ਬ੍ਰੌਕਲੀ ਖਾਣ ਨਾਲ ਹੁੰਦੀਆਂ ਹਨ ਕਈ ਬੀਮਾਰੀਆਂ ਦੂਰ

ਬ੍ਰੌਕਲੀ ਇੱਕ ਅਜਿਹੀ ਸਬਜ਼ੀ ਹੈ ਜੋ ਸਾਡੇ ਸ਼ਰੀਰ ਨੂੰ ਕਈ ਤਰ੍ਹਾਂ ਦੀਆਂ ਖ਼ਤਰਨਾਕ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਂਦੀ ਹੈ। ਇਸ ਨੂੰ ਸਲਾਦ ਅਤੇ ਸਬਜ਼ੀ ਦੇ ਰੂਪ ‘ਚ ਵੀ ਬਣਾ ਕੇ ਖਾਦਾ ਜਾ ਸਕਦਾ ਹੈ। ਬ੍ਰੌਕਲੀ ‘ਚ ਪੌਸ਼ਕ ਤੱਤਾਂ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਵੇਂ – ਆਇਰਨ, ਪੋਟੈਸ਼ੀਅਮ, ਕੈਲਸ਼ੀਅਮ, ਕਾਰਬੋਹਾਈਡ੍ਰੇਟਸ, ਵਿਟਾਮਿਨ ਏ ਅਤੇ ਵਿਟਾਮਿਨ ਸੀ ਆਦਿ। ਇਸ ਲਈ ਇਸ ਨੂੰ ਆਪਣੇ ਖਾਣੇ ‘ਚ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸ਼ਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ …
ਖ਼ਤਰਨਾਕ ਬੀਮਾਰੀਆਂ ਨੂੰ ਰੱਖੇ ਦੂਰ – ਬ੍ਰੌਕਲੀ ਖਾਣ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਇਸ ਲਈ ਬ੍ਰੌਕਲੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸ਼ਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਮੁਕਤ ਰਹਿੰਦਾ ਹੈ।
ਸ਼ੂਗਰ ਦੇ ਰੋਗੀ ਲਈ ਹੈ ਲਾਭਦਾਇਕ – ਬ੍ਰੌਕਲੀ ‘ਚ ਕਈ ਅਜਿਹੇ ਤੱਤ ਭਰਪੂਰ ਮਾਤਰਾ ‘ਚ ਹੁੰਦੇ ਹਨ ਜੋ ਕਈ ਖ਼ਤਰਨਾਕ ਬੀਮਾਰੀਆਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ।
ਕੈਲਸ਼ੀਅਮ ਨਾਲ ਭਰਪੂਰ ਹੈ ਬ੍ਰੌਕਲੀ – ਰੋਜ਼ ਇੱਕ ਕੱਪ ਬ੍ਰੌਕਲੀ ਖਾਣ ਨਾਲ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਂਦੀ ਹੈ।
ਅੱਖਾਂ ਦੀ ਸਮੱਸਿਆ ਕਰੇ ਦੂਰ – ਮੋਤੀਆਂ ਬਿੰਦ ਅਤੇ ਅੱਖਾਂ ‘ਚ ਰੌਸ਼ਨੀ ਘੱਟ ਦਾ ਹੋਣ ਵਰਗੀਆਂ ਸਮੱਸਿਆਵਾਂ ‘ਚ ਇਹ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਬਰਕਰਾਰ ਰਹਿੰਦੀ ਹੈ।
ਖ਼ੂਨ ਦੀ ਕਮੀ – ਬ੍ਰੋਕਲੀ ਖਾਣ ਨਾਲ ਅਨੀਮਿਆ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਹ ਖ਼ੂਨ ਦੀ ਕਮੀ ਅਤੇ ਐਲਜ਼ਾਇਮਰ ਨੂੰ ਵੀ ਠੀਕ ਕਰ ਸਕਦੀ ਹੈ।
ਯਾਦ ਸ਼ਕਤੀ ਨੂੰ ਵਧਾਉਂਦੀ ਹੈ – ਬੱਚਿਆਂ ਦੀ ਯਾਦ ਸ਼ਕਤੀ ਨੂੰ ਵਧਾਉਣ ਲਈ ਬ੍ਰੌਕਲੀ ਕਾਫ਼ੀ ਲਾਹੇਵੰਦ ਸਾਬਿਤ ਹੁੰਦੀ ਹੈ। ਰੋਜ਼ਾਨਾ ਇੱਕ ਕੱਪ ਬ੍ਰੌਕਲੀ ਖਾਣ ਨਾਲ ਯਾਦ ਸ਼ਕਤੀ ਵਧਦੀ ਹੈ।
ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੀ ਹੈ – ਬ੍ਰੌਕਲੀ ਛਾਤੀ ਦੇ ਕੈਂਸਰ, ਫ਼ੇਫ਼ੜੇ ਦੇ ਕੈਂਸਰ ਅਤੇ ਕੋਲੋਨ ਦੇ ਕੈਂਸਰ ਦੇ ਖ਼ਤਰੇ ਨੂੰ ਵੀ ਘੱਟ ਕਰਦੀ ਹੈ।
ਮੋਟਾਪਾ ਨੂੰ ਰੱਖਦੀ ਹੈ ਕੰਟਰੋਲ ‘ਚ – ਜਿਹੜੇ ਲੋਕ ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਉਨ੍ਹਾਂ ਲਈ ਬ੍ਰੋਕਲੀ ਕਾਫ਼ੀ ਲਾਭਦਾਇਕ ਹੁੰਦੀ ਹੈ।
ਬਲੱਡ ਪ੍ਰੈਸ਼ਰ ਨੂੰ ਰੱਖੇ ਕੰਟਰੋਲ ‘ਚ – ਬਲੱਡ ਪ੍ਰੈਸ਼ਰ ਅਤੇ ਕੋਲੈਸਟਰੋਲ ਨੂੰ ਕੰਟਰੋਲ ਕਰਨ ਲਈ ਫ਼ਾਈਬਰ, ਪੋਟੈਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਇਹ ਸਾਰੇ ਤੱਤ ਬ੍ਰੌਕਲੀ ‘ਚ ਮੌਜੂਦ ਹਨ ਜਿਸ ਕਾਰਨ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਦੀ ਹੈ।
ਦਿਲ ਲਈ ਫ਼ਾਇਦੇਮੰਦ – ਬ੍ਰੌਕਲੀ ਦੀ ਵਰਤੋਂ ਨਾਲ ਦਿਲ ਦੀਆਂ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ ਹਾਰਟ ਅਟੈਕ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।
ਸੂਰਜਵੰਸ਼ੀ ਦੀ ਡੱਬੀ