ਅਦਾਕਾਰਾ ਕੰਗਨਾ ਰਨੌਤ ਦੀ ਚਰਚਿਤ ਫ਼ਿਲਮ ਮਣੀਕਰਣਿਕਾ: ਦਾ ਕੁਈਨ ਔਫ਼ ਝਾਂਸੀ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਇਸ ਟੀਜ਼ਰ ‘ਚ ਕੰਗਨਾ ਦਮਦਾਰ ਐਕਸ਼ਨ ਸੀਨ ਕਰਦੀ ਨਜ਼ਰ ਆ ਰਹੀ ਹੈ। ਇਹ ਫ਼ਿਲਮ ਅਗਲੇ ਸਾਲ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟੀਜ਼ਰ ਤੋਂ ਇੱਕ ਗੱਲ ਤਾਂ ਸਾਫ਼ ਹੋ ਜਾਂਦੀ ਹੈ ਕਿ ਕੰਗਨਾ ਇਸ ਫ਼ਿਲਮ ‘ਚ ਦਮਦਾਰ ਅੰਦਾਜ਼ ‘ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ਨੂੰ ਕੰਗਨਾ ਖ਼ੁਦ ਡਾਇਰੈਕਟ ਕਰ ਰਹੀ ਹੈ। ਸ਼ੁਰੂਆਤ ‘ਚ ਇਸ ਨੂੰ ਕ੍ਰਿਸ਼ ਨੇ ਡਾਇਰੈਕਟ ਕੀਤਾ ਸੀ, ਪਰ ਹੁਣ ਬਾਕੀ ਰਹਿੰਦੇ ਕੰਮ ਨੂੰ ਕੰਗਨਾ ਆਪਣੀ ਦੇਖ-ਰੇਖ ‘ਚ ਕਰਵਾ ਰਹੀ ਹੈ। ਇਹ ਫ਼ਿਲਮ ਸ਼ੁਰੂ ਹੋਣ ਤੋਂ ਲੈ ਕੇ ਹੁਣ ਤਕ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਚੁੱਕੀ ਹੈ। ਹਾਲ ਹੀ ‘ਚ ਅਦਾਕਾਰ ਸੋਨੂੰ ਸੂਦ ਵਲੋਂ ਫ਼ਿਲਮ ‘ਚ ਕੰਮ ਕਰਨ ਤੋਂ ਇਨਕਾਰ ਕਰ ਦੇਣ ਨਾਲ ਇਸ ਦੇ ਬਜਟ ‘ਤੇ ਬਹੁਤ ਅਸਰ ਪਿਆ ਹੈ। ਹੁਣ ਇਸ ਫ਼ਿਲਮ ਦੀ ਕਾਫ਼ੀ ਸ਼ੂਟਿੰਗ ਮੁੜ ਤੋਂ ਕੀਤੀ ਜਾਵੇਗੀ। ਅਜਿਹੇ ਹਾਲਤ ‘ਚ ਵੀ ਕੰਗਨਾ ਨੇ ਬੜੀ ਹਿੰਮਤ ਨਾਲ ਕੰਮ ਲੈਂਦਿਆਂ ਫ਼ਿਲਮ ਰੁਕਣ ਨਹੀਂ ਦਿੱਤੀ।












