ਬਿਹਾਰ : ਅੱਗ ‘ਚ ਸੜਨ ਕਾਰਨ 7 ਲੋਕਾਂ ਦੀ ਹੋਈ ਮੌਤ

ਗੋਪਾਲਗੰਜ—ਬਿਹਾਰ ਦੇ ਗੋਪਾਲਗੰਜ ਜ਼ਿਲੇ ਦੇ ਇਕ ਪਿੰਡ ‘ਚ ਸ਼ੁੱਕਰਵਾਰ ਨੂੰ ਅੱਗ ‘ਚ ਸੜਣ ਨਾਲ ਚਾਰ ਬੱਚਿਆ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਲਾ ਅਧਿਕਾਰੀ ਅਨਿਮੇਸ਼ ਕੁਮਾਰ ਪਾਰਾਸ਼ਰ ਅਨੁਸਾਰ ਇਹ ਹਾਦਸਾ ਤੜਕੇ ਬਖਰੀ ਪਿੰਡ ‘ਚ ਹੋਇਆ। ਇਸ ‘ਚ ਬਕਰੀਦਨ ਸ਼ਾਹ (36), ਹੁਸਨਆਰਾ ਖਾਤੂਨ (35), ਸੁਫਰਿਨਾ (8), ਹਸਨੂਦੀਨ ਮਿਆਂ (24), ਸਾਲਾਉਦੀਨ (7) ਅਤੇ ਸ਼ਮੀਮਾ (8) ਤੋਂ ਇਲਾਵਾ ਸੱਤ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਸਾਰੇ ਮ੍ਰਿਤਕ ਇਕ ਹੀ ਪਰਿਵਾਰ ਨਾਲ ਸਬੰਧਿਤ ਸੀ।