ਮੁਰਗ ਮਲਾਈ ਕਬਾਬ

ਸਾਡੀ ਇਹ ਰੈਸਿਪੀ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਨੌਨ ਵੈੱਜ ਖਾਣਾ ਬਹੁਤ ਪੰਸਦ ਹੈ। ਜੇਕਰ ਤੁਸੀਂ ਵੀ ਚਿਕਨ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਸਪੈਸ਼ਲ ਡਿਸ਼ ਮੁਰਗ ਮਲਾਈ ਕਬਾਬ ਲੈ ਕੇ ਆਏ ਹਾਂ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਬੋਨਲੈੱਸ ਚਿਕਨ – 800 ਗ੍ਰਾਮ
ਨਮਕ – ਇੱਕ ਚੱਮਚ
ਸਫ਼ੈਦ ਕਾਲੀ ਮਿਰਚ ਪਾਊਡਰ – ਇੱਕ ਚੱਮਚ
ਧਨੀਆ – 10 ਗ੍ਰਾਮ
ਹਰੀ ਮਿਰਚ – ਤਿੰਨ
ਅਦਰਕ ਡੇਢ ਚੱਮਚ
ਲਸਣ – ਇੱਕ ਚੱਮਚ (ਕੁੱਟਿਆ ਹੋਇਆ)
ਪ੍ਰੌਸੈੱਸਡ ਚੀਜ਼ – 65 ਗ੍ਰਾਮ
ਤਾਜ਼ਾ ਕਰੀਮ – ਦੋ ਚੱਮਚ
ਦਹੀਂ – ਦੋ ਚੱਮਚ
ਮੱਕੀ ਦਾ ਆਟਾ – 40 ਗ੍ਰਾਮ
ਨਮਕ – ਇੱਕ ਚੱਮਚ
ਘਿਓ – ਬਰਸ਼ਿੰਗ ਲਈ
ਚਾਟ ਮਸਾਲਾ – ਸਜਾਵਟ ਲਈ
ਵਿਧੀ
ਇੱਕ ਬੌਲ ਵਿੱਚ 800 ਗ੍ਰਾਮ ਚਿਕਨ, ਇੱਕ ਚੱਮਚ ਨਮਕ, ਇੱਕ ਚੱਮਚ ਸਫ਼ੈਦ ਕਾਲੀ ਮਿਰਚ ਪਾਊਡਰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਚਿਕਨ ਨੂੰ 30 ਮਿੰਟ ਲਈ ਇਸੇ ਤਰ੍ਹਾਂ ਹੀ ਰੱਖ ਦਿਓ। ਹੁਣ ਇੱਕ ਬੌਲ ‘ਚ 10 ਗ੍ਰਾਮ ਧਨੀਆ, 3 ਹਰੀਆਂ ਮਿਰਚਾਂ, ਅੱਧਾ ਚੱਮਚ ਅਦਰਕ, ਇੱਕ ਚੱਮਚ ਲਸਣ ਲਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ।
ਇਸ ਮਿਸ਼ਰਣ ਨੂੰ ਇੱਕ ਬੌਲ ‘ਚ ਪਾਓ ਅਤੇ ਫ਼ਿਰ ਇਸ ਵਿੱਚ 65 ਗ੍ਰਾਮ ਪ੍ਰੋਸੈੱਸਡ ਚੀਜ਼, ਦੋ ਚੱਮਚ ਫ਼ਰੈੱਸ਼ ਕਰੀਮ, ਦੋ ਚੱਮਚ ਦਹੀਂ, 40 ਗ੍ਰਾਮ ਮੱਕੀ ਦਾ ਆਟਾ, ਇੱਕ ਚੱਮਚ ਨਮਕ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਲਓ। ਚਿਕਨ ਨੂੰ ਪੂਰੀ ਰਾਤ ਮੈਰੀਨੇਟ ਕਰ ਕੇ ਲਈ ਰੱਖ ਦਿਓ।
30 ਮਿੰਟ ਲਈ ਸੀਖਾਂ ਨੂੰ ਪਾਣੀ ‘ਚ ਡੁੱਬੋ ਕੇ ਰੱਖੋ। ਚਿਕਨ ਨੂੰ ਸੀਖਾਂ ‘ਚ ਪਰੋ ਲਓ। ਅਵਨ ਨੂੰ 250 ਡਿੱਗਰੀ ਫ਼ੈਰਨਹਾਈਟ/480 ਡਿੱਗਰੀ ਸੈਲਸੀਅਸ ਤਕ ਗਰਮ ਕਰੋ ਅਤੇ ਚਿਕਨ ਨੂੰ ਇਸ ਵਿੱਚ ਅੱਠ ਮਿੰਟ ਲਈ ਬੇਕ ਕਰੋ। ਇਸ ਨੂੰ ਘਿਉ ਨਾਲ ਬਰੱਸ਼ ਕਰੋ ਅਤੇ ਉਨ੍ਹਾਂ ਨੂੰ ਫ਼ਲਿਪ ਕਰੋ। ਫ਼ਿਰ ਇਸ ਨੂੰ ਅੱਠ ਮਿੰਟ ਲਈ ਸੇਕ ਲਓ। ਇਸ ‘ਤੇ ਕੁੱਝ ਚਾਟ ਮਸਾਲਾ ਛਿੜਕ ਦਿਓ। ਚਟਨੀ ਨਾਲ ਗਰਮਾ-ਗਰਮ ਸਰਵ ਕਰੋ।