ਸਮੱਗਰੀ
– ਅਰਬੀ 420 ਗ੍ਰਾਮ
– ਤੇਲ ਤਲਣ ਲਈ
– ਦਹੀਂ 220 ਗ੍ਰਾਮ
– ਸ਼ਾਹਬਲੂਤ ਆਟਾ 100 ਗ੍ਰਾਮ
– ਨਮਕ 2 ਚੱਮਚ
– ਲਾਲ ਮਿਰਚ 1/2 ਚੱਮਚ
– ਹਲਦੀ 1/2 ਚੱਮਚ
– ਪਾਣੀ 880 ਮਿਲੀਲੀਟਰ
– ਤੇਲ 2 ਚੱਮਚ
– ਜੀਰਾ 1/2 ਚੱਮਚ
– ਸੁੱਕੀ ਲਾਲ ਮਿਰਚ 2
– ਕੜੀ ਪੱਤੇ 8
– ਅਦਰਕ 1 ਚੱਮਚ
– ਧਨੀਆ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ 420 ਗ੍ਰਾਮ ਅਰਬੀ ਨੂੰ ਉਬਾਲ ਲਓ ਅਤੇ ਫ਼ਿਰ ਇਸ ਨੂੰ ਟੁੱਕੜਿਆਂ ‘ਚ ਕੱਟ ਲਓ।
2. ਫ਼ਿਰ ਇਕ ਕੜ੍ਹਾਈ ‘ਚ ਤੇਲ ਗਰਮ ਕਰ ਕੇ ਇਸ ਨੂੰ ਸੁਨਿਹਰਾ ਭੂਰਾ ਹੋਣ ਤਕ ਫ਼੍ਰਾਈ ਕਰਕੇ ਟਿਸ਼ੂ ਪੇਪਰ ‘ਤੇ ਕੱਢ ਕੇ ਇਕ ਸਾਈਡ ਰੱਖ ਦਿਓ।
3. ਫ਼ਿਰ ਬਾਊਲ ‘ਚ 100 ਗ੍ਰਾਮ ਸ਼ਾਹਬਲੂਤ ਆਟਾ ਲੈ ਕੇ ਇਸ ‘ਚ 2 ਚੱਮਚ ਨਮਕ, 1/2 ਚੱਮਚ ਲਾਲ ਮਿਰਚ, 1/2 ਚੱਮਚ ਹਲਦੀ ਮਿਕਸ ਕਰੋ ਅਤੇ ਫ਼ਿਰ ਇਸ ‘ਚ 880 ਮਿਲੀਲੀਟਰ ਪਾਣੀ ਪਾ ਕੇ ਘੋਲ ਤਿਆਰ ਕਰੋ।
4. ਇਸ ਤੋਂ ਬਾਅਦ ਪੈਨ ‘ਚ 2 ਚੱਮਚ ਤੇਲ ਗਰਮ ਕਰਕੇ 1/2 ਚੱਮਚ ਜੀਰਾ, 2 ਸੁੱਕੀ ਲਾਲ ਮਿਰਚ,8 ਕੜੀ ਪੱਤੇ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ।
5. ਫ਼ਿਰ ਇਸ ‘ਚ 1 ਚੱਮਚ ਅਦਰਕ ਪਾ ਕੇ 2-3 ਮਿੰਟ ਤਕ ਭੁੰਨ ਲਓ।
6. ਫ਼ਿਰ ਇਸ ‘ਚ ਸ਼ਾਹਬਲੂਤ ਆਟੇ ਦਾ ਮਿਸ਼ਰਣ ਪਾ ਕੇ ਇਸ ਨੂੰ ਉਬਾਲ ਲਓ।
7. ਫ਼ਿਰ ਕੜੀ ‘ਚ ਫ਼੍ਰਾਈ ਕੀਤੀ ਹੋਈ ਅਰਬੀ ਮਿਕਸ ਕਰਕੇ 7 ਤੋਂ 10 ਮਿੰਟ ਗਾੜ੍ਹੀ ਗ੍ਰੇਵੀ ਬਣਨ ਤੱਕ ਪਕਾਓ।
8. ਅਰਬੀ ਦੀ ਕੜੀ ਬਣ ਕੇ ਤਿਆਰ ਹੈ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।