ਅਦਾਕਾਰਾ ਦੀਪਿਕਾ ਨੇ ਵਧਾਈ ਆਪਣੀ ਫ਼ੀਸ

Deepika_padukoneਸਾਲ 2015 ‘ਚ ਇਕ ਤੋਂ ਬਾਅਦ ਇਕ ਬਾਕਸ-ਆਫ਼ਿਸ ਨੂੰ ਸੁਪਰਹਿੱਟ ਫ਼ਿਲਮਾਂ ਦੇ ਕੇ ਬਾਲੀਵੁੱਡ ਦੀ ਨੰਬਰ ਵਨ ਅਦਾਕਾਰਾ ਬਣ ਚੁੱਕੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਨੇ ਆਪਣੇ ਇਸ ਫ਼ੇਮ ਦਾ ਫ਼ਾਇਦਾ ਲੈਂਦੇ ਹੋਏ ਸਹੀ ਸਮੇਂ ‘ਤੇ ਆਪਣੀ ਫ਼ੀਸ 10 ਕਰੋੜ ਤੋਂ 15 ਕਰੋੜ ਰੁਪਏ ਕਰ ਲਈ ਹੈ। ਜਾਣਕਾਰੀ ਅਨੁਸਾਰ ਸਾਲ 2015 ‘ਚ ਉਸ ਨੇ ਫ਼ਿਲਮ ‘ਪੀਕੂ’, ‘ਤਮਾਸ਼ਾ’ ਅਤੇ ਹਾਲ ਹੀ ਰਿਲੀਜ਼ ਹੋਈ ‘ਬਾਜੀਰਾਵ-ਮਸਤਾਨੀ’ ਵਰਗੀਆਂ ਸ਼ਾਨਦਾਰ ਫ਼ਿਲਮਾਂ ‘ਚ ਦਮਦਾਰ ਅਦਾਕਾਰੀ ਦਿਖਾਈ ਹੈ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ ਅਤੇ ਨਾਲ ਹੀ ਇਨ੍ਹਾਂ ਫ਼ਿਲਮਾਂ ਨੇ ਬਾਕਸ-ਆਫ਼ਿਸ ‘ਤੇ ਕਮਾਈ ਵੀ ਚੰਗੀ ਕੀਤੀ ਹੈ। ਜਦਕਿ ਉਸ ਕੋਲ ਆਉਣ ਵਾਲੀਆਂ ਫ਼ਿਲਮਾਂ ਦੇ ਸਬਜੈਕਟ ਅਤੇ ਬਜ਼ਟ ਨੂੰ ਦੇਖਦੇ ਹੋਏ ਉਹ ਆਪਣੀ ਫ਼ੀਸ ਨੂੰ ਘੱਟ ਵੀ ਕਰ ਸਕਦੀ ਹੈ।