ਵਿਜੇਂਦਰ ਵਿਰੁੱਧ ਉਤਰੇਗਾ ਬ੍ਰਿਟਿਸ਼ ਚੈਂਪੀਅਨ ਰੌਕੀਵਿਜੇਂਦਰ ਵਿਰੁੱਧ ਉਤਰੇਗਾ ਬ੍ਰਿਟਿਸ਼ ਚੈਂਪੀਅਨ ਰੌਕੀ ਨਵੀਂ ਦਿੱਲੀ: ਬ੍ਰਿਟਿਸ਼ ਤੇ

ਕਾਮਨਵੈਲਥ ਚੈਂਪੀਅਨ ਰੌਕੀ ਫ਼ੀਲਡਿੰਗ ਆਪਣਾ ਖਿਤਾਬ ਬਚਾਉਣ ਲਈ ਆਗਾਮੀ 30 ਮਾਰਚ ਨੂੰ ਭਾਰਤ ਦੇ ਸੁਪਰਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਵਿਰੁੱਧ ਉਤਰੇਗਾ।ਰਾਸ਼ਟਰਮੰਡਲ ਮੁੱਕੇਬਾਜ਼ੀ ਪ੍ਰੀਸ਼ਦ ਦੇ ਤਾਜ਼ਾ ਬੁਲੇਟਿਨ ‘ਚ ਬ੍ਰਿਟਿਸ਼ ਤੇ ਕਾਮਨਵੈਲਥ ਸੁਪਰ ਮਿਡਲਵੇਟ ਚੈਂਪੀਅਨ ਰੌਕੀ ਫ਼ੀਲਡਿੰਗ ਨੂੰ ਭਾਰਤੀ ਸੁਪਰਸਟਾਰ ਵਿਜੇਂਦਰ ਵਿਰੁੱਧ ਆਪਣਾ ਸੁਪਰ ਮਿਡਲਵੇਟ ਖਿਤਾਬ ਬਚਾਉਣ ਲਈ ਕਿਹਾ ਗਿਆ ਹੈ। ਇਹ ਜ਼ਬਰਦਸਤ ਮੁਕਾਬਲਾ ਬ੍ਰਿਟੇਨ ‘ਚ ਆਗਾਮੀ 30 ਮਾਰਚ ਨੂੰ ਹੋਵੇਗਾ ਤੇ ਇਨ੍ਹਾਂ ਦੋਵਾਂ ਚੈਂਪੀਅਨ ਮੁੱਕੇਬਾਜ਼ਾਂ ਵਿੱਚਾਲੇ ਇਸ ਮੁਕਾਬਲੇ ਦਾ ਭਾਰਤੀ ਖੇਡ ਪ੍ਰੇਮੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹੇਗਾ।ਫ਼ੀਲਡਿੰਗ ਨੇ ਪਿਛਲੀ 30 ਸਤੰਬਰ ਨੂੰ ਲੀਵਰਪੂਲ ‘ਚ ਡੇਵਿਡ ਬ੍ਰਾਫ਼ੀ ਨੂੰ ਹਰਾ ਕੇ ਇਹ ਬੈਲਟ ਜਿੱਤੀ ਸੀ। ਦੂਜੇ ਪਾਸੇ 31 ਸਾਲਾ ਵਿਜੇਂਦਰ ਪ੍ਰੋ ਮੁੱਕੇਬਾਜ਼ ਬਣਨ ਤੋਂ ਬਾਅਦ ਲਗਾਤਾਰ 9 ਮੁਕਾਬਲੇ ਜਿੱਤ ਚੁੱਕਾ ਹੈ। ਦੋਵਾਂ ਵਿੱਚਾਲੇ ਇਸ ਮੁਕਾਬਲੇ ਦੇ ਨਿਯਮਾਂ ਤੇ ਸ਼ਰਤਾਂ ਦਾ ਐਲਾਨ ਅਗਲੇ ਕੁਝ ਮਹੀਨਿਆਂ ‘ਚ ਕੀਤਾ ਜਾਵੇਗਾ।ਫ਼ੀਲਡਿੰਗ ਹਾਲਾਂਕਿ ਡਬਲਯੂ. ਬੀ. ਓ. ਏਸ਼ੀਆ ਪੈਸੇਫ਼ਿਕ ਤੇ ਓਰੀਐਂਟਲ ਸੁਪਰ ਮਿਡਲਵੇਟ ਚੈਂਪੀਅਨ ਵਿਜੇਂਦਰ ਤੋਂ ਕਿਤੇ ਵੱਧ ਤਜਰਬੇਕਾਰ ਹੈ ਤੇ ਆਪਣੇ 26 ਮੁਕਾਬਲਿਆਂ ‘ਚੋਂ 14 ਨਾਕਆਊਟ ਸਮੇਤ 25 ਮੁਕਾਬਲੇ ਜਿੱਤ ਚੁੱਕਾ ਹੈ ਪਰ ਵਿਜੇਂਦਰ ਨੇ ਵੀ ਆਪਣੇ ਪਿਛਲੇ 9 ਮੁਕਾਬਲਿਆਂ ‘ਚ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ।