ਭੋਜਨ ਦੇ ਰੂਪ ‘ਚ ਜਾਂ ਸਲਾਦ ਦੇ ਰੂਪ ‘ਚ ਖਾਧਾ ਜਾਣ ਵਾਲਾ ਪਿਆਜ਼ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਕੁਝ ਲੋਕ ਤਾਂ ਸੈਂਡਵਿੱਚ, ਚਟਨੀ ਜਾਂ ਚਾਟ ਦੇ ਰੂਪ ‘ਚ ਵੀ ਸਲਾਦ ਦੀ ਵਰਤੋਂ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੱਚਾ ਪਿਆਜ਼ ਖਾਣਾ ਵੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਸਲਫ਼ਰ, ਅਮੀਨੋ ਐਸਿਡ, ਐਂਟੀਬਾਓਟਿਕਸ, ਫ਼ਾਈਬਰਸ, ਕੈਲਸ਼ੀਅਮ, ਆਈਓਡੀਨ, ਫ਼ਾਸਫ਼ੋਰਸ, ਮਿਨਰਲਸ ਅਤੇ ਵਿਟਾਮਿਨਸ ਦੇ ਗੁਣਾਂ ਨਾਲ ਭਰਪੂਰ 1 ਕੱਚੇ ਪਿਆਜ਼ ਦੀ ਵਰਤੋਂ ਕਰਨ ਨਾਲ ਗੰਭੀਰ ਬੀਮਾਰੀਆਂ ਨੂੰ ਵੀ ਜੜ੍ਹ ਤੋਂ ਖਤਮ ਕਰ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰੋਜ਼ 1 ਕੱਚਾ ਪਿਆਜ਼ ਖਾਣ ਨਾਲ ਕਿਹੜੀਆਂ-ਕਿਹੜੀਆਂ 4 ਬੀਮਾਰੀਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ।
1. ਕਬਜ਼
ਪਿਆਜ਼ ‘ਚ ਮੌਜੂਦ ਰੇਸ਼ੇ ਪੇਟ ਦੀਆਂ ਬੀਮਾਰੀਆਂ ਲਈ ਫ਼ਾਇਦੇਮੰਦ ਹੁੰਦੇ ਹਨ। ਰੋਜ਼ 1 ਕੱਚਾ ਪਿਆਜ਼ ਖਾਣ ਨਾਲ ਕਬਜ਼, ਗੈਸ ਅਤੇ ਐਸੀਡਿਟੀ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਂਦੀ ਹੈ ਅਤੇ ਪਾਚਨ ਤੰਤਰ ਵੀ ਸੂਚਾਰੂ ਰੂਪ ਨਾਲ ਕੰਮ ਕਰਦਾ ਹੈ।
2. ਬਲੱਡ ਪ੍ਰੈਸ਼ਰ
ਇਸ ‘ਚ ਮਿਥਾਇਲ ਸਲਫ਼ਾਈਡ ਅਤੇ ਅਮੀਨੋ ਐਸਿਡ ਹੋਣ ਕਾਰਨ ਕੱਚਾ ਪਿਆਜ਼ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਰੋਜ਼ 1 ਕੱਚਾ ਪਿਆਜ਼ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ।
3. ਕਿਡਨੀ ਸਟੋਨ
ਰੋਜ਼ਾਨਾ ਸਵੇਰੇ ਖਾਲੀ ਪੇਟ 2 ਚੱਮਚ ਪਿਆਜ਼ ਦਾ ਰਸ ਪੀਓ। ਨਿਯਮਿਤ ਰੂਪ ‘ਚ ਇਸ ਦੀ ਵਰਤੋਂ ਨਾਲ ਕਿਡਨੀ ਸਟੋਨ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ।
4. ਡਾਇਬਿਟੀਜ਼
ਕੱਚਾ ਪਿਆਜ਼ ਖਾਣ ਨਾਲ ਸਰੀਰ ‘ਚ ਇੰਸੁਲਿਨ ਬਣਦਾ ਹੈ। ਰੋਜ਼ 1 ਕੱਚਾ ਪਿਆਜ਼ ਜਾਂ ਇਸ ਦੇ ਰਸ ਦੀ ਵਰਤੋਂ ਡਾਇਬਿਟੀਜ਼ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ।
5. ਗਲੇ ਦੀ ਖਰਾਸ਼
ਸਰਦੀ, ਕਫ਼ ਜਾਂ ਖਰਾਸ਼ ਨੂੰ ਦੂਰ ਕਰਨ ਲਈ ਪਿਆਜ਼ ਦੇ ਰਸ ‘ਚ ਗੁੜ ਅਤੇ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਤੁਹਾਡੀ ਖਰਾਸ਼, ਕਫ਼ ਅਤੇ ਸਰਦੀ ਜੁਕਾਮ ਕੁਝ ਹੀ ਮਿੰਟਾਂ ‘ਚ ਦੂਰ ਹੋ ਜਾਵੇਗੀ।










