ISI ਮਸਲੇ ‘ਤੇ ਰਾਜਨਾਥ ਨੇ ਕੀਤੀ ਖੁਫੀਆ ਪੁਲਸ ਅਧਿਕਾਰੀਆਂ ਨਾਲ ਮੁਲਾਕਾਤ

4ਨਵੀਂ ਦਿੱਲੀ— ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕੇਂਦਰੀ ਖੁਫੀਆ ਵਿਭਾਗ, ਜਾਂਚ ਏਜੰਸੀਆਂ ਅਤੇ 13 ਰਾਜਾਂ ਦੀ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਕ ਬੈਠਕ ਕੀਤੀ ਅਤੇ ਸੋਸ਼ਲ ਮੀਡੀਆ ਅਤੇ ਹੋਰ ਸਰੋਤਾਂ ਦੇ ਮਾਧਿਅਮ ਨਾਲ ਨੌਜਵਾਨਾਂ ਦਰਮਿਆਨ ਆਈ.ਐੱਸ.ਆਈ.ਐੱਸ. ਦੇ ਵਧਦੇ ਪ੍ਰਭਾਵ ‘ਤੇ ਨਜ਼ਰ ਬਣਾਈ ਰੱਖਣ ਲਈ ਜ਼ਰੂਰੀ ਕਦਮਾਂ ‘ਤੇ ਚਰਚਾ ਕੀਤੀ। ਕੁਝ ਭਾਰਤੀ ਨੌਜਵਾਨਾਂ ਦਾ ਆਈ.ਐੱਸ.ਆਈ.ਐੱਸ. ਵੱਲ ਵਧਦੇ ਰੁਝਾਣ ਅਤੇ ਇਸ ਉਭਰਦੀ ਚੁਣੌਤੀ ਨਾਲ ਨਜਿੱਠਣ ਦੇ ਮਸਲੇ ‘ਤੇ ਸਿੰਘ ਨੇ ਸ਼ਨੀਵਾਰ ਨੂੰ ਇਕ ਦਿਨ ਭਰ ਚੱਲਣ ਵਾਲੀ ਬੈਠਕ ਕੀਤੀ।
ਭਾਰਤੀ ਨੌਜਵਾਨਾਂ ਦੇ ਆਈ.ਐੱਸ.ਆਈ.ਐੱਸ. ਨਾਲ ਜੁੜਾਅ ਨੂੰ ਆਈ.ਐੱਸ.ਆਈ.ਐੱਲ ਜਾਂ ਦਾਏਸ਼ (ਡੀ.ਏ.ਈ.ਐੱਸ.ਐੱਸ.) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ,”ਇਸ ਮਸਲੇ ਨਾਲ ਸੋਸ਼ਲ ਮੀਡੀਆ ਦੀ ਗਲਤ ਵਰਤੋਂ ‘ਤੇ ਵੀ ਚਰਚਾ ਕੀਤੀ ਗਈ। ਇਸ ਦੇ ਨਾਲ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਦਰਮਿਆਨ ਭਾਰਤ ਅਤੇ ਉਸ ਦੇ ਗੁਆਂਢੀ ਖੇਤਰਾਂ ‘ਚ ਦਾਏਸ਼ (ਡੀ.ਏ.ਈ.ਐੱਸ.ਐੱਸ.) ਦੇ ਵਧਦੇ ਪ੍ਰਭਾਵ ਅਤੇ ਇਸ ਦੀ ਪ੍ਰਤੀਕਿਰਿਆ ‘ਚ ਸੰਭਾਵਿਤ ਕਾਨੂੰਨਾਂ ਨੂੰ ਲਾਗੂ ਕਰਨ ਬਾਰੇ ਵੀ ਗੱਲ ਕੀਤੀ ਗਈ।” ਇਸ ਦੌਰਾਨ ਘੱਟ ਗਿਣਤੀ ਲਈ ਉਪਯੁਕਤ ਕਲਿਆਣਕਾਰੀ ਨੌਜਵਾਨਾਂ ਦੇ ਅਮਲ, ਸੋਸ਼ਲ ਮੀਡੀਆ ਨੂੰ ਲੈ ਕੇ ਰਣਨੀਤੀ ਦਾ ਪਾਲਣ ਅਤੇ ਰਾਜ ਪੁਲਸ ਸੰਗਠਨਾਂ ਦੀ ਸਮਰੱਥਾ ਨਿਰਮਾਣ ਵਿਸ਼ੇਸ਼ ਕਰ ਕੇ ਸੂਚਨਾ ਤਕਨਾਲੋਜੀ ਦੇ ਖੇਤਰ ‘ਚ ਸਮਰੱਥਾ ਵਧਾਉਣ ਦੇ ਮਸਲੇ ‘ਤੇ ਚਰਚਾ ਕੀਤੀ ਗਈ।