ਪੰਜਾਬ ਵਿਚ ਸਵੱਛ ਭਾਰਤ ਗ੍ਰਾਮੀਣ ਪ੍ਰੋਗਰਾਮ ਨੇ ਫੜੀ ਰਫਤਾਰ

1ਚੰਡੀਗੜ  : ਮਿਸ਼ਨ ਸਵੱਛ ਪੰਜਾਬ ਨੂੰ ਉਦੋਂ ਆਪਣੀ ਪਹਿਲੀ ਵੱਡੀ ਸਫਲਤਾ ਹਾਸਲ ਹੋਈ ਜਦੋ ਸੂਬੇ ਦੀਆਂ 1015 ਗ੍ਰਾਮ ਪੰਚਾਇਤਾਂ ਨੇ ਆਪਣੇ ਆਪ ਨੂੰ ਖੁੱਲੇ ‘ਚ ਸੌਚ ਮੁਕਤ ਹੋਣ ਦਾ ਐਲਾਨ ਕਰ ਦਿਤਾ। 1200 ਕਰੋੜ ਰੁਪਏ ਦੀ ਰਾਸ਼ੀ ਨਾਲ ਇਹ ਪ੍ਰੋਗਰਾਮ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ 16 ਜੂਨ,2015 ਨੂੰ ਚੰਡੀਗੜ• ਵਿਖੇ ਇਕ ਰਾਜ ਪੱਧਰੀ ਸਮਾਗਮ ਵਿਚ ਸ਼ੁਰੂ ਕੀਤੇ ਇਸ ਪ੍ਰੋਗਰਾਮ ਦਾ ਉਦੇਸ਼ ਪੰਜਾਬ ਨੂੰ ਖੁੱਲੇ ‘ਚ ਸੌਚ ਮੁਕਤ ਅਤੇ  ਪਿੰਡਾਂ ਵਿਚ ਸਾਰੇ ਗਰੀਬ ਲੋਕਾਂ ਨੂੰ ਪਾਖਾਨੇ ਮੁਹੱਈਆ ਕਰਵਾਉਣਾ ਸੀ।
ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਪੰਜਾਬ ਦੇ ਵਧੀਕ ਮੁੱਖ ਸਕੱਤਰ, ਜਲ ਸਪਲਾਈ ਅਤੇ ਸੈਨੀਟੇਸ਼ਨ ਜਿਹਨਾਂ ਦਾ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਵਿਚ ਅਹਿਮ ਭੂਮਿਕਾ ਹੈ,  ਨੇ ਦੱਸਿਆ ਕਿ ਇਸ ਪ੍ਰੋਗ੍ਰਾਮ ਦਾ ਮੁੱਖ ਪਹਿਲੂ ਲੋਕਾਂ ਦੇ ਵਤੀਰੇ ਵਿਚ ਤਬਦੀਲੀ ਲਿਆਉਣਾ ਹੈ। ਇਸ ਪ੍ਰਕ੍ਰਿਆ ਦੌਰਾਨ 8 ਲੱਖ ਨਿੱਜੀ ਘਰੇਲੂ ਪਾਖ਼ਾਨੇ ਉਸਾਰੇ ਜਾਣਗੇ। ਸਾਰੇ ਉਹਨਾਂ ਦਿਹਾਤੀ ਘਰਾਂ ਜਿਥੇ ਪਾਖਾਨੇ ਨਹੀ ਹਨ, ਨੂੰ ਆਪਣੀ ਇੱਛਾ ਮੁਤਾਬਕ ਪਾਖਾਨੇ ਉਸਾਰਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ  ਅਤੇ 15000 ਰੁਪਏ ਪ੍ਰਤੀ ਪਾਖਾਨਾ ਹਰੇਕ ਘਰ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਸਮੇਂ 3000 ਤੋ’ ਵੱਧ ਪਿੰਡਾ ਦਾ ਕੰਮ ਨਾਲੋ ਨਾਲ ਚੱਲ ਰਿਹਾ ਹੈ।
ਉਹਨਾ ਦੱਸਿਆ ਕਿ ਪਿਛਲੇ 6 ਮਹੀਨਿਆਂ ਦੋਰਾਨ 36000 ਘਰਾਂ ਨੂੰ ਉਹਨਾ ਦੀ ਇੱਛਾ ਮੁਤਾਬਕ ਪਾਖਾਨੇ ਮੁਹੱਈਆ ਕਰਵਾਏ ਗਹੈ ਅਤੇ 1015 ਗ੍ਰਾਮ ਪੰਚਾਇਤਾਂ ਨੇ ਆਪਣੇ ਆਪ ਨੂੰ ਖੁੱਲੇ ‘ਚ ਸੌਚ ਮੁਕਤ ਹੋਣਾ ਐਲਾਨਿਆ। ਇਸ ਪ੍ਰੋਗਰਾਮ ਨੇ ਲੋਕਾਂ ਨੂੰ ਇਤਨਾ ਉਤਸ਼ਾਹਿਤ ਕੀਤਾ ਕਿ ਇਹਨਾ ਪਿੰਡਾਂ ਵਲੋ’ ਨਿਗਰਾਨ ਕਮੇਟੀਆਂ ਦਾ ਗਠਨ ਕੀਤਾ ਗਿਆ ਜੋ  ਹਰ ਸਵੇਰ ਨੂੰ ਪਿੰਡਾਂ ਵਿਚ ਚੱਕਰ ਲਗਾ ਕੇ ਇਸ ਗੱਲ ਦਾ ਧਿਆਨ ਰੱਖਦੀਆਂ ਹਨ ਕਿ ਕੋਈ ਵੀ ਵਿਅਕਤੀ ਖੁੱਲੇ ‘ਚ ਸੌਚ ਲਈ ਨਾ ਜਾਵੇ।
ਉਹਨਾਂ ਅੱਗੇ ਦੱਸਿਆ ਕਿ ਵਿਭਾਗ ਵਲੋਂ ਰਾਜ ਦੇ ਸਾਰੇ ਪਿੰਡਾਂ ਵਿਚ ਇਸ ਮੁਹਿੰਮ ਨੂੰ ਲਾਗੂ ਕਰਨ ਲਈ 1000 ਮੋਟੀਵੇਟਰ, 200 ਮਾਸ਼ਟਰ ਮੋਟੀਵੇਟਰ ਅਤੇ ਵਿਭਾਗੀ ਸਟਾਫ ਦੀ ਤਾਇਨਾਤੀ ਕੀਤੀ ਹੈ । ਇਹਨਾਂ ਵਲੋ’ ਦਿਹਾਤੀ ਲੋਕਾਂ ਨੂੰ ਸਮੂਹਿਕ ਰੂਪ ਵਿਚ ਸੈਨੀਟੇਸ਼ਨ ਤਕਨੀਕ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਹ ਤਕਨੀਕ ਸ੍ਰੀ ਕਮਲ ਕਾਰ ਜੋ ਕਿ ਕੌਮਾਤਰੀ ਪੱਧਰ ‘ਤੇ  ਸੈਨੀਟੇਸ਼ਨ ਮਾਹਰ ਹਨ ਵਲੋ’ ਤਿਆਰ ਕੀਤੀ ਗਈ ਹੈ। ਮੋਟੀਵੇਟਰਾਂ ਅਤੇ ਵਿਭਾਗ ਦੇ ਕਰਮਚਾਰੀਆਂ ਨੂੰ ਮੈਸਰਜ਼ ਫੀਡ ਬੈਕ ਫਾਊ’ਡੇਸ਼ਨ ਅਤੇ ਹੋਰ ਸੈਨੀਟੇਸ਼ਨ ਮਾਹਰਾਂ ਵਲੋ’ ਵੱਖ ਵੱਖ ਟਰੇਨਿੰਗ ਕੈ’ਪ ਲਗਾ ਕੇ  ਵਿਆਪਕ ਸਿਖਲਾਂਈ ਦਿਤੀ ਗਈ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸਕੂਲ ਸਿਖਿਆ ਵਿਭਾਗ ਨਾਲ ਸਫਲਤਾ ਪੂਰਵਕ ਨੈਟਵਰਕਿੰਗ ਇਸ ਪ੍ਰਾਜੈਕਟ ਦੀ ਵਡਮੁੱਲੀ  ਉਪਲਬਧਤੀ ਹੈ। ਪ੍ਰਾਜੈਕਟ ਦੇ ਸਾਰੇ 13000 ਪ੍ਰਾਇਮਰੀ ਸਕੂਲਾਂ ਦੇ ਨਤੀਜਿਆਂ ਵਿਚ ਸੁਧਾਰ ਲਿਆਉਣ ਲਈ, ਸਕੂਲ ਸਿਖਿਆ ਵਿਭਾਗ ਨਾਲ ਤਿੰਨ ਮਹੀਨੇ ਦਾ ਜਾਇੰਟ ਪ੍ਰਾਜੈਕਟ ਚਲਾਇਆ ਗਿਆ। ਹਾਲ ਹੀ ਵਿਚ  ਅੰਤਰਾਸ਼ਟਰੀ ਪ੍ਰਸਿੱਧ ਐਨ ਜੀ ਓਜ਼ Âੈਐਸਈਆਰ ਵਲੋ’ ਕੀਤੇ ਸਰਵੇਖਣਾਂ ਤੋ’ ਪਤਾ ਚਲਦਾ ਹੈ ਕਿ ਪ੍ਰਾਇਮਰੀ ਸਕੂਲਾਂ ਦੇ 11 ਲੱਖ ਬੱਚਿਆ ਵਿਚ ਪੜ•ਨ ਦੀ ਅਤੇ ਹਿਸਾਬ ਦੀ ਮੁਹਾਰਤ ਵਿਚ ਵਾਧਾ ਹੋਇਆ ਹੈ ਅਤੇ ਸਾਫ ਪੀਣ ਵਾਲੇ ਪਾਣੀ ਅਤੇ ਵਧੀਆ ਸੈਨੀਟੇਸ਼ਨ  ਪ੍ਰੈਕਟਿਸ ਦੀ ਜਾਗਰੂਕਤਾ ਵਿਚ ਵੀ ਕਾਫੀ ਸੁਧਾਰ ਆਇਆ ਹੈ।
ਸ੍ਰੀ ਸੁਰੇਸ਼ ਕੁਮਾਰ  ਨੇ ਦੱਸਿਆ ਕਿ ਵਿਭਾਗ ਦਾ ਉਦੇਸ਼ ਇਸ ਸਾਲ ਦੇ ਅਖੀਰ ਤੱਕ 5 ਲੱਖ ਪਾਖਾਨੇ ਮੁਹੱਈਆ ਕਰਵਾਉਣਾ ਹੈ। ਇਸ ਨਾਲ ਲਗਭਗ 6000 ਪਿੰਡਾ ਨੂੰ ਖੁੱਲੇ ਵਿਚ ਸੌਚ ਤੋਂ ਮੁਕਤ ਬਣਾਇਆ ਜਾਵੇਗਾ। ਉਹਨਾ ਦੱਸਿਆ ਕਿ  ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵਲੋਂ ਪਿੰਡਾਂ ਵਿਚ ਸਾਰੇ ਘਰਾਂ ਨੂੰ ਪਾਣੀ ਸਪਲਾਈ ਦੇ ਕੁਨੈਕਸ਼ਨ ਮੁਹੱਈਆਂ ਕਰਵਾਉਣ ਲਈ ਇਕ ਯੋਜਨਾ ਉਲੀਕੀ ਗਈ ਹੈ। ਇਹਨਾਂ ਕੁਨੈਕਸ਼ਨਾਂ ਦਾ ਖਰਚਾ ਵਿਭਾਗ ਵਲੋਂ ਕੀਤਾ ਜਾਵੇਗਾ ਤਾਂ ਜੋ ਸਾਰੇ ਘਰਾਂ ਨੂੰ  ਸਾਫ ਪੀਣ ਵਾਲਾ ਪਾਣੀ ਅਤੇ ਸੁਰਖਿਅਤ ਸੈਨੀਟਸ਼ਨ ਸੇਵਾਂਵਾ ਮੁਹੱਈਆ ਕਰਵਾਈਆਂ ਜਾ ਸਕਣ। ਵਿਭਾਗ ਵਲੋਂ ਅਗਲੇ ਤਿੰਨ ਸਾਲਾਂ ਦੋਰਾਨ ਇਸ ਪ੍ਰਾਜੈਕਟ ‘ਤੇ 3000 ਕਰੋੜ ਰੁਪਏ ਦਾ ਨਿਵੇਸ਼ ਕੀਤੇ ਜਾਣ ਦਾ ਉਦੇਸ਼ ਹੈ।