ਬੌਲੀਵੁਡ ਦੇ ਦਬੰਗ ਸਟਾਰ ਸਲਮਾਨ ਖ਼ਾਨ ਨੇ ਹੁਣ ਤਕ ਕਈ ਨਵੇਂ ਚਿਹਰੇ ਫ਼ਿਲਮ ਇੰਡਸਟਰੀ ਵਿੱਚ ਲੌਂਚ ਕੀਤੇ ਹਨ। ਨਵੇਂ ਅਭਿਨੇਤਾ-ਅਭਿਨੇਤਰੀਆਂ ਨੂੰ ਲਾਂਚ ਕਰਨ ਦੀ ਵਜ੍ਹਾ ਵੀ ਸਲਮਾਨ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਦੱਸੀ। ਸਲਮਾਨ ਨੇ ਕਿਹਾ ਕਿ ਇਹ ਇੱਕ ਰਿਵਾਜ ਵਾਂਗ ਚੱਲਦਾ ਆ ਰਿਹਾ ਹੈ। ਜਦੋਂ ਮੈਂ ਨਵਾਂ ਸੀ ਤਾਂ ਮੈਨੂੰ ਨਵੇਂ ਚਿਹਰੇ ਦੇ ਰੂਪ ‘ਚ ਲੌਂਚ ਕੀਤਾ ਗਿਆ ਸੀ ਅਤੇ ਹੁਣ ਜਦੋਂ ਮੈਂ ਆਪਣੀ ਇੱਕ ਜਗ੍ਹਾ ਬਣਾ ਚੁੱਕਾ ਹਾਂ ਤਾਂ ਮੇਰੀ ਵਾਰੀ ਹੈ ਕਿ ਮੈਂ ਵੀ ਹੁਨਰਮੰਦ ਚਿਹਰਿਆਂ ਨੂੰ ਦਰਸ਼ਕਾਂ ਦੇ ਸਾਹਮਣੇ ਲਿਆਵਾਂ।” ਸਲਮਾਨ ਖ਼ਾਨ ਨੂੰ ਬੌਲੀਵੁਡ ਇੰਡਸਟਰੀ ਦਾ ਗੌਡ-ਫ਼ਾਦਰ ਮੰਨਿਆ ਜਾਂਦਾ ਹੈ। ਉਸ ਨੇ ਹੁਣ ਤਕ ਕਈ ਨਵੇਂ ਚਿਹਰੇ ਲੌਂਚ ਕੀਤੇ ਹਨ। ਇਨ੍ਹਾਂ ‘ਚ ਸੋਨਾਕਸ਼ੀ ਸਿਨਹਾ, ਜ਼ਰੀਨ ਖ਼ਾਨ, ਸਨੇਹਾ ਉਲਾਲ, ਡੇਜ਼ੀ ਸ਼ਾਹ, ਸੂਰਜ ਪੰਚੋਲੀ, ਅਥੀਆ ਸ਼ੈੱਟੀ ਸਮੇਤ ਕਈ ਹੋਰ ਕਲਾਕਾਰ ਸ਼ਾਮਿਲ ਹਨ। ਸਲਮਾਨ ਨੇ ਪਿਛਲੇ ਹਫ਼ਤੇ ਰਿਲੀਜ਼ ਹੋਈ ਫ਼ਿਲਮ ਲਵਯਾਤਰੀ ਜ਼ਰੀਏ ਆਪਣੇ ਜੀਜੇ ਆਯੁਸ਼ ਸ਼ਰਮਾ ਅਤੇ ਵਰੀਨਾ ਹੁਸੈਨ ਨੂੰ ਵੀ ਲੌਂਚ ਕੀਤਾ ਹੈ। ਇਹ ਫ਼ਿਲਮ ਸਲਮਾਨ ਦੇ ਪ੍ਰੋਡਕਸ਼ਨ ਹਾਊਸ ਵਲੋਂ ਬਣਾਈ ਗਈ ਹੈ। ਇਸ ਸਮੇਂ ਸਲਮਾਨ ਫ਼ਿਲਮ ਭਾਰਤ ਦੀ ਸ਼ੂਟਿੰਗ ਦੇ ਦੂਜੇ ਸਕੈਜੁਅਲ ‘ਚ ਰੁੱਝਾ ਹੋਇਆ ਹੈ। ਇਸ ਤੋਂ ਬਾਅਦ ਉਹ ਦਬੰਗ-3 ਦੀ ਸ਼ੂਟਿੰਗ ਸ਼ੁਰੂ ਕਰੇਗਾ ਜਿਸ ਵਿੱਚ ਉਸ ਨਾਲ ਸੋਨਕਾਸ਼ੀ ਸਿਨਹਾ ਮੁੱਖ ਕਿਰਦਾਰ ਨਿਭਾਏਗੀ। ਇਸ ਤੋਂ ਇਲਾਵਾ ਸਲਮਾਨ ਅਤੇ ਦੀਪਿਕਾ ਦੀ ਜੋੜੀ ਨੇ ਇੱਕ ਫ਼ਿਲਮ ਸੰਜੈ ਲੀਲਾ ਭੰਸਾਲੀ ਦੀ ਵੀ ਸਾਈਨ ਕੀਤੀ ਹੈ। ਇਹ ਫ਼ਿਲਮ ਕਦੋਂ ਬਣੇਗੀ ਇਸ ਦਾ ਅਜੇ ਪੱਕਾ ਐਲਾਨ ਹੋਣਾ ਬਾਕੀ ਹੈ।
ਸਲਮਾਨ ਖ਼ਾਨ ਦਾ ਕਹਿਣਾ ਹੈ ਕਿ ਉਸ ਨੂੰ ਵੀ ਕਿਸੇ ਨੇ ਫ਼ਿਲਮਾਂ ‘ਚ ਲੌਂਚ ਕੀਤਾ ਸੀ। ਹੁਣ ਉਸ ਦੀ ਵਾਰੀ ਹੈ ਹੁਨਰਮੰਦ ਚਿਹਰਿਆਂ ਨੂੰ ਅੱਗੇ ਲਿਆਉਣ ਦੀ …
—












