ਜੇ ਨਾ ਲੱਗਦਾ ਹੋਵੇ ਤਾਂ ਕੋਈ ਗੱਲ ਨਹੀਂ

ਕੰਬੋਜ
ਇਹ ਭੋਜਨ ਇਕੱਠਿਆਂ ਖਾਧੇ ਜਾਣ ਨਾਲ ਕਰਦੇ ਨੇ ਇੱਕ ਦੂਜੇ ਦੀ ਪੌਸ਼ਟਿਕਤਾ ‘ਚ ਵਾਧਾ
ਮਹਿੰਦਰ ਸਿੰਘ ਵਾਲੀਆ, ਬਰੈਂਪਟਨ
647-856-4280
ਸਵੇਰ ਤੋਂ ਲੈ ਕੇ ਸੌਣ ਤਕ ਅਸੀਂ ਕਿਸੇ ਨਾ ਕਿਸੇ ਭੋਜਨ ਆਦਿ ਦਾ ਸੇਵਨ ਕਰਦੇ ਰਹਿੰਦੇ ਹਾਂ। ਇਨ੍ਹਾਂ ਭੋਜਨਾਂ ਵਿੱਚੋਂ ਕੁਝ ਭੋਜਨਾਂ ਦੀ ਆਪਸ ਵਿਚ ਦੋਸਤੀ ਹੈ। ਦੋਸਤ ਭੋਜਨ ਖਾਣ ਨਾਲ ਉਹ ਇੱਕ ਦੂਜੇ ਦੀ ਪੌਸ਼ਟਿਕਤਾ ਵਿੱਚ ਵਾਧਾ ਕਰਦੇ ਹਨ। ਇਹੋ ਜਿਹੇ ਭੋਜਨਾਂ ਉੱਤੇ ਇਹ ਅਖਾਣ ਪੂਰੀ ਉਤਰਦੀ ਹੈ ਕਿ ‘ਇੱਕ ਤੇ ਇੱਕ ਦੋ ਨਹੀਂ ਗਿਆਰਾਂ ਜਿਵੇਂ:
ਸਲਾਦ ਅਤੇ ਉਬਲੇ ਅੰਡੇ: ਸਲਾਦ ਵਿੱਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਆਦਿ ਹੁੰਦੀਆਂ ਹਨ। ਸਲਾਦ ਵਿੱਚ ਉਬਲੇ ਅੰਡੇ ਦੇ ਪੀਸ ਪਾਉਣਾ ਸੋਨੇ ਉੱਤੇ ਸੁਹਾਗੇ ਦਾ ਕੰਮ ਕਰਦੇ ਹਨ। ਸਲਾਦ ਤੋਂ ਪੌਸ਼ਟਿਕ ਅੰਸ਼ਾਂ ਦਾ ਲਾਭ ਲਿਆ ਜਾ ਸਕਦਾ ਹੈ।
ਹਲਦੀ ਅਤੇ ਕਾਲੀ ਮਿਰਚ: ਇਹ ਦੋਵੇਂ ਮਸਾਲੇ ਦਾਲ, ਸਬਜ਼ੀਆਂ, ਆਦਿ ਵਿੱਚ ਵਰਤੇ ਜਾਂਦੇ ਹਨ। ਤੱਥਾਂ ਤੋਂ ਸਿੱਧ ਹੋਇਆ ਹੈ ਕਿ ਦੋਵੇਂ ਰਲ ਕੇ ਖਾਣ ਨਾਲ ਇੱਕ ਦੂਜੇ ਦੀ ਪੌਸ਼ਟਿਕਤਾ ਵਿੱਚ ਵਾਧਾ ਕਰਦੇ ਹਨ।
ਆਇਰਨ ਅਤੇ ਵਿਟਾਮਿਨ C: ਆਇਰਨ ਮਾਸਾਹਾਰੀ ਭੋਜਨ ਅਤੇ ਸਾਕਾਹਾਰੀ ਭੋਜਨ ਤੋਂ ਪ੍ਰਾਪਤ ਹੁੰਦਾ ਹੈ। ਮਾਸਾਹਾਰੀ ਭੋਜਨ ਵਿਚਲਾ ਆਇਰਨ ਤਾਂ ਅਸਾਨੀ ਨਾਲ ਸ਼ਰੀਰ ਵਿੱਚ ਜਜ਼ਬ ਹੋ ਜਾਂਦਾ ਹੈ ਪ੍ਰੰਤੂ ਪਾਲਕ, ਫ਼ਲੀਆਂ, ਸਾਬਤ ਦਾਣਿਆਂ ਵਿਚਲੇ ਆਇਰਨ ਨੂੰ ਇਨ੍ਹਾਂ ਭੋਜਨਾ ਵਿਚਲਾ ਔਗਜ਼ੈਲਿਕ ਏਸਿਡ ਜਜ਼ਬ ਨਹੀਂ ਹੋਣ ਦਿੰਦਾ। ਇਸ ਔਕੜ ਤੋਂ ਬਚਣ ਲਈ ਆਇਰਨ ਨੂੰ ਵਾਇਟਾਮਿਨ C (ਨਿੰਬੂ ਆਦਿ) ਨਾਲ ਖਾਓ।
ਵਾਇਟਾਮਿਨ B-12 ਅਤੇ ਤੇਜ਼ਾਬੀ ਭੋਜਨ: ਵਾਇਟਾਮਿਨ B-12 ਬਹੁਤ ਮਹੱਤਪੂਰਨ ਵਾਇਟਾਮਿਨ ਹੈ। ਇਸ ਦੇ ਜਜ਼ਬ ਹੋਣ ਵਿੱਚ ਤੇਜ਼ਾਬੀ ਭੋਜਨ (ਨਿੰਬੂ ਆਦਿ) ਬਹੁਤ ਵਧੀਆ ਦੋਸਤ ਹੈ।
ਹਮਸ ਅਤੇ ਬੇਬੀ ਗਾਜਰ: ਹਮਸ ਚਿੱਟੇ ਛੋਲੇ, ਤਿਲ ਅਤੇ ਔਲਿਵ ਤੇਲ ਆਦ ਤੋਂ ਬਣਦਾ ਹੈ। ਇਹ ਇੱਕ ਸ਼ਾਨਦਾਰ ਪ੍ਰੋਟੀਨ ਦੀ ਚਟਨੀ ਹੈ ਅਤੇ ਜੇ ਇਸ ਵਿਚ ਬੇਬੀ ਗਾਜਰ, ਜਿਸ ਵਿੱਚ ਸ਼ਾਨਦਾਰ ਕਾਰਬੋ ਅਤੇ ਘੁਲਣਸ਼ੀਲ ਰੇਸ਼ੇ ਹੁੰਦੇ ਹਨ, ਮਿਲਾ ਦਿੱਤੇ ਜਾਣ ਤਾਂ ਇਸ ਦਾ ਕੋਈ ਮੁਕਾਬਲਾ ਨਹੀਂ।
ਦਹੀਂ ਅਤੇ ਕੇਲੇ ਦੇ ਪੀਸ: ਕੇਲੇ ਵਿਚਲੇ ਪੋਟੈਸ਼ੀਅਮ ਅਤੇ ਦਹੀਂ ਦੀ ਪ੍ਰੋਟੀਨ ਇੱਕ ਸ਼ਾਨਦਾਰ ਮੇਲ ਹੈ।
ਵਾਇਟਾਮਿਨ D ਅਤੇ ਕੈਲਸ਼ੀਅਮ: ਸ਼ਰੀਰ ਦੀਆਂ ਹੱਡੀਆਂ ਵਿੱਚ ਕੈਲਸ਼ੀਅਮ ਨੇ ਜਜ਼ਬ ਹੋਣਾ ਹੁੰਦਾ ਹੈ। ਵਾਇਟਾਮਿਨ D ਕੈਲਸ਼ੀਅਮ ਨੂੰ ਜਜ਼ਬ ਕਰਨ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ। ਵਾਇਟਾਮਿਨ D ਦੀ ਘਾਟ ਕਾਰਨ ਹੱਡੀਆਂ ਵਿੱਚ ਕੈਲਸ਼ੀਅਮ ਘਟ ਜਮਾਂ ਹੁੰਦਾ ਹੈ ਅਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਵਾਇਟਾਮਿਨ D ਅੰਡੇ, ਡੇਅਰੀ, ਮੱਛੀ, ਆਦਿ ਵਿੱਚ ਪਾਇਆ ਜਾਂਦਾ ਹੈ ਜਦਕਿ ਕੈਲਸ਼ੀਅਮ ਡੇਅਰੀ, ਫ਼ਲੀਆਂ, ਆਦਿ ਵਿੱਚ।
ਬਦਾਮ ਅਤੇ ਦਹੀਂ: ਦਹੀਂ ਵਿੱਚ ਬਦਾਮ ਪਾਉਣ ਨਾਲ ਦੋਵਾਂ ਦੀ ਪੌਸ਼ਟਿਕਤਾ ਵਧਦੀ ਹੈ।
ਚਾਵਲ ਅਤੇ ਦਾਲ: ਵਿਸ਼ਵ ਵਿੱਚ ਚਾਵਲ ਅਤੇ ਦਾਲ ਬਹੁਤ ਖਾਧੇ ਜਾਂਦੇ ਹਨ। ਦੋਵਾਂ ਨੂੰ ਇਕੱਠੇ ਖਾਣ ਕਾਰਨ ਕਾਰਬੋ ਚਾਵਲਾਂ ਤੋਂ ਅਤੇ ਪ੍ਰੋਟੀਨ ਦਾਲ ਤੋਂ ਮਿਲ ਜਾਂਦਾ ਹੈ। ਦੋਹੇਂ ਮਿਲ ਕੇ ਇੱਕ ਵਧੀਆ ਸੁਮੇਲ ਬਣ ਜਾਂਦਾ ਹੈ।
ਹਰੀ ਚਾਹ ਅਤੇ ਨਿੰਬੂ: ਹਰੀ ਚਾਹ ਵਿੱਚ ਬਹੁਤ ਸ਼ਾਨਦਾਰ ਐਂਟੀਔਕਸੀਡੈਂਟਸ ਹੁੰਦੇ ਹਨ ਅਤੇ ਜੇ ਚਾਹ ਵਿੱਚ ਨਿੰਬੂ ਦਾ ਰਸ ਮਿਲਾ ਦਿੱਤਾ ਜਾਵੇ ਤਾਂ ਇਹ ਪੂਰਾ ਲਾਭ ਦਿੰਦੀ ਹੈ।
ਇਨ੍ਹਾਂ ਤੋਂ ਬਿਨਾਂ ਹੇਠ ਲਿਖੇ ਜੋੜ ਵੀ ਲਾਭਦਾਇਕ ਹਨ।
1. ਖੀਰਾ ਅਤੇ ਪਾਣੀ, 2. ਚਿਕਨ ਅਤੇ ਲਾਲ ਮਿਰਚ, 3. ਸੇਬ ਅਤੇ ਪਿਸਤਾ, 4. ਪਾਲਕ, ਸੇਬ ਅਤੇ ਅਦਰਕ, 5. ਮੱਛੀ ਅਤੇ ਲਸਣ, 6. ਕਾਲੀ ਚੌਕਲੇਟ ਅਤੇ ਬਦਾਮ, 7. ਆਲੂ ਅਤੇ ਮਿਰਚਾਂ, 8. ਕੌਫੀ ਅਤੇ ਦਾਲਚਿਨੀ, 9. ਸਬਜ਼ੀਆਂ ਦਾ ਸੂਪ ਅਤੇ ਫ਼ਲੀਆਂ, 10. ਅੰਡੇ, ਕਾਲੀਆਂ ਫ਼ਲੀਆਂ ਅਤੇ ਮਿਰਚਾਂ