ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਦੇ ਝਾਂਸੇ ‘ਚ ਨਾ ਆਉਣ ਲੋਕ : ਤੋਤਾ ਸਿੰਘ

3ਚੰਡੀਗੜ  : ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਅਮਰੀਕਾ ਜਾਂਦੇ ਸਮੇਂ ਪਨਾਮਾ ਨੇੜੇ ਕਿਸ਼ਤੀ ਪਲਟਣ ਕਾਰਨ ਸਮੁੰਦਰ ਵਿਚ ਡੁੱਬੇ ਪੰਜਾਬੀ ਨੌਜੁਆਨਾਂ ਦੀ ਮੰਦਭਾਗੀ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਦੇ ਝਾਂਸੇ ਰਾਂਹੀ ਨੋਜੁਆਨਾਂ ਨੂੰ ਗੁੰਮਰਾਹ ਕਰਨ ਵਾਲੇ ਟਰੈਵਲ ਏਜੰਟਾਂ ਨੂੰ ਸਰਕਾਰ ਕਿਸੇ ਵੀ ਕੀਮਤ ਤੇ ਨਹੀ ਬਖਸ਼ੇਗੀ। ਉਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਭੇਜਣ ਵਾਲੇ ਏਜੰਟਾਂ ਦੇ ਝਾਂਸੇ ਵਿਚ ਨਾ ਆਉਣ।
ਪੰਜਾਬ ਸਰਕਾਰ ਪ੍ਰਵਾਸੀ ਭਾਰਤੀ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਰਾਜ ਸਰਕਾਰ ਨੇ ਹੁਣ ਤੱਕ ਪ੍ਰਵਾਸੀ ਭਾਰਤੀਆਂ ਦੇ 76.09 ਪ੍ਰਤੀਸ਼ਤ ਮਾਮਲੇ ਤੈਅ-ਸੀਮਾਂ ਅੰਦਰ ਸੁਲਝਾ ਲਏ ਹਨ।ਕਮਿਸ਼ਨ ਵਲੋਐਨ.ਆਰ.ਆਈ ਨਾਲ ਸਬੰਧਤ 95 ਪ੍ਰਤੀਸ਼ਤ ਕੇਸਾਂ ਦਾ ਨਿਪਟਾਰਾ ਕੀਤੀ ਜਾ ਚੁੱਕਾ ਹੈ। ਉਨ•ਾਂ ਦੱਸਿਆ ਕਿ ਕਮਿਸ਼ਨ  ਨੂੰ ਦਸੰਬਰ,2015 ਤੱਕ 1163 ਕੇਸ ਤੱਕ ਪ੍ਰਾਪਤ ਹੋਏ ਸਨ ਜਿਨ•ਾਂ ਵਿਚੋਂ 885 ਦੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਰਹਿੰਦੇ ਵੀ ਜਲਦੀ ਨਜਿੱਠੇ ਜਾਣਗੇ।ਇਸੇ ਤਰ•ਾਂ ਪੰਜਾਬ ਪੁਲਿਸ ਦੇ ਮਹਿਲਾ ਵਿੰਗ ਨੂੰ 10490 ਸ਼ਿਕਾਇਤਾਂ ਜ਼ਮੀਨਾਂ,ਵਿਆਹ ਅਤੇ ਹੋਰ ਵੱਖ-ਵੱਖ ਮਾਮਲਿਆਂ ਸਬੰਧੀ ਪ੍ਰਾਪਤ ਹੋਈਆਂ ਸਨ ਜਿਨ•ਾਂ ਵਿਚੋਂ 736 ਕੇਸ ਦਰਜ ਕੀਤੇ ਜਾ ਚੁੱਕੇ ਹਨ ਅਤੇ 1010 ਕੇਸ ਆਪਸੀ ਸਹਿਮਤੀ ਨਾਲ ਸੁਲਝਾਏ ਜਾ ਚੁੱਕੇ ਹਨ।ਉਨ•ਾਂ ਅੱਗੇ ਦੱਸਿਆ ਕਿ ਐਨ.ਆਰ.ਆਈਜ਼ ਦੀ ਸਹੂਲਤ ਅਤੇ ਉਨ•ਾਂ ਦੀਆਂ ਸ਼ਿਕਾਇਤਾਂ ਦੇ ਜਲਦੀ ਲਿਪਟਾਰੇ ਲਈ ਆਨ ਆਈਨ ਵੈੱਬ ਪੋਰਟਲ ਵੀ ਸ਼ੁਰੂ ਕੀਤਾ ਗਿਆ ਹੈ।