ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਚਾਰ ਭਾਰਤੀ ਮਹਿਲਾਵਾਂ ਕੁਆਰਟਰ ਫ਼ਾਈਨਲ ਵਿੱਚਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਚਾਰ ਭਾਰਤੀ

ਮਹਿਲਾਵਾਂ ਕੁਆਰਟਰ ਫ਼ਾਈਨਲ ਵਿੱਚ ਗੁਹਾਟੀ: ਭਾਰਤ ਦੇ ਚਾਰ ਮੁੱਕੇਬਾਜ਼ਾਂ ਨੇ ਅੱਜ ਇਥੇ ਆਸਾਨ ਜਿੱਤਾਂ ਨਾਲ ਏਆਈਬੀਏ ਮਹਿਲਾ ਯੁਵਾ ਵਿਸ਼ਵ ਚੈਂਪੀਅਨਸ਼ਿਵ ਦੇ ਕੁਆਟਰ ਫ਼ਾਈਨਅ ਵਿੱਚ ਥਾਂ ਬਣਾਈ। ਉਭਰਦੀ ਮੁੱਕੇਬਾਜ਼ ਅੰਕੁਸ਼ਿਤਾ ਅੰਕੁਸ਼ਿਤਾ ਬੋਰੋ (64 ਕਿੱਲੋ) ਦੀ ਅਗਵਾਈ ਵਿੱਚ ਚਾਰ ਭਾਰਤੀ ਮੁੱਕੇਬਾਜ਼ ਏਆਈਬੀਏ ਮਹਿਲਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰਫ਼ਾਈਨਲ ਵਿੱਚ ਪਹੁੰਚ ਗਏ। ਸ਼ਸ਼ੀ ਚੋਪੜਾ (57 ਕਿੱਲੋ), ਜੋਤੀ ਗੁਲਿਆ (51 ਕਿੱਲੋ) ਅਤੇ ਨੀਤੂ (48 ਕਿੱਲੋਂ) ਨੇ ਵੀ ਅੰਤਿਮ ਅੱਠ ਵਿੱਚ ਥਾਂ ਬਣਾਈ। ਬੋਰੋ ਨੇ ਤੁਰਕੀ ਦੀ ਕਾਗਲਾ ਏਲੁਕ ਨੂੰ ਸਖ਼ਤ ਮੁਕਾਬਲੇ ਦੌਰਾਨ ਹਰਾਇਆ। ਉਥੇ ਗੁਲਿਆ ਨੇ ਦੂਜੀ ਵਿਜੇਤਾ ਤਾਈਵਾਨ ਦੀ ਲਿਨ ਲੀ ਵੇਘ ਯੀ ਨੂੰ ਹਰਾਇਆ। ਜੋਤੀ ਨੇ ਉਕਰੇਨ ਦੀ ਅਨਾਸਤਾਸੀਆ ਲਿਸਿੰਸਕਾ ਨੂੰ ਹਰਾਇਆ। ਸ਼ਸ਼ੀ ਨੇ ਤਾਇਵਾਨ ਦੀ ਲਿਨ ਲੀ ਵੇਈ ਯਂ ਨੂੰ ਹਰਾਇਆ। ਸ਼ਾਮ ਤਕ ਨੀਤੂ ਨੇ ਬੁਲਗਾਰਿਆ ਦੀ ਏਮੀ ਮਾਰੀ ਟੋਡੋਰੋਵਾ ਨੂੰ ਪ੍ਰੀ ਕੁਆਟਰਫ਼ਾਈਨਲ ਵਿੱਚ ਹਰਾਇਆ। ਨੇਹਾ ਯਾਦਵ (81 ਕਿੱਲੋ) ਅਤੇ ਅਨੁਪਮਾ (81 ਕਿੱਲੋ) ਪਹਿਲੇ ਤੋਂ ਹੀ ਸੈਮੀਫ਼ਾਈਨਲ ਵਿੱਚ ਥਾਂ ਬਣਾ ਕੇ ਭਾਰਤ ਲਈ ਦੋ ਤਗਮੇ ਪੱਕੇ ਕਰ ਚੁੱਕੀਆਂ ਹਨ।