ਖ਼ੂਨ ਪਤਲਾ ਹੋਣ ਦੀ ਸਮੱਸਿਆ ਨੂੰ ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਕਰੋ ਦੂਰ

ਇਸ ਭੱਜਦੋੜ ਭਰੀ ਜ਼ਿੰਦਗੀ ‘ਚ ਕਿਸੇ ਕੋਲ ਆਪਣੇ ਵੱਲ ਧਿਆਨ ਦੇਣ ਦਾ ਸਮਾਂ ਹੀ ਨਹੀਂ ਹੁੰਦਾ। ਤੁਹਾਡੇ ਗਲਤ ਲਾਈਫ਼ ਸਟਾਈਲ ਦੇ ਕਾਰਨ ਖੂਨ ਖਰਾਬ ਹੋਣ ਲੱਗਦਾ ਹੈ। ਜਿਸ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹੋ। ਖੂਨ ਸਰੀਰ ‘ਚੋਂ ਆਕਸੀਜ਼ਨ ਪਹੁੰਚਾ ਕੇ ਤੁਹਾਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਖੂਨ ਦਾ ਅਸ਼ੁੱਧ ਹੋਣਾ, ਖੂਨ ਦੇ ਥੱਕੇ ਜੰਮਣ ਨਾਲ ਤੁਸੀਂ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹੋ। ਇਹ ਸਮੱਸਿਆ ਹੋਣ ‘ਤੇ ਚਿਹਰੇ ‘ਤੇ ਫ਼ੋੜੇ ਫ਼ਿੰਸੀਆਂ ਨਿਕਲਣ, ਥਕਾਵਟ, ਪੇਟ ਦੀ ਸਮੱਸਿਆ ਅਤੇ ਭਾਰ ਘੱਟ ਹੋਣ ਵਰਗੀਆਂ ਸਮੱਸਿਆਵਾਂ ਦਿਖਾਈ ਦਿੰਦੀਆਂ ਹਨ। ਤੁਸੀਂ ਖੂਨ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦਵਾਈਆਂ ਦੀ ਬਜਾਏ ਕੁਝ ਘਰੇਲੂ ਨੁਸਖਿਆਂ ਨਾਲ ਬਿਨਾਂ ਕਿਸੇ ਨੁਕਸਾਨ ਦੇ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਖੂਨ ਪਤਲਾ ਹੋਣ ਜਾਂ ਅਸ਼ੁੱਧ ਹੋਣ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਘਰੇਲੂ ਉਪਾਅ ਬਾਰੇ…
ਖੂਨ ਪਤਲਾ ਹੋਣ ਦੇ ਕਾਰਣ
– ਕਮਜ਼ੋਰ ਲੀਵਰ।
– ਹਾਰਮੋਨ ‘ਚ ਬਦਲਾਵ।
– ਗਲਤ ਆਹਾਰ।
– ਡਾਇਬਿਟੀਜ਼।
– ਤਣਾਅ।
– ਪਾਣੀ ਦੀ ਕਮੀ।
ਖੂਨ ਪਤਲਾ ਹੋਣ ਦੇ ਲੱਛਣ
– ਲਗਾਤਾਰ ਬੀਮਾਰ ਰਹਿਣਾ।
– ਭੁੱਖ ਨਾ ਲੱਗਣਾ।
– ਭਾਰ ਘੱਟ ਹੋਣਾ।
– ਚਮੜੀ ਰੋਗ।
– ਨਜ਼ਰ ਕਮਜ਼ੋਰ ਹੋਣਾ।
– ਵਾਲ ਝੜਣਾ।
– ਪ੍ਰਤੀਰੋਧਕ ਸ਼ਮਤਾ ਘੱਟ ਹੋਣਾ।
ਖੂਨ ਪਤਲਾ ਹੋਣ ਦੇ ਘਰੇਲੂ ਉਪਾਅ
1. ਆਂਵਲਾ
ਵਿਟਾਮਿਨ ਸੀ ਦੇ ਗੁਣਾਂ ਨਾਲ ਭਰਪੂਰ ਆਂਵਲੇ ਦੀ ਵਰਤੋਂ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਅਤੇ ਨਵਾਂ ਖੂਨ ਬਣਾਉਂਦਾ ਹੈ।
2. ਨਿੰਬੂ
ਦਿਨ ‘ਚ 3 ਵਾਰ ਗਰਮ ਪਾਣੀ ‘ਚ ਨਿੰਬੂ ਮਿਲਾ ਕੇ ਵਰਤੋਂ ਕਰੋ। ਇਸ ਨਾਲ ਤੁਹਾਡੇ ਹਰ ਤਰ੍ਹਾਂ ਦੇ ਖੂਨ ਦੇ ਵਿਕਾਰ ਦੂਰ ਹੋ ਜਾਣਗੇ।
3. ਮੁਨੱਕਾ
25 ਗ੍ਰਾਮ ਮੁਨੱਕੇ ਨੂੰ ਰਾਤਭਰ ਪਾਣੀ ‘ਚ ਭਿਓਂ ਦਿਓ। ਸਵੇਰੇ ਇਸ ਨੂੰ ਪੀਸ ਕੇ 1 ਕੱਪ ਪਾਣੀ ‘ਚ ਮਿਲਾ ਕੇ ਰੋਜ਼ਾਨਾ ਪੀਓ। ਇਸ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ।
4. ਐਲੋਵੇਰਾ
25 ਗ੍ਰਾਮ ਐਲੋਵੇਰਾ ਦੇ ਤਾਜ਼ੇ ਰਸ ‘ਚ 12 ਗ੍ਰਾਮ ਸ਼ਹਿਦ ਅਤੇ ਅੱਧੇ ਨਿੰਬੂ ਦਾ ਰਸ ਮਿਲਾ ਕੇ ਸਵੇਰੇ ਸ਼ਾਮ ਪੀਣ ਨਾਲ ਖੂਨ ਪਤਲਾ ਹੋਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
5. ਕਰੇਲਾ
ਦਿਨ ‘ਚ 2 ਵਾਰ ਤਾਜ਼ੇ ਕਰੇਲੇ ਦੇ ਜੂਸ ਦੀ ਵਰਤੋਂ ਸਾਰੇ ਪ੍ਰਕਾਰ ਦੇ ਖੂਨ ਦੇ ਵਿਕਾਰ ਦੂਰ ਕਰਦਾ ਹੈ।
6. ਪਿਆਜ਼
1/4 ਕੱਪ ਪਿਆਜ਼ ਦੇ ਰਸ ‘ਚ ਨਿੰਬੂ, ਸ਼ਹਿਦ ਮਿਲਾ ਕੇ ਲਗਾਤਾਰ 10 ਦਿਨ ਤੱਕ ਵਰਤੋਂ ਕਰੋ। ਇਹ ਖੂਨ ਦੇ ਵਿਕਾਰ ਨੂੰ ਦੂਰ ਕਰਕੇ ਖੂਨ ਸਾਫ਼ ਕਰਨ ‘ਚ ਮਦਦ ਕਰਦਾ ਹੈ।
7. ਨਿੰਮ ਦੇ ਪੱਤੇ
ਨਿੰਮ ਦੇ ਪੱਤਿਆਂ ਅਤੇ ਜੜ੍ਹਾਂ ਨੂੰ ਉਬਾਲ ਕੇ ਦਿਨ ‘ਚ 1 ਵਾਰ ਪੀਓ। ਇਸ ਨਾਲ ਖੂਨ ਦੇ ਵਿਕਾਰ ਦੇ ਨਾਲ-ਨਾਲ ਤੁਹਾਡੀਆਂ ਕਈ ਸਮੱਸਿਆਵਾਂ ਦੂਰ ਹੋ ਜਾਣਗੀਆਂ।