ਵਿਦੇਸ਼ੀ ਸੁੰਦਰੀਆਂ ਪ੍ਰਤੀ ਲੋਕਾਂ ਦੀ ਸੋਚ ਬਦਲੇਗੀ ਨੋਰਾ ਫ਼ਤੇਹੀ

flimy duniyaਵਿਵਾਦਾਂ ‘ਚ ਘਿਰੇ ਰਹਿਣ ਵਾਲੇ ਛੋਟੇ ਪਰਦੇ ਦੇ ਰੀਐਲਿਟੀ ਸ਼ੋਅ ‘ਬਿੱਗ ਬੌਸ’ ਵਿੱਚ ਨੋਰਾ ਫ਼ਤੇਹੀ ਅੱਜਕਲ ਗਲੈਮਰ ਦਾ ਤੜਕਾ ਲਗਾ ਰਹੀ ਹੈ। ਫ਼ਿਲਮ ‘ਸ਼ੇਰ’ ਅਤੇ ‘ਕ੍ਰੇਜ਼ੀ ਕੁੱਕੜ ਫ਼ੈਮਿਲੀ’ ਵਿੱਚ ਬਤੌਰ ਹੀਰੋਇਨ ਨਜ਼ਰ ਆ ਚੁੱਕੀ ਨੋਰਾ ਨੇ ਇਸ ਤੋਂ ਇਲਾਵਾ ‘ਬਾਹੂਬਲੀ ਦਿ ਬਿਗਨਿੰਗ’ ਦੇ ਗੀਤ ‘ਮਨੋਹਾਰੀ….’ ਵਿੱਚ ਵੀ ਕੰਮ ਕੀਤਾ ਸੀ।
ਉਸ ਅਨੁਸਾਰ ਉਹ ਬਿੱਗ ਬੌਸ ਵਿੱਚ ਹਿੱਸਾ ਲੈ ਕੇ ਭਾਰਤ ਵਿੱਚ ਕੰਮ ਕਰ ਰਹੀਆਂ ਵਿਦੇਸ਼ੀ ਮੂਲ ਦੀਆਂ ਸੁੰਦਰੀਆਂ ਪ੍ਰਤੀ ਦਰਸ਼ਕਾਂ ਦੀ ਰਾਏ ਬਦਲਣਾ ਚਾਹੁੰਦੀ ਹੈ। ਉਸ ਦਾ ਇਹ ਵੀ ਮੰਨਣਾ ਹੈ ਕਿ ਇਹ ਸ਼ੋਅ ਉਸ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਬਿਹਤਰ ਢੰਗ ਨਾਲ ਜੁੜਨ ‘ਚ ਸਹਾਇਕ ਸਿੱਧ ਹੋਵੇਗਾ। ਉਨ੍ਹਾਂ ਬਾਰੇ ਹੋਰ ਜ਼ਿਆਦਾ ਜਾਣਨ ਦਾ ਵੀ ਮੌਕਾ ਮਿਲੇਗਾ।
ਮੋਰਾਕੋ ਮੂਲ ਦੀ ਇਸ ਕੈਨੇਡੀਆਈ ਮਾਡਲ ਨੇ ਕਮਲ ਸਦਾਨਾ ਦੀ ਫ਼ਿਲਮ ‘ਰੋਰ : ਟਾਈਗਰਸ ਆਫ਼ ਦਿ ਸੁੰਦਰਬੰਸ’ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਸੀ। ਫ਼ਿਲਮ ‘ਚ ਉਸ ‘ਤੇ ਫ਼ਿਲਮਾਇਆ ਗੀਤ ‘ਰੂ-ਬ-ਰੂ’ ਹਿੱਟ ਰਿਹਾ ਅਤੇ ਇਸ ਤੋਂ ਬਾਅਦ ਉਸ ਨੇ ਮਹੇਸ਼ ਭੱਟ ਦੇ ਪ੍ਰੋਡਕਸ਼ਨ ਦੀ ਇਮਰਾਨ ਹਾਸ਼ਮੀ ਦੀ ਫ਼ਿਲਮ ‘ਮਿਸਟਰ ਐਕਸ’ ਵਿੱਚ ਵੀ ਆਈਟਮ ਨੰਬਰ ਕੀਤਾ।
ਦੱਖਣ ਭਾਰਤੀ ਫ਼ਿਲਮਾਂ ‘ਚ ਵੀ ਉਹ ਕੁਝ ਫ਼ਿਲਮਾਂ ‘ਚ ਆਈਟਮ ਸੌਂਗ ਕਰ ਚੁੱਕੀ ਹੈ। ਅੱਜਕਲ ਬਾਲੀਵੁੱਡ ਅਤੇ ਦੱਖਣ ਭਾਰਤੀ ਫ਼ਿਲਮ ਇੰਡਸਟਰੀ ਦੋਹਾਂ ‘ਚ ਇਸ ਵਿਦੇਸ਼ੀ ਸੁੰਦਰੀ ਦੀ ਮੰਗ ਹੈ।
ਨੋਰਾ ਨੇ ਤੇਲਗੂ ਐਕਸ਼ਨ-ਕਾਮੇਡੀ ਫ਼ਿਲਮ ‘ਕਿੱਕ-2’ ਦੇ ਆਈਟਮ ਸੌਂਗ ‘ਚ ਵੀ ਕੰਮ ਕੀਤਾ। ਫ਼ਿਲਮ ਲਈ ਆਈਟਮ ਨੰਬਰ ਸ਼ੂਟ ਕਰਦੇ ਸਮੇਂ ਨੋਰਾ ਫ਼ਤੇਹੀ ਲਈ ਬੜੀ ਅਜੀਬੋ-ਗਰੀਬ ਸਥਿਤੀ ਬਣ ਗਈ। ਸ਼ੂਟਿੰਗ ਦੌਰਾਨ ਅਚਾਨਕ ਉਸ ਦਾ ਟੌਪ ਖਿਸਕ ਗਿਆ ਸੀ। ਉਦੋਂ ਫ਼ਿਲਮ ਵਿੱਚ ਕੰਮ ਕਰ ਰਹੀ ਇਕ ਹੋਰ ਅਭਿਨੇਤਰੀ ਤਮੰਨਾ ਨੇ ਤੁਰੰਤ ਉਸ ਦੀ ਮਦਦ ਕੀਤੀ ਸੀ। ਨੋਰਾ ਨੇ ਵੀ ਕਿਹਾ ਸੀ, ”ਹਾਂ, ਇਹ ਇਕ ਭਿਆਨਕ ਘਟਨਾ ਸੀ। ਮੇਰੇ ਲਈ ਇਹ ਡਰਾਉਣਾ ਅਨੁਭਵ ਸੀ। ਮੈਂ ਤਮੰਨਾ ਦੀ ਅਹਿਸਾਨਮੰਦ ਹਾਂ, ਜੋ ਉਨ੍ਹਾਂ ਨੇ ਮੇਰੀ ਮਦਦ ਕੀਤੀ।”