ਅਮਿਤਾਭ ਨਾਲ ਫ਼ਿਲਮ ਕਰੇਗੀ ਐਸ਼ਵਰਿਆ

ਮਸ਼ਹੂਰ ਫ਼ਿਲਮਸਾਜ਼ ਮਣੀਰਤਨਮ ਅਮਿਤਾਭ ਬੱਚਨ ਅਤੇ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਨੂੰ ਲੈ ਕੇ ਜਲਦੀ ਹੀ ਇੱਕ ਫ਼ਿਲਮ ਬਣਾ ਸਕਦਾ ਹੈ। ਬੌਲੀਵੁਡ ਦੀਆਂ ਗਲੀਆਂ ‘ਚ ਚਰਚਾ ਚੱਲ ਰਹੀ ਹੈ ਕਿ ਐਸ਼ ਨੇ ਮਣੀਰਤਨਮ ਦੀ ਇਸ ਫ਼ਿਲਮ ਲਈ ਹਾਮੀ ਭਰ ਦਿੱਤੀ ਹੈ। ਇਹ ਫ਼ਿਲਮ ਕਲਿਕ ਕ੍ਰਿਸ਼ਨਮੂਰਤੀ ਦੇ ਨਾਵਲ (ਦਾ ਸੰਨ ਔਫ਼ ਪੋਨੀ) ‘ਤੇ ਆਧਾਰਿਤ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਇਹ ਵੱਡੇ ਬਜਟ ਨਾਲ ਬਣਾਈ ਜਾਣ ਵਾਲੀ ਇੱਕ ਇਤਿਹਾਸਕ ਡਰਾਮਾ ਫ਼ਿਲਮ ਹੈ ਜਿਸ ਨੂੰ ਸੁਪਰਹਿੱਟ ਫ਼ਿਲਮ ਬਾਹੁਬਲੀ ਵਾਂਗ ਬਣਾਇਆ ਜਾਵੇਗਾ।
ਮਣੀਰਤਨਮ ਇਸ ‘ਚ ਅਮਿਤਾਭ ਨੂੰ ਵੀ ਲੈਣਾ ਚਾਹੁੰਦਾ ਹੈ। ਉਸ ਨੇ ਅਮਿਤਾਭ ਨੂੰ ਇਸ ਫ਼ਿਲਮ ਦੀ ਸਕ੍ਰਿਪਟ ਵੀ ਸੁਣਾਈ ਹੈ, ਪਰ ਉਹ ਫ਼ਿਲਮ ‘ਚ ਕੰਮ ਕਰੇਗਾ ਜਾਂ ਨਹੀਂ ਇਹ ਫ਼ਿਲਹਾਲ ਸਾਫ਼ ਨਹੀਂ ਹੋਇਆ। ਇਸ ‘ਚ ਸਾਊਥ ਫ਼ਿਲਮ ਇੰਡਸਟਰੀ ਦੇ ਕਈ ਸੁਪਰਸਟਾਰ ਵੀ ਨਜ਼ਰ ਆਉਣਗੇ। ਵੈਸੇ, ਅਮਿਤਾਭ ਬੱਚਨ ਅੱਜ ਕੱਲ੍ਹ ਬੈਲਗੱਡੀ ਅਤੇ ਪੇਂਡੂ ਮੰਜਿਆਂ ਦਾ ਆਨੰਦ ਮਾਣ ਰਿਹਾ ਹੈ। ਅਸਲ ‘ਚ ਅਮਿਤਾਭ ਇਸ ਵਕਤ ਸੈਰਾਟ ਵਰਗੀ ਸੁਪਰਹਿੱਟ ਫ਼ਿਲਮ ਬਣਾਉਣ ਵਾਲੇ ਨਿਰਦੇਸ਼ਕ ਨਾਗਰਾਜ ਮੰਜੁਲੇ ਦੀ ਫ਼ਿਲਮ ਝੁੰਡ ਦੀ ਸ਼ੂਟਿੰਗ ਨਾਗਪੁਰ ‘ਚ ਕਰ ਰਿਹਾ ਹੈ।
ਇਸ ਫ਼ਿਲਮ ਦੀ ਸ਼ੂਟਿੰਗ ਨਾਲ ਜੁੜੇ ਅਨੁਭਵ ਨੂੰ ਵੀ ਅਮਿਤਾਭ ਲਗਾਤਾਰ ਸੋਸ਼ਲ ਮੀਡੀਆ ‘ਤੇ ਸਾਂਝਾ ਕਰ ਰਿਹਾ ਹੈ। ਫ਼ਿਲਮ ਝੁੰਡ ਦੀ ਸ਼ੂਟਿੰਗ ਨੂੰ ਲੈ ਕੇ ਉਹ ਕਾਫ਼ੀ ਉਤਸਾਹਿਤ ਹੈ। ਹਾਲ ਹੀ ‘ਚ ਅਮਿਤਾਭ ਨੇ ਦੋ ਤਸਵੀਰਾਂ ਜਨਤਕ ਕਰਦੇ ਹੋਏ ਨਾਲ ਲਿਖਿਆ, ”ਬਹੁਤ ਸਮੇਂ ਬਾਅਦ ਬੈਲਗੱਡੀ ਅਤੇ ਪਿੰਡ ਦੇ ਮੰਜੇ ਦਾ ਆਨੰਦ ਲੈਣ ਦਾ ਮੌਕਾ ਮਿਲਿਆ ਹੈ।” ਇਨ੍ਹਾਂ ‘ਚ ਇੱਕ ਤਸਵੀਰ ਵਿੱਚ ਅਮਿਤਾਭ ਮੰਜੇ ‘ਤੇ ਲੰਮਾ ਪਿਆ ਹੋਇਆ ਹੈ ਅਤੇ ਇੱਕ ‘ਚ ਬੈਲਗੱਡੀ ਦੇ ਮਗਰ ਬੈਠਾ ਨਜ਼ਰ ਆ ਰਿਹਾ ਹੈ। ਝੁੰਡ ‘ਚ ਅਮਿਤਾਭ ਅਜਿਹੇ ਪ੍ਰੋਫ਼ੈਸਰ ਦੀ ਭੂਮਿਕਾ ‘ਚ ਨਜ਼ਰ ਆਵੇਗਾ ਜੋ ਗਲੀ-ਮੁਹੱਲੇ ਦੇ ਮੁੰਡਿਆਂ ਦਾ ਗਰੁੱਪ ਬਣਾ ਕੇ ਫ਼ੁਟਬਾਲ ਟੀਮ ਤਿਆਰ ਕਰਦਾ ਹੈ। ਇਹ ਫ਼ਿਲਮ ਵਿਜੈ ਬਰਸੇ ਦੀ ਕਹਾਣੀ ‘ਤੇ ਆਧਾਰਿਤ ਹੋਵੇਗੀ।

ਕਈ ਫ਼ਿਲਮਸਾਜ਼ ਸ਼੍ਰੀਦੇਵੀ ਬਾਰੇ ਬਾਇਓਪਿਕ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਨੂੰ ਵੇਖਦੇ ਹੋਏ ਬੋਨੀ ਕਪੂਰ ਖ਼ੁਦ ਸ਼੍ਰੀਦੇਵੀ ਬਾਰੇ ਫ਼ਿਲਮ ਬਣਾਉਣ ਦੀ ਤਿਆਰੀ ਕਰਨ ਲੱਗਾ ਹੈ। ਜਲਦੀ ਹੀ ਇਹ ਫ਼ਿਲਮ ਫ਼ਲੋਰ ‘ਤੇ ਆ ਜਾਵੇਗੀ …