ਕਾਂਗਰਸ ਦੇ ਬੇਕਾਰਾਂ ਲਈ ਕਚਰਾ ਘਰ ਬਣੀ ਆਪ : ਅਮਰਿੰਦਰ

1ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਹਾਲੇ ਹੀ ਦਿਨਾਂ ‘ਚ ਜਿਹੜੇ ਆਗੂ ਪਾਰਟੀ ਛੱਡ ਕੇ ਗਏ ਸਨ, ਉਹ ਅਸਲਿਅਤ ‘ਚ ਲੋਕਾਂ ਵੱਲੋਂ ਨਕਾਰੇ ਜਾ ਚੁੱਕੇ ਸਨ। ਜਿਹੜੇ ਲੋਕਾਂ ਵੱਲੋਂ ਸਵੀਕਾਰ ਕੀਤੇ ਜਾਣ ਦੀ ਝੂਠੀ ਉਮੀਦ ਹੇਠ ਹੁਣ ਸਿਆਸੀ ਸ਼ਰਨ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਥੇ ਜਾਰੀ ਬਿਆਨ ‘ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਵੱਲੋਂ ਸਾਡੇ ਨਕਾਰੇ ਆਗੂਆਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ, ਇਹ ਕਾਂਗਰਸ ਪਾਰਟੀ ਦੇ ਬੇਕਾਰਾਂ ਲਈ ਕਚਰਾ ਘਰ ਬਣਦੀ ਜਾ ਰਹੀ ਹੈ।
ਇਸ ਲੜੀ ਹੇਠ, ਉਨ੍ਹਾਂ ਨੇ ਕਿਹਾ ਕਿ ਅਮਨ ਅਰੋੜਾ, ਸੁਖਪਾਲ ਖੈਹਰਾ ਤੇ ਸੀ.ਡੀ ਕੰਬੋਜ਼ ਵਰਗੇ ਆਗੂ ਚੋਣਾਂ ਦੌਰਾਨ ਵਾਰ ਵਾਰ ਹਾਰ ਚੁੱਕੇ ਸਨ ਤੇ ਇਨ੍ਹਾਂ ਨੂੰ ਇਹ ਵੀ ਉਮੀਦ ਨਹੀਂ ਰਹੀ ਸੀ ਕਿ ਕਾਂਗਰਸ ‘ਚ ਰਹਿੰਦਿਆਂ ਇਨ੍ਹਾਂ ਨੂੰ ਹੁਣ ਲੜਨ ਦਾ ਮੌਕਾ ਮਿਲੇਗਾ ਜਾਂ ਫਿਰ ਨਹੀਂ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਅਰੋੜਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ 1992 ਤੋਂ ਲਗਾਤਾਰ 6 ਵਾਰ ਟਿਕਟ ਦਿੱਤੀ ਜਾ ਚੁੱਕੀ ਸੀ ਅਤੇ ਇਹ ਚੌਥੀ ਵਾਰ ਇਸ ‘ਤੇ ਹਾਰ ਦਾ ਸਾਹਮਣਾ ਕਰ ਚੁੱਕੇ। ਉਨ੍ਹਾਂ ਨੇ ਇਸਨੂੰ ਕਾਂਗਰਸ ਪਾਰਟੀ ਨਾਲ ਵੱਡਾ ਧੋਖਾ ਦੱਸਿਆ ਹੈ। ਜਿਸ ਅਰੋੜਾ ਪਰਿਵਾਰ ਦੇ ਚਾਰ ਮੈਂਬਰਾਂ ਜਿਨ੍ਹਾਂ ‘ਚ ਅਮਨ ਅਰੋੜਾ ਦੇ ਪਿਤਾ ਭਗਵਾਨ ਦਾਸ ਅਰੋੜਾ, ਉਸਦੀ ਮਾਂ ਪ੍ਰਮੇਸ਼ਵਰੀ ਅਰੋੜਾ, ਭੈਣ ਸੋਨੀਆ ਤੇ ਖੁਦ ਉਸਨੂੰ ਪਾਰਟੀ ਵੱਲੋਂ ਮੌਕਾ ਦਿੱਤਾ ਗਿਆ ਸੀ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਭਗਵਾਨ ਦਾਸ ਅਰੋੜਾ ਨੇ 1992 ਤੇ 1997 ‘ਚ ਵਿਧਾਨ ਸਭਾ ਲਈ ਚੋਣ ਲੜੀ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ 2000 ‘ਚ ਉਨ੍ਹਾਂ ਦੀ ਪਤਨੀ ਨੇ ਜ਼ਿਮਨੀ ਚੋਣ ਲਈ, 2002 ‘ਚ ਉਨ੍ਹਾਂ ਦੀ ਬੇਟੀ ਲੜੀ ਅਤੇ ਖੁਦ ਅਮਨ ਨੇ 2007 ਤੇ 2012 ‘ਚ ਚੋਣ ਲੜੀ ਸੀ। ਸੰਭਾਵਿਤ ਤੌਰ ‘ਤੇ ਆਪ ‘ਚ ਵੀ ਉਹ ਇਹ ਇਤਿਹਾਸ ਦੁਹਰਾਉਣਗੇ। ਜਿਸ ਲਈ ਕੈਪਟਨ ਅਮਰਿੰਦਰ ਨੇ ਉਨ੍ਹਾਂ ਨੂੰ ਸ਼ੁਭਕਾਮਨਾ ਦਿੱਤੀ ਹੈ।
ਯੂਥ ਕਾਂਗਰਸੀ ਵਰਕਰਾਂ ‘ਤੇ ਪੁਲਿਸ ਲਾਠੀਚਾਰਜ ਦੀ ਅਮਰਿੰਦਰ ਵਲੋਂ ਨਿੰਦਾ
ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਮੋਹਾਲੀ ‘ਚ ਯੂਥ ਕਾਂਗਰਸੀ ਵਰਕਰਾਂ ਖਿਲਾਫ ਪੁਲਿਸ ਵੱਲੋਂ ਦਿਖਾਈ ਕਰੂਰਤਾ ਦੀ ਨਿੰਦਾ ਕੀਤੀ ਹੈ, ਜਿਹੜੇ ਅੰਤਰਰਾਸ਼ਟਰੀ ਏਅਰਪੋਰਟ ਵੱਲ ਮਾਰਚ ਕਰ ਰਹੇ ਸਨ।
ਇਸ ਲੜੀ ਹੇਠ ਕੈਪਟਨ ਅਮਰਿੰਦਰ ਨੇ ਯੂਥ ਕਾਂਗਰਸੀ ਵਰਕਰਾਂ ‘ਤੇ ਬੇਰਹਿਮੀ ਨਾਲ ਲਾਠੀਚਾਰਜ਼ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਨੂੰ ਸਸਪੈਂਡ ਕੀਤੇ ਜਾਣ ਦੀ ਮੰਗ ਕੀਤੀ ਹੈ, ਜਿਸ ਦੌਰਾਨ ਕਈ ਯੂਥ ਵਰਕਰਾਂ ਨੂੰ ਗੰਭੀਰ ਸੱਟਾਂ ਵੱਜੀਆਂ ਹਨ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਏਅਰਪੋਰਟ ਦਾ ਨਾਂ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਨਾਂ ‘ਤੇ ਰੱਖਣ ਦੀ ਮੰਗ ਕਰਦਿਆਂ ਸ਼ਾਂਤਮਈ ਤਰੀਕੇ ਨਾਲ ਮਾਰਚ ਕਰ ਰਹੇ ਸਨ ਅਤੇ ਇਨ੍ਹਾਂ ਨੂੰ ਏਅਰਪੋਰਟ ਵੱਲ ਮਾਰਚ ਕਰਨ ਤੋਂ ਰੋਕਿਆ ਨਹੀਂ ਜਾÎਣਾ ਚਾਹੀਦਾ ਸੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਯੂਥ ਕਾਂਗਰਸੀ ਵਰਕਰਾਂ ‘ਤੇ ਪੁਲਿਸ ਵੱਲੋਂ ਬੇਵਜ੍ਹਾ ਕਾਰਵਾਈ ਨੇ ਕਹਿਣਾ ਕੁਝ ਤੇ ਕਰਨਾ ਕੁਝ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੁਹਰੇ ਮਾਪਦੰਡਾਂ ਨੂੰ ਸਾਹਮਣੇ ਲਿਆ ਦਿੱਤਾ ਹੈ। ਇਸ ਲੜੀ ਹੇਠ ਜੇ ਬਾਦਲ ਅਸਲਿਅਤ ‘ਚ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਪ੍ਰਤੀ ਗੰਭੀਰ ਹੁੰਦੇ, ਤਾਂ ਇਨ੍ਹਾਂ ਨੂੰ ਪੁਲਿਸ ਨੂੰ ਯੂਥ ਵਰਕਰਾਂ ‘ਤੇ ਲਾਠੀਆਂ ਵਰ੍ਹਾਉਣ ਦੀ ਇਜ਼ਾਜ਼ਤ ਨਹੀਂ ਦੇਣੀ ਚਾਹੀਦੀ ਸੀ। ਅਸਲਿਅਤ ‘ਚ ਬਾਦਲ ਪਰਿਵਾਰ ਏਅਰਪੋਰਟ ਦਾ ਨਾਂ ਆਰ.ਐਸ.ਐਸ ਲੀਡਰ ਦੇ ਨਾ ਕਿ ਸ਼ਹੀਦ ਏ ਆਜ਼ਮ ‘ਤੇ ਰੱਖਵਾਉਣ ਸਬੰਧੀ ਹਰਿਆਣੇ ਮਿਲੀਭੁਗਤ ਕਰ ਲਈ ਹੈ।
ਕੈਪਟਨ ਅਮਰਿੰਦਰ ਨੇ ਉਨ੍ਹਾਂ ਪੁਲਿਸ ਅਫਸਰਾਂ, ਜਿਹੜੇ ਬਾਦਲਾਂ ਦੀ ਚਮਚੀ ਮਾਰ ਰਹੇ ਹਨ, ਨੂੰ ਵੀ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਇਕ ਸਾਲ ਬਹੁਤ ਵੱਡਾ ਸਮਾਂ ਨਹੀਂ ਹੁੰਦਾ, ਜਦੋਂ ਉਨ੍ਹਾਂ ਨੂੰ ਕਾਂਗਰਸੀਆਂ ਖਿਲਾਫ ਕੀਤੀਆਂ ਸਾਰੀਆਂ ਗਲਤ ਕਾਰਵਾਈਆਂ ਲਈ ਸਜ਼ਾ ਭੁਗਤਣੀ ਪਵੇਗੀ।