ਕੈਟਰੀਨਾ ਤੋਂ ਸ਼ਾਹਿਦ ਨੂੰ ਕੋਈ ਪ੍ਰੇਸ਼ਾਨੀ ਨਹੀਂ

ਸ਼ਾਹਿਦ ਕਪੂਰ ‘ਬੱਤੀ ਗੁੱਲ ਮੀਟਰ ਚਾਲੂ’ ਦੀ ਸ਼ੂਟਿੰਗ ਦੀ ਤਿਆਰੀ ਸ਼ੁਰੂ ਕਰ ਚੁੱਕੇ ਹਨ। ਇਸ ਫ਼ਿਲਮ ਵਿੱਚ ਉਸ ਦੇ ਆਪੋਜ਼ਿਟ ਕੈਟਰੀਨਾ ਕੈਫ਼ ਦੇ ਨਜ਼ਰ ਆਉਣ ਦੀ ਸੰਭਾਵਨਾ ਹੈ, ਪਰ ਇੰਡਸਟਰੀ ਵਿੱਚ ਚਰਚਾ ਹੈ ਕਿ ਕੈਟਰੀਨਾ ਨਾਲ ਸ਼ਾਹਿਦ ਕੰਮ ਨਹੀਂ ਕਰਨਾ ਚਾਹੁੰਦੇ। ਦਰਅਸਲ ਇਸ ਫ਼ਿਲਮ ਵਿੱਚ ਸ਼ਾਹਿਦ ਦੇ ਆਪੋਜ਼ਿਟ ਕਦੇ ਕੈਟਰੀਨਾ ਦਾ ਨਾਂਅ ਆ ਰਿਹਾ ਸੀ ਤੇ ਕਦੇ ਅਨੁਸ਼ਕਾ ਦਾ। ਅਨੁਸ਼ਕਾ ਕਲੀਅਰ ਕਰ ਚੁੱਕੀ ਹੈ ਕਿ ਉਹ ਇਸ ਫ਼ਿਲਮ ਦਾ ਹਿੱਸਾ ਨਹੀਂ, ਕੈਟਰੀਨਾ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਅਤੇ ਇੰਡਸਟਰੀ ਵਿੱਚ ਇਹ ਅਫ਼ਵਾਹ ਫ਼ੈਲੀ ਹੋਈ ਹੈ ਕਿ ਸ਼ਾਹਿਦ ਨਹੀਂ ਚਾਹੁੰਦੇ ਕਿ ਉਹ ਕੈਟਰੀਨਾ ਨਾਲ ਕੰਮ ਕਰਨ। ਸ਼ਾਹਿਦ ਨੇ ਇਨ੍ਹਾਂ ਸਭ ਗੱਲਾਂ ਨੂੰ ਬਕਵਾਸ ਦੱਸਿਆ ਹੈ। ਇਸ ਫ਼ਿਲਮ ਦੇ ਡਾਇਰੈਕਟਰ ਨਾਰਾਇਣ ਸਿੰਘ ਨੇ ਵੀ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਕਿਹਾ, ਇਨ੍ਹਾਂ ਖਬਰਾਂ ਆਉਂਦੀਆਂ ਕਿੱਥੋਂ ਹਨ, ਮੈਨੂੰ ਸਮਝ ਨਹੀਂ ਆਈ। ਦੱਸਣ ਯੋਗ ਹੈ ਕਿ ਅਜੇ ਅਸੀਂ ਹੀਰੋਇਨ ਦਾ ਫ਼ਾਈਨਲ ਨਹੀਂ ਕੀਤਾ, ਮੈਂ ਜਾਣਦਾ ਹਾਂ ਕਿ ਜੇ ਕੈਟਰੀਨਾ ਇਸ ਫ਼ਿਲਮ ਵਿੱਚ ਕੰਮ ਕਰੇਗੀ ਤਾਂ ਸ਼ਾਹਿਦ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।