ਕੋਲਕਾਤਾਂ ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਸੋਮਵਾਰ ਨੂੰ ਵਿਰਾਟ ਕੋਹਲੀ ਦਾ 50ਵਾਂ ਕੌਮਾਂਤਰੀ ਸੈਂਕੜਾ ਬਣਾਉਣ ਤੋਂ ਬਾਅਦ ਜਮਕੇ ਸ਼ਲਾਘਾ ਕੀਤੀ ਤੇ ਕਿਹਾ ਕਿ ਭਾਰਤੀ ਕਪਤਾਨ ਦੇ ਲਈ ‘ਕੁਝ ਅਸੰਭਵ ਨਹੀਂ ਹੈ।’ ਕੋਹਲੀ ਹੁਣ ਤੇਂਦੁਲਕਰ ਦੇ 100 ਕੌਮਾਂਤਰੀ ਸੈਂਕੜਿਆਂ ਦੇ ਅੱਧ ‘ਤੇ ਪਹੁੰਚ ਗਏ ਹਨ ਤੇ ਵਰਤਮਾਨ ਸਮੇਂ ‘ਚ ਇਕਮਾਤਰ ਬੱਲੇਬਾਜ਼ ਹੈ ਜਿਸ ਦੇ ਬਾਰੇ ‘ਚ ਕਿਹਾ ਜਾ ਸਕਦਾ ਹੈ ਕਿ ਉਹ ਇਸ ਰਿਕਾਰਡ ਤੱਕ ਪਹੁੰਚ ਸਕਦੇ ਹਨ।
ਸ਼ਾਸਤਰੀ ਨੇ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਪਹਿਲੇ ਟੈਸਟ ਮੈਚ ਡਰਾਅ ਹੋਣ ਤੋਂ ਬਾਅਦ ਇਕ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੁਝ ਵੀ ਅਸੰਭਵ ਨਹੀਂ ਹੈ। ਕੋਹਲੀ ਵਧੀਆ ਖਿਡਾਰੀ ਹੈ ਤੇ ਬਹੁਤ ਖੁਸ਼ ਹੈ। ਕੋਹਲੀ ਨੇ ਸ਼੍ਰੀਲੰਕਾ ਖਿਲਾਫ਼ ਜੇਤੂ 104 ਦੌੜਾਂ ਦੀ ਪਾਰੀ ਖੇਡੀ। ਇਹ ਉਸ ਦਾ ਟੈਸਟ ਮੈਚਾਂ ‘ਚ 18ਵਾਂ ਸੈਂਕੜਾ ਹੈ। ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਕੋਹਲੀ ਨੂੰ ਬੇਜੋੜ ਕ੍ਰਿਕਟਰ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਇਹ ਕੋਹਲੀ ਚਮਤਕਾਰੀ ਪਾਰੀ ਹੈ। ਉਹ ਕਪਤਾਨ ਦੇ ਰੂਪ ‘ਚ ਬਹੁਤ ਵਧੀਆ ਹੈ ਤੇ ਇਸ ਨੂੰ ਲੰਬਾ ਰਸਤਾ ਤੈਅ ਕਰਨਾ ਹੈ।












