ਕੈਨਬੇਰਾ : ਆਸਟ੍ਰੇਲੀਆ ਖਿਲਾਫ਼ ਭਾਰਤੀ ਟੀਮ ਨੂੰ ਅੱਜ ਇਕ ਹੋਰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਦੀਆਂ 348 ਦੌੜਾਂ ਦਾ ਪਿੱਛਾ ਕਰਦਿਆਂ ਟੀਮ ਇੰਡੀਆ 323 ਦੌੜਾਂ ‘ਤੇ ਸਿਮਟ ਗਈ। ਹਾਲਾਂਕਿ ਭਾਰਤੀ ਟੀਮ ਇਸ ਮੈਚ ਨੂੰ ਕੇਵਲ 25 ਦੌੜਾਂ ਨਾਲ ਹੀ ਹਾਰੀ, ਪਰ ਇਕ ਸਮੇਂ ਇਹ ਮੈਚ ਭਾਰਤ ਦੀ ਮੁੱਠੀ ਵਿਚ ਸੀ। 277 ਦੌੜਾਂ ‘ਤੇ ਟੀਮ ਇੰਡੀਆ ਦਾ ਇਕ ਖਿਡਾਰੀ ਹੀ ਆਊਟ ਹੋਇਆ ਸੀ, ਪਰ ਅਗਲੀਆਂ 46 ਦੌੜਾਂ ਤੱਕ ਟੀਮ ਇੰਡੀਆ ਨੇ 9 ਵਿਕਟਾਂ ਗਵਾ ਦਿੱਤੀਆਂ ਅਤੇ ਆਸਟ੍ਰੇਲੀਆ 4-0 ਨਾਲ ਸੀਰੀਜ਼ ਵਿਚ ਅੱਗੇ ਹੋ ਗਿਆ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ‘ਤੇ 348 ਦੌੜਾਂ ਬਣਾਈਆਂ। ਡੇਵਿਡ ਵਾਰਨਰ ਨੇ 93 ਅਤੇ ਫਿੰਚ ਨੇ 107 ਦੌੜਾਂ ਦਾ ਯੋਗਦਾਨ ਦਿੱਤਾ। ਅੱਜ ਫਿਰ ਤੋਂ ਭਾਰਤੀ ਗੇਂਦਬਾਜ਼ ਆਸਟ੍ਰੇਲੀਆਈ ਬੱਲੇਬਾਜ਼ਾਂ ਪੂਰੀ ਤਰ•ਾਂ ਬੇਵੱਸ ਨਜ਼ਰ ਆਏ ਅਤੇ ਨਤੀਜਾ ਇਹ ਰਿਹਾ ਕਿ ਆਸਟ੍ਰੇਲੀਆ ਨੇ 348 ਦੌੜਾਂ ਦਾ ਵਿਸ਼ਾਲ ਸਕੋਰ ਖੜ•ਾ ਕਰ ਦਿੱਤਾ।
ਭਾਰਤੀ ਟੀਮ ਨੇ ਵੀ ਸ਼ੁਰੂਆਤ ਬੇਹੱਦ ਸ਼ਾਨਦਾਰ ਕੀਤੀ। ਰੋਹਿਤ ਸ਼ਰਮਾ ਨੇ 25 ਗੇਂਦਾਂ ‘ਤੇ 41 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸ਼ਿਖਰ ਧਵਨ ਨੇ 126 ਅਤੇ ਵਿਰਾਟ ਕੋਹਲੀ ਨੇ 106 ਦੌੜਾਂ ਬਣਾ ਕੇ 212 ਦੌੜਾਂ ਦੀ ਹਿੱਸੇਦਾਰੀ ਨਿਭਾਈ। ਇਨ•ਾਂ ਦੋਨਾਂ ਦੇ ਆਊਟ ਹੁੰਦਿਆਂ ਹੀ ਵਿਕਟਾਂ ਦਾ ਪਤਝੜ ਲੱਗ ਗਿਆ। ਮਹਿੰਦਰ ਸਿੰਘ ਧੋਨੀ 0, ਗੁਰਕੀਰਤ ਸਿੰਘ ਮਾਨ 5, ਅਜੰਕਿਆ ਰਹਾਨੇ 2, ਰਿਸ਼ੀ ਧਵਨ 9 ਦੌੜਾਂ ਹੀ ਬਣਾ ਸਕੇ। ਆਸਟ੍ਰੇਲੀਆ ਵਲੋਂ 5 ਵਿਕਟਾਂ ਲੈਣ ਵਾਲੇ ਰਿਚਰਡਸਨ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ। ਲੜੀ ਦੀ ਆਖਰੀ ਅਤੇ ਪੰਜਵਾਂ ਮੈਚ 23 ਜਨਵਰੀ ਨੂੰ ਸਿਡਨੀ ਵਿਚ ਖੇਡਿਆ ਜਾਵੇਗਾ।















