ਨਵੀਂ ਦਿੱਲੀ – 30 ਮਈ ਤੋਂ ਕ੍ਰਿਕਟ ਦਾ ਸਭ ਤੋਂ ਵੱਡਾ ਮਹਾਕੁੰਭ ਵਿਸ਼ਵ ਕੱਪ ਦਾ ਆਗ਼ਾਜ਼ ਹੋਣ ਵਾਲਾ ਹੈ। ਵਿਸ਼ਵ ਕੱਪ 2019 ਨੂੰ ਲੈ ਕੇ ਸਾਰੀਆਂ ਟੀਮਾਂ ਆਪਣੀਆਂ ਤਿਆਰੀਆਂ ‘ਚ ਲੱਗ ਗਈਆਂ ਹਨ। ਉੱਥੇ ਹੀ ਕ੍ਰਿਕਟ ਪੰਡਤ ਅਤੇ ਸਾਬਕਾ ਕ੍ਰਿਕਟਰ ਵਿਸ਼ਵ ਕੱਪ ਕੌਣ ਜਿੱਤ ਸਕਦਾ ਹੈ ਨੂੰ ਲੈ ਕੇ ਭਵਿੱਖਬਾਣੀ ਕਰਦੇ ਦਿਸ ਰਹੇ ਹਨ। ਹੁਣ ਇਸ ਸੂਚੀ ਵਿੱਚ ਰਾਵਲਪਿੰਡੀ ਐਕਸਪ੍ਰੈੱਸ ਸ਼ੋਇਬ ਅਖ਼ਤਰ ਦਾ ਨਾਂ ਵੀ ਜੁੜ ਗਿਆ ਹੈ। ਸ਼ੋਇਬ ਨੇ ਵਿਸ਼ਵ ਕੱਪ 2019 ਦੀ ਭੱਵਿਖਬਾਣੀ ਕੀਤੀ ਹੈ ਅਤੇ ਤਿੰਨ ਟੀਮਾਂ ਨੂੰ ਆਪਣਾ ਫ਼ੇਵਰੇਟ ਮੰਨਿਆ ਹੈ ਜੋ ਵਿਸ਼ਵ ਕੱਪ ਖ਼ਿਤਾਬ ਜਿੱਤ ਸਕਦੀਆਂ ਹਨ।
ਸ਼ੋਇਬ ਅਖ਼ਤਰ ਨੇ ਟਵਿਟਰ ‘ਤੇ ਇੱਕ ਫ਼ੈਨ ਦੇ ਸਵਾਲਾਂ ਦੇ ਜਵਾਬ ਵਿੱਚ ਇਸ ਗੱਲ ਦਾ ਖ਼ੁਲਾਸਾ ਕੀਤਾ ਅਤੇ ਆਪਣੀ ਪਸੰਦੀਦਾ ਟੀਮਾਂ ਦਾ ਐਲਾਨ ਕੀਤਾ। ਸ਼ੋਇਬ ਨੇ ਹਰ ਕਿਸੇ ਨੂੰ ਹੈਰਾਨ ਕਰਦਿਆਂ ਭਾਰਤ ਨੂੰ ਵਿਸ਼ਵ ਕੱਪ ਦਾ ਦਾਅਵੇਦਾਰ ਨਹੀਂ ਮੰਨਿਆ। ਸ਼ੋਇਬ ਨੇ ਇੰਗਲੈਂਡ, ਆਸਟਰੇਲੀਆ ਅਤੇ ਪਾਕਿਸਤਾਨ ਟੀਮ ਨੂੰ ਵਿਸ਼ਵ ਕੱਪ ਜਿੱਤਣ ਵਾਲੀਆਂ ਟੀਮਾਂ ‘ਚ ਗਿਣਿਆ ਹੈ।











