ਮੁੰਬਈ— ਕ੍ਰਿਸ਼ਨਾਪਟਨਮ ਤੋਂ ਕੋਲਕਾਤਾ ਜਾ ਰਹੇ ਸ਼ਿਪ ਦੇ ਕੰਟੇਨਰ ‘ਚ ਵਿਸਫੋਟ ਦੇ ਬਾਅਦ ਅੱਗ ਲੱਗ ਗਈ। ਜਹਾਜ਼ ਸਮੁੰਦਰ ‘ਚ ਹਲਦੀਆ ਨੇੜੇ ਤਕਰੀਬਨ 60 ਨਾਟੀਕਲ ਮਾਇਲ(ਕਿਲੋਮੀਟਰ) ਦੂਰੀ ‘ਤੇ ਸੀ। ਦੱਸਿਆ ਜਾ ਰਿਹਾ ਹੈ ਕਿ ਪਾਣੀ ਦੇ ਵਿਸ਼ਾਲ ਜਹਾਜ਼ ‘ਤੇ ਕੰਟੇਨਰ ‘ਚ ਵਿਸਫੋਟ ਦੇ ਬਾਅਦ ਅੱਗ ਲੱਗ ਗਈ। ਇਸ ਜਹਾਜ਼ ‘ਚ ਕੁੱਲ 464 ਕੰਟੇਨਰਾਂ ‘ਚੋਂ 60 ਕੰਟੇਨਰ ਸੜ ਗਏ। ਇਸ ਜਹਾਜ਼ ‘ਚ 22 ‘ਚੋਂ 11 ਕਰੂ ਮੈਂਬਰਾਂ ਨੂੰ ਬਚਾਅ ਮੁਹਿੰਮ ਰਾਹੀਂ ਬਚਾ ਲਿਆ ਗਿਆ ਹੈ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਭਾਰਤੀ ਕਾਸਟ ਗਾਰਡ ਨੇ ਡੋਰਨੀਅਰ ਏਅਰਕ੍ਰਾਫਟ ਨੂੰ ਰਵਾਨਾ ਕਰ ਦਿੱਤਾ ਹੈ। ਜਹਾਜ਼ ‘ਚ ਫਸੇ 22 ਨਾਵਿਕ ਦਲ ‘ਚੋਂ 11 ਮੈਂਬਰਾਂ ਨੂੰ ਬਚਾ ਲਿਆ ਗਿਅ ਹੈ ਅਤੇ ਬਾਕੀ ਦੇ 11 ਕਰੂ ਮੈਂਬਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੰਟੇਨਰ ਸ਼ਿਪ ਦਾ ਨਾਮ ਐਮ.ਵੀ.ਐਸ.ਐਸ.ਐਲ ਕੋਲਕਾਤਾ ਹੈ। ਕਾਸਟ ਗਾਰਡ ਦੇ 4 ਵਿਸ਼ਾਲ ਜਹਾਜ਼ ਬਚਾਅ ਕੰਮ ‘ਚ ਜੁੱਟੇ ਹੋਏ ਹਨ। ਅੱਗ ਬੁਝਾਉਣ ਲਈ ਵਿਸ਼ਾਖਾਪੱਟਨਮ ਤੋਂ ਵੀ ਇਕ ਜਹਾਜ਼ ਰਵਾਨਾ ਕੀਤਾ ਜਾ ਰਿਹਾ ਹੈ।















