ਬ੍ਰਿਟੇਨ ਦੇ ਹਫ਼ਤਾਵਾਰੀ ਅਖਬਾਰ ‘ਈਸਟਰਨ ਆਈ’ ਦੇ ਸਾਲਾਨਾ ਪੋਲ ‘ਚ ਅੱਜ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨੂੰ ਦੁਨੀਆ ‘ਚ ਸਭ ਤੋਂ ਸੈਕਸੀ ਏਸ਼ੀਆਈ ਵਿਅਕਤੀ ਦੇ ਤੌਰ ‘ਤੇ ਚੁਣਿਆ ਗਿਆ ਹੈ। ਹਾਲ ਹੀ ‘ਚ ਪੁਰਸਕਾਰ ਨਾਲ ਸਨਮਾਨਿਤ ‘ਉੜਤਾ ਪੰਜਾਬ’ ਫ਼ਿਲਮ ਵਿੱਚ ਦਮਦਾਰ ਅਦਾਕਾਰੀ ਲਈ ਸਲਾਹੇ ਗਏ 36 ਸਾਲਾ ਸ਼ਾਹਿਦ ਨੇ ਇਸ ਪੋਲ ਵਿੱਚ ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਅਤੇ ਬ੍ਰਿਟਿਸ਼-ਪਾਕਿਸਤਾਨੀ ਗਾਇੱਕ ਜਾਇਨ ਮਲਿਕ ਨੂੰ ਪਛਾੜ ਦਿੱਤਾ। ਰਿਤਿਕ ਲਗਾਤਾਰ ਤਿੰਨ ਸਾਲ ਤੋਂ ਇਸ ਪੋਲ ‘ਚ ਦੂਜੇ ਸਥਾਨ ‘ਤੇ ਆ ਰਿਹਾ ਹੈ, ਜਦਕਿ ਪਿਛਲੇ ਸਾਲ ਦਾ ਜੇਤੂ ਜਾਇਨ ਇਸ ਸਾਲ ਤੀਜੇ ਸਥਾਨ ‘ਤੇ ਰਿਹਾ। ਸ਼ਾਹਿਦ ਨੇ ਕਿਹਾ ਕਿ ਮੈਨੂੰ ਵੋਟ ਦੇਣ ਵਾਲਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਇਹ ਟੈਗ ਮਿਲਣ ਨਾਲ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।











