ਨਵੀਂ ਪੀੜ੍ਹੀ ਤੋਂ ਸਿੱਖਣ ਨੂੰ ਮਿਲੇਗਾ: ਅਮਿਤਾਭ

ਆਪਣੀ ਅਗਲੀ ਫ਼ਿਲਮ ‘ਬ੍ਰਹਮਾਸਤਰ ‘ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਮਹਾਨਾਇਕ ਅਮਿਤਾਭ ਬੱਚਨ ਨੇ ਉਮੀਦ ਜਤਾਈ ਕਿ ਨਿਰਦੇਸ਼ਕ ਆਇਨ ਮੁਖਰਜੀ, ਅਦਾਕਾਰਾ ਆਲੀਆ ਭੱਟ ਅਤੇ ਅਦਾਕਾਰ ਰਣਬੀਰ ਕਪੂਰ ਦੀ ਨਵੀਂ ਪੀੜ੍ਹੀ ਉਨ੍ਹਾਂ ਨੂੰ ਅਜਿਹੇ ਗੁਣਾਂ ਦੀ ਸਿੱਖਿਆ ਦੇਵੇਗੀ ਜੋ ਉਨ੍ਹਾਂ ਵਿੱਚ ਨਹੀਂ ਹਨ। ਅਮਿਤਾਭ ਨੇ ਆਪਣੇ ਟਵਿਟਰ ਐਕਊਂਟ ਤੋਂ ਟਵੀਟ ਕਰਦੇ ਹੋਏ ਲਿਖਿਆ, ”ਨੀਂਦ ਦੇ ਆਗੋਸ਼ ‘ਚ ਹੋ ਕੇ ਵੀ ਜਾਗ ਰਿਹਾ ਹਾਂ। ਕੱਲ੍ਹ ਦੀ ਤਿਆਰੀ ਲਈ ਜਲਦ ਹੀ ਰਵਾਨਾ ਹੋਵਾਗਾਂ … ਨਵੀਂ ਫ਼ਿਲਮ ‘ਬ੍ਰਹਮਾਸਤਰ ‘ਲਈ।” ਅਮਿਤਾਭ ਨੇ ਫ਼ਿਲਮ ‘ਚ ਆਪਣੇ ਕਿਰਦਾਰ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਪਹਿਲਾ ਪੂਰਾ ਦਿਨ ਫ਼ਿਲਮ ਲਈ ਲੁਕ ਤੈਅ ਕਰਨ ‘ਚ ਨਿਕਲ ਗਿਆ ਜੋ ਕਿ ਕਾਫ਼ੀ ਥਕਾਉਣ ਵਾਲਾ ਕੰਮ ਸੀ। ਅਮਿਤਾਭ ਨੇ ਕਿਹਾ ਕਿ ਸਾਵਧਾਨੀ ਨਾਲ ਬਣਾਈ ਗਈ ਯੋਜਨਾ ਲਈ ਉਹ ਫ਼ਿਲਮ ਦੇ ਨਿਰਦੇਸ਼ਕ ਆਇਨ ਮੁਖਰਜੀ ਅਤੇ ਪ੍ਰੋਡਕਸ਼ਨ ਨੂੰ ਵਧਾਈ ਦਿੰਦੇ ਹਨ। ਸਾਡੇ ਸਮੇਂ ‘ਚ ਇਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਦੇਖੀ ਗਈ। ਅਮਿਤਾਭ ਨੇ ਕਿਹਾ ਕਿ ਸ਼ਾਇਦ ਇਹ ਨਵੀਂ ਪੀੜ੍ਹੀ ਮੈਨੂੰ ਉਨ੍ਹਾਂ ਗੁਣਾਂ ਦਾ ਗਿਆਨ ਵੀ ਦੇ ਦੇਵੇ ਜਿਹੜੇ ਗੁਣਾਂ ਦੀ ਮੇਰੇ ‘ਚ ਕਮੀ ਹੈ। ਅਮਿਤਾਭ ਬੱਚਨ ਨੇ ਆਲੀਆ ਅਤੇ ਰਣਬੀਰ ਨਾਲ ਪਹਿਲੇ ਦਿਨ ਦੀ ਸ਼ੂਟਿੰਗ ਠੀਕ ਤਰੀਕੇ ਨਾਲ ਹੋ ਸਕਣ ਲਈ ਚੰਗੀ ਰਿਹਰਸਲ ਕੀਤੀ। ਉਸ ਨੇ ਆਲੀਆ ਅਤੇ ਰਣਬੀਰ ਨਾਲ ਰਿਹਰਸਲ ਸਮੇਂ ਦੀਆਂ ਕੁੱਝ ਤਸਵੀਰਾਂ ਵੀ ਹਾਲ ਹੀ ‘ਚ ਆਪਣੇ ਟਵਿਟਰ ਐਕਾਊਂਟ ਤੋਂ ਜਨਤਕ ਕੀਤੀਆਂ ਸਨ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਫ਼ਿਲਮ ਤੋਂ ਇਲਾਵਾ ਇਸ ਸਾਲ ਦੀਵਾਲੀ ਮੌਕੇ ਰਿਲੀਜ਼ ਹੋਣ ਜਾ ਰਹੀ ਆਮਿਰ ਖ਼ਾਨ ਦੀ ਫ਼ਿਲਮ ਠੱਗਜ਼ ਔਫ਼ ਹਿੰਦੁਸਤਾਨ ‘ਚ ਵੀ ਅਮਿਤਾਭ ਬੱਚਨ ਨੇ ਅਹਿਮ ਕਿਰਦਾਰ ਨਿਭਾਇਆ ਹੈ। ਹਗਲੇ ਪਿੱਛਲੇ ਮਹੀਨੇ ਹੀ ਇਸ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋਈ ਹੈ।