ਨਵੀਂ ਦਿੱਲੀ – ਅੱਜ ਕਾਰਗਿਲ ਵਿਜੇ ਦਿਵਸ ਮੌਕੇ ਸਮੁੱਚੇ ਰਾਸ਼ਟਰ ਵੱਲੋਂ ਸ਼ਹੀਦਾਂ ਨੂੰ ਨਮਨ ਕੀਤਾ ਜਾ ਰਿਹਾ ਹੈ। ਰੱਖਿਆ ਮੰਤਰੀ ਨਿਰਮਲ ਸੀਤਾਰਮਨ ਤੋਂ ਇਲਾਵਾ ਤਿੰਨਾਂ ਸੈਨਾਵਾਂ ਦੇ ਮੁੱਖੀਆਂ ਵੱਲੋਂ ਦਿੱਲੀ ਵਿਖੇ ਅਮਰ ਜਵਾਨ ਜਯੋਤੀ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਵਰਨਣਯੋਗ ਹੈ ਕਿ ਕਾਰਗਿਲ ਦੀ ਲਡ਼ਾਈ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਇੱਕ ਲਡ਼ਾਈ ਸੀ ਜੋ ਮਈ 1999 ਤੋਂ ਜੁਲਾਈ 1999 ਦੇ ਦੌਰਾਨ ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਵਿੱਚ ਅਤੇ ਬਾਕੀ ਸਰਹੱਦਾਂ ਉੱਤੇ ਹੋਈ ਸੀ। ਕਾਰਗਿਲ ਜੰਗ ਲਗਭਗ 60 ਦਿਨ ਚੱਲੀ ਅਤੇ 26 ਜੁਲਾਈ ਨੂੰ ਜੰਗ ਦਾ ਅੰਤ ਹੋਇਆ। ਇਸ ਜੰਗ ਵਿੱਚ ਭਾਰਤ ਦੀ ਜਿੱਤ ਹੋਈ।















