ਲਸਣ ਤੇ ਸ਼ਹਿਦ ਦਾ ਮਿਸਰਣ ਦਿੰਦਾ ਹੈ ਅਨੇਕਾਂ ਬੀਮਾਰੀਆਂ ਤੋਂ ਨਿਜ਼ਾਤ

ਭਾਰਤੀ ਰਸੋਈ ‘ਚ ਮੌਜੂਦ ਲਸਣ ਇਕ ਅਜਿਹੀ ਚੀਜ ਹੈ, ਜਿਸ ਦਾ ਲਾਭ ਕਿਸੇ ਔਸਧੀ ਨਾਲੋਂ ਘੱਟ ਨਹੀਂ ਹੈ। ਕੁਝ ਲੋਕ ਲਸਣ ਕੌੜਾ ਹੋਣ ਕਰਕੇ ਇਸ ਦੀ ਵਰਤੋਂ ਘੱਟ ਕਰਦੇ ਹਨ ਜਦਕਿ ਇਹ ਗੁਣਾਂ ਨਾਲ ਭਰਪੂਰ ਹੋਣ ਕਰਕੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਐਂਟੀਆਕਸੀਡੈਂਟ ਅਤੇ ਪੋਸਟਿਕ ਤੱਤਾਂ ਨਾਲ ਭਰਪੂਰ ਲਸਣ ਸ਼ੂਗਰ, ਦਿਲ ਦੇ ਰੋਗ, ਪੇਟ ਦੇ ਰੋਗਾਂ ਤੋਂ ਬਚਾਉਣ ਅਤੇ ਖੂਬਸੂਰਤੀ ਵਧਾਉਣ ਦੇ ਨਾਲ-ਨਾਲ ਇਹ ਵਾਲਾਂ ਨੂੰ ਸੰਘਣਾ ਅਤੇ ਮਜ਼ਬੂਤ ਬਣਾਉਂਦਾ ਹੈ। ਜੇਕਰ ਲਸਣ ‘ਚ ਸ਼ਹਿਦ ਮਿਲਾ ਕੇ ਉਸ ਦਾ ਸੇਵਨ ਕੀਤਾ ਜਾਵੇ ਤਾਂ ਇਸ ਦਾ ਫਾਇਦੇ ਹੋਰ ਵੀ ਵੱਧ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਲਸਣ ‘ਚ ਸ਼ਹਿਦ ਮਿਲਾ ਕੇ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।ਆਓ ਜਾਣਦੇ ਹਾਂ ਉਨ੍ਹਾਂ ਫਾਇਦਿਆਂ ਬਾਰੇ।
ਸਰਦੀ ਜੁਕਾਮ ਤੋਂ ਦੇਵੇ ਰਾਹਤ
ਲਸਣ ਅਤੇ ਸਹਿਦ ਦਾ ਮਿਸਰਣ ਸਰਦੀ-ਜੁਕਾਮ ਤੋਂ ਰਾਹਤ ਦਿਵਾਉਣ ‘ਚ ਵੀ ਬੇਹੱਦ ਲਾਭਦਾਇਕ ਹੁੰਦਾ ਹੈ।ਲਸਣ ਅਤੇ ਸਹਿਦ ਦਾ ਮਿਸਰਣ ਸਰੀਰ ‘ਚ ਗਰਮੀ ਵਧਾਉਂਦਾ ਹੈ ਅਤੇ ਬੀਮਾਰੀਆਂ ਨੂੰ ਦੂਰ ਰੱਖਦਾ ਹੈ।
ਇੰਮਿਊਨ ਸਿਸਟਮ ਨੂੰ ਕਰੇ ਮਜਬੂਤ
ਲਸਣ ਅਤੇ ਸਹਿਦ ਦੇ ਘੋਲ ਨਾਲ ਇੰਮਿਊਨ ਸਿਸਟਮ ਮਜਬੂਤ ਹੁੰਦਾ ਹੈ ਅਤੇ ਇਸੇ ਕਰਕੇ ਸਰੀਰ ਮੌਸਮ ਦੀ ਮਾਰ ਤੋਂ ਬਚਿਆ ਰਹਿੰਦਾ ਹੈ।
ਪੇਟ ਦੀ ਇਨਫੈਕਸਨ ਕਰੇ ਦੂਰ
ਲਸਣ ਅਤੇ ਸਹਿਦ ਦਾ ਮਿਸਰਣ ਪੇਟ ‘ਚ ਹੋਣ ਵਾਲੀ ਇਨਫੈਕਸਨ ਤੋਂ ਵੀ ਬਚਾਉਂਦਾ ਹੈ। ਜੇਕਰ ਕਿਸੇ ਨੂੰ ਵਾਰ-ਵਾਰ ਡਾਇਰੀਆ ਦੀ ਸਮੱਸਿਆ ਹੁੰਦੀ ਹੈ ਤਾਂ ਉਸ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਪਾਚਨ ਤੰਤਰ ਦੁਰੱਸਤ ਹੁੰਦਾ ਹੈ।
ਜਹਿਰੀਲੇ ਤੱਤਾਂ ਨੂੰ ਕੱਢੇ ਬਾਹਰ
ਲਸਣ ਅਤੇ ਸ਼ਹਿਦ ਇਕ ਕੁਦਰਤੀ ਡੀਟਾਕਸ ਮਿਸ਼ਰਣ ਹੈ, ਜਿਸ ਨੂੰ ਖਾਣ ਨਾਲ ਜਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ।
ਸਰੀਰ ਨੂੰ ਕਮਜ਼ੋਰ ਹੋਣ ਤੋਂ ਬਚਾਏ
ਫੰਗਲ ਇਨਫੈਕਸ਼ਨ ਸਰੀਰ ਦੇ ਕਈ ਹਿੱਸਿਆਂ ਹਮਲਾ ਕਰਦੀ ਹੈ ਪਰ ਐਂਟੀਬੈਰਟੀਰੀਅਲ ਗੁਣਾਂ ਨਾਲ ਭਰਪੂਰ ਇਹ ਮਿਸਰਣ ਬੈਕਟੀਰੀਆ ਨੂੰ ਖਤਮ ਕਰਕੇ ਸਰੀਰ ਨੂੰ ਕਮਜ਼ੋਰ ਹੋਣ ਤੋਂ ਬਚਾਉਂਦਾ ਹੈ।
ਗਲੇ ਦੀ ਖਾਰਸ਼ ਅਤੇ ਸੋਜ ਕਰੇ ਘੱਟ

ਗਲੇ ਦੀ ਇਨਫੈਕਸਨ ‘ਚ ਲਾਭਦਾਇਕ ਇਸ ਮਿਸ਼ਰਣ ਨੂੰ ਲੈਣ ਨਾਲ ਗਲੇ ਦੀ ਖਾਰਸ਼ ਦੂਰ ਹੁੰਦੀ ਹੈ। ਇਸ ਦੇ ਨਾਲ ਹੀ ਇਸ ‘ਚ ਇੰਫਲੇਮੈਟਰੀ ਗੁਣ ਹੋਣ ਕਰਕੇ ‘ਚ ਸ਼ਰੀਰ ਹੋਣ ਤੋਂ ਬਚਾਉਂਦਾ ਹੈ।
ਕਬਜ਼ ਕਰੇ ਦੂਰ
ਕਬਜ਼ ਤੋਂ ਛੁਟਕਾਰਾ ਪਾਉਣ ਦੇ ਲਈ ਲਸਣ ਬੇਹੱਦ ਲਾਹੇਵੰਦ ਹੁੰਦਾ ਹੈ। ਪਾਣੀ ਉਬਾਲ ਕੇ ਉਸ ‘ਚ ਲਸਣ ਦੀਆਂ ਤੁਰੀਆਂ ਪਾ ਲਵੋ, ਫਿਰ ਇਸ ਪਾਣੀ ਦੀ ਵਰਤੋਂ ਰੋਜ਼ਾਨਾ ਸਵੇਰੇ ਖਾਲੀ ਪੇਟ ਕਰੋ। ਅਜਿਹਾ ਕਰਨ ਦੇ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ।