾਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਘਰੇਲੂ ਉਪਚਾਰ ਦੇ ਜਰਿਏ ਇਸ ਬੀਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ।
ਕਾਰਨ ਅਤੇ ਲੱਛਣ
ਜ਼ਿਆਦਾਤਰ ਲੋਕਾਂ ਵਿੱਚ ਇਹ ਬੀਮਾਰੀ ਹਾਈ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਕੋਲੈਸਟਰੋਲ ਦੇ ਵਧਣ ਕਾਰਨ ਹੋ ਜਾਂਦੀ ਹੈ। ਇਸ ਬੀਮਾਰੀ ਕਾਰਨ ਤੁਸੀਂ ਛੋਟੀਆਂ-ਛੋਟੀਆਂ ਗੱਲਾਂ, ਥਾਂਵਾਂ ਅਤੇ ਇਨਸਾਨਾਂ ਬਾਰੇ ਭੁੱਲ ਜਾਂਦੇ ਹੋ। ਇਸ ਬੀਮਾਰੀ ਕਾਰਨ ਤੁਹਾਡਾ ਮੂਡ ਦੋ ਮਿੰਟਾਂ ਵਿੱਚ ਹੀ ਬਦਲਣ ਲੱਗਦਾ ਹੈ।
ਇਸ ਤਰ੍ਹਾਂ ਕਰੋ ਇਲਾਜ
1. ਯਾਦਦਾਸ਼ਤ ਤੇਜ਼ ਕਰਨ ਲਈ ਤੁਸੀਂ ਰੋਜ਼ਾਨਾ ਬਾਦਾਮ ਅਤੇ ਡ੍ਰਾਈ ਫ਼ਰੂਟਸ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਪਿੱਪਲ ਦੇ ਤਣੇ ਦਾ ਪਾਊਡਰ ਅਤੇ ਹਲਦੀ ਦੀ ਵਰਤੋਂ ਨਾਲ ਵੀ ਯਾਦਦਾਸ਼ਤ ਤੇਜ਼ ਹੁੰਦੀ ਹੈ।
2. ਇਸ ਬੀਮਾਰੀ ਨਾਲ ਜ਼ਿਆਦਾ ਤੋਂ ਜ਼ਿਆਦਾ ਫੁੱਲ ਗੋਭੀ, ਹਰੀਆਂ ਪੱਤੇਦਾਰ ਸਬਜ਼ੀਆਂ, ਫ਼ਲੀਆਂ, ਸਾਬਤ ਅਨਾਜ ਅਤੇ ਜੈਤੂਨ ਦੇ ਤੇਲ ਦੀ ਵਰਤੋਂ ਕਰੋ। ਇਸ ਨਾਲ ਐਲਜ਼ਾਘਈਮਰ ਨਾਲ ਲੜਨ ਵਿੱਚ ਮਦਦ ਮਿਲਦੀ ਹੈ।
3. ਐਲਜ਼ਾਈਮਰ ਅਤੇ ਡਿਮੈਨਸ਼ੀਆ ਵਰਗੀਆਂ ਬੀਮਾਰੀਆਂ ਨੂੰ ਦੂਰ ਕਰਨ ਲਈ ਤੁਸੀਂ ਐਰੋਮਾ ਥੈਰੇਪੀ ਦਾ ਸਹਾਰਾ ਵੀ ਲੈ ਸਕਦੇ ਹੋ। ਇਸ ਨਾਲ ਤੁਸੀਂ ਤਨਾਅ ਮੁਕਤ ਹੁੰਦੇ ਹੋ ਅਤੇ ਐਰੋਮਾ ਥੈਰਿਪੀ ਦਿਮਾਗ਼ ਤੇਜ਼ ਕਰਨ ਅਤੇ ਭੁੱਲੀ ਹੋਈਆਂ ਯਾਦਾਂ ਨੂੰ ਵਾਪਿਸ ਲਿਆਉਣ ਵਿੱਚ ਵੀ ਮਦਦ ਕਰਦੀ ਹੈ।
4. ਰੋਜ਼ਾਨਾ ਸਵੇਰ-ਸ਼ਾਮ ਕਸਰਤ ਅਤੇ ਮੈਡੀਟੇਸ਼ਨ ਕਰਨ ਨਾਲ ਵੀ ਦਿਮਾਗ਼ ਤੇਜ਼ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਘਰ ਵਿੱਚ ਆਸਨ ਕਰ ਕੇ ਵੀ ਯਾਦਾਦਸ਼ਤ ਨੂੰ ਤੇਜ਼ ਬਣਾ ਸਕਦੇ ਹੋ।
ਇਨ੍ਹਾਂ ਚੀਜ਼ਾਂ ਦੀ ਵਰਤੋਂ ਨਾ ਕਰੋ – ਜੇ ਤੁਹਾਨੂੰ ਐਲਜ਼ਾਈਮਰ ਹੈ ਤਾਂ ਤਲਿਆ ਜਾਂ ਸੁੱਕਾ ਟਮਾਟਰ, ਕਦੂ, ਮੱਖਣ, ਫ਼੍ਰਾਈਡ ਫ਼ੂਡ, ਜੰਕਫ਼ੂਡ, ਰੈੱਡਮੀਟ, ਪੇਸਟ੍ਰੀਜ਼ ਅਤੇ ਮਿੱਠੇ ਦੀ ਵਰਤੋਂ ਨਾ ਕਰੋ। ਇਸ ਨਾਲ ਤੁਹਾਡੀ ਬੀਮਾਰੀ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ।
ਕੰਬੋਜ










