ਬਾਦਾਮ ਅਤੇ ਅਖਰੋਟ ਤੋਂ ਜ਼ਿਆਦਾ ਫ਼ਾਇਦੇਮੰਦ ਹਨ ਭਿੱਜੇ ਛੋਲੇ

ਕਾਲੇ ਛੋਲੇ, ਬਾਦਾਮ ਵਰਗੇ ਮਹਿੰਗੇ ਡਰਾਈ ਫ਼ਰੂਟ ਤੋਂ ਵੀ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਇਸ ‘ਚ ਪ੍ਰੋਟੀਨ, ਫ਼ਾਈਬਰ, ਮਿਨਰਲਜ਼, ਵਾਇਟਾਮਿਨ ਅਤੇ ਆਇਰਨ ਭਰਪੂਰ ਮਾਤਰਾ ‘ਚ ਹੁੰਦੇ ਹਨ ਜੋ ਪ੍ਰਤੀਰੋਧੀ ਸਮਰੱਥਾ ਨੂੰ ਮਜ਼ਬੂਤ ਬਣਾਉਣ ‘ਚ ਮਦਦਗਾਰ ਹਨ। ਸਵੇਰੇ ਖ਼ਾਲੀ ਪੇਟ ਭਿੱਜੇ ਹੋਏ ਛੋਲੇ ਖਾਣ ਨਾਲ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਆਸਾਨੀ ਨਾਲ ਛੁਟਕਾਰਾ ਮਿਲ ਜਾਂਦਾ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਭਿੱਜੇ ਹੋਏ ਛੋਲੇ ਖਾਣ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ …
ਛੋਲੇ ਖਾਣ ਦਾ ਸਹੀ ਤਰੀਕਾ
ਮੁੱਠੀ ਭਰ ਛੋਲਿਆਂ ਨੂੰ ਮਿੱਟੀ ਦੇ ਭਾਂਡੇ ‘ਚ ਭਿਓਂ ਕੇ ਰੱਖ ਦਿਓ। ਰਾਤ ਭਰ ਇਸ ਨੂੰ ਇੰਝ ਹੀ ਰਹਿਣ ਦਿਓ ਅਤੇ ਸਵੇਰੇ ਉੱਠ ਕੇ ਪਾਣੀ ਨੂੰ ਕੱਢ ਕੇ ਛੋਲਿਆਂ ਨੂੰ ਖਾ ਲਓ।
ਛੋਲੇ ਖਾਣ ਦੇ ਫ਼ਾਇਦੇ
ਕਬਜ਼ ਤੋਂ ਰਾਹਤ – ਭਿੱਜੇ ਹੋਏ ਛੋਲਿਆਂ ‘ਚ ਢੇਰ ਸਾਰੇ ਫ਼ਾਈਬਰਜ਼ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਦਰੁਸਤ ਕਰਕੇ ਪੇਟ ਸਾਫ਼ ਕਰਨ ‘ਚ ਮਦਦਗਾਰ ਹੁੰਦੇ ਹਨ। ਇਸ ਨੂੰ ਖਾਣ ਨਾਲ ਕਬਜ਼ ਵਰਗੀ ਪਰੇਸ਼ਾਨੀ ਆਸਾਨੀ ਨਾਲ ਦੂਰ ਹੋ ਜਾਂਦੀ ਹੈ।
ਭਰਪੂਰ ਐਨਰਜੀ – ਇਹ ਐਨਰਜੀ ਦਾ ਚੰਗਾ ਸਰੋਤ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਸ਼ਰੀਰਕ ਕਮਜ਼ੋਰੀ ਦੂਰ ਹੋਣ ਲੱਗਦੀ ਹੈ।
ਯੂਰਿਨ ਸਬੰਧੀ ਸਮੱਸਿਆ ਦੂਰ ਕਰੇ – ਬਾਰ-ਬਾਰ ਪੇਸ਼ਾਬ ਆਉਣ ਦੀ ਪਰੇਸ਼ਾਨੀ ਹੈ ਤਾਂ ਭਿੱਜੇ ਹੋਏ ਛੋਲਿਆਂ ਨਾਲ ਗੁੜ ਦਾ ਸੇਵਨ ਕਰਨ ਨਾਲ ਫ਼ਾਇਦਾ ਮਿਲਦਾ ਹੈ।
ਭਾਰ ਵਧਾਏ – ਘੱਟ ਵਜ਼ਨ ਕਰ ਕੇ ਪਰੇਸ਼ਾਨ ਲੋਕਾਂ ਲਈ ਭਿੱਜੇ ਹੋਏ ਛੋਲਿਆਂ ਦਾ ਸੇਵਨ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਰੋਜ਼ਾਨਾ ਖਾਣ ਨਾਲ ਮਸਲਜ਼ ਮਜ਼ਬੂਤ ਹੋਣ ਲੱਗਦੇ ਹਨ।
ਕਿਡਨੀ ਨੂੰ ਸਿਹਤਮੰਦ ਰੱਖੇ – ਜਿਨ੍ਹਾਂ ਲੋਕਾਂ ਨੂੰ ਕਿਡਨੀ ਨਾਲ ਜੁੜੀਆਂ ਪਰੇਸ਼ਾਨੀਆਂ ਹਨ ਉਨ੍ਹਾਂ ਲਈ ਛੋਲਿਆਂ ਦਾ ਸੇਵਨ ਬਹੁਤ ਹੀ ਫ਼ਾਇਦੇਮੰਦ ਹੈ। ਛੋਲੇ ਕਿਡਨੀ ‘ਚੋਂ ਐਕਸਟਰਾ ਸਾਲਟ ਕੱਢਣ ‘ਚ ਮਦਦਗਾਰ ਹੈ ਜਿਸ ਨਾਲ ਕਿਡਨੀ ਸਿਹਤਮੰਦ ਰਹਿੰਦੀ ਹੈ।
ਸਰਦੀ-ਜ਼ੁਕਾਮ ਤੋਂ ਬਚਾਅ – ਇਸ ਨੂੰ ਖਾਣ ਨਾਲ ਪ੍ਰਤੀਰੋਧੀ ਸਮਰੱਥਾ ਮਜ਼ਬੂਤ ਹੁੰਦੀ ਹੈ ਜਿਸ ਨਾਲ ਸਰਦੀ-ਜ਼ੁਕਾਮ ਵਰਗੀਆਂ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਤੋਂ ਬਚਾਅ ਰਹਿੰਦਾ ਹੈ।
ਸਿਹਤਮੰਦ ਦਿਲ – ਕੋਲੈਸਟਰੋਲ ਲੈਵਲ ਨੂੰ ਕੰਟਰੋਲ ‘ਚ ਕਰਨ ਲਈ ਵੀ ਭਿੱਜੇ ਛੋਲਿਆਂ ਦਾ ਸੇਵਨ ਫ਼ਾਇਦੇਮੰਦ ਹੈ। ਇਸ ਦਾ ਸੇਵਨ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਡਾਇਬਿਟੀਜ਼ ਕੰਟਰੋਲ ਕਰੇ – ਰੋਜ਼ਾਨਾ ਭਿੱਜੇ ਹੋਏ ਛੋਲੇ ਖਾਣ ਨਾਲ ਮੈਟੈਬੌਲਿਜ਼ਮ ਮਜ਼ਬੂਤ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਡਾਇਬਿਟੀਜ਼ ਕੰਟਰੋਲ ‘ਚ ਰਹਿੰਦੀ ਹੈ।

ਅਨੀਮੀਆ ਤੋਂ ਰਾਹਤ – ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਕਾਲੇ ਛੋਲੇ ਬੈੱਸਟ ਹਨ। ਇਸ ਨਾਲ ਬਲੱਡ ਕੁਦਰਤੀ ਤਰੀਕਿਆਂ ਨਾਲ ਸਾਫ਼ ਹੋਣ ਲੱਗਦਾ ਹੈ।
ਸੂਜਵੰਸ਼ੀ ਦੀ ਡੱਬੀ