ਨਵੀਂ ਦਿੱਲੀ : ਵੀ.ਵੀ.ਐੱਸ. ਲਕਸ਼ਮਣ ਇਨ੍ਹੀਂ ਦਿਨੀਂ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਖੇਡੇ ਜਾ ਰਹੇ ਟੈਸਟ ਸੀਰੀਜ਼ ਵਿੱਚ ਕੁਮੈਂਟਰੀ ਕਰਦੇ ਨਜ਼ਰ ਆ ਰਹੇ ਹਨ। ਆਪਣੀ ਕੁਮੈਂਟਰੀ ਦੌਰਾਨ ਲਕਸ਼ਮਣ ਕਈ ਦਿਲਚਸਪ ਗੱਲਾਂ ਨੂੰ ਸਭ ਨਾਲ ਸਾਂਝਾ ਕਰਦੇ ਰਹਿੰਦੇ ਹਨ।
ਸਿਰਫ਼ 2 ਭਾਰਤੀ ਖਿਡਾਰੀਆਂ ਨੂੰ ਮਿਲੀ ਜਗ੍ਹਾ
ਹੁਣ ਆਪਣੀ ਕੁਮੈਂਟਰੀ ਦੌਰਾਨ ਉਨ੍ਹਾਂ ਨੇ ਆਪਣੀ ਡਰੀਮ ਟੈਸਟ ਟੀਮ ਦੀ ਘੋਸ਼ਣਾ ਕੀਤੀ। ਕਮਾਲ ਦੀ ਗੱਲ ਇਹ ਰਹੀ ਕਿ ਇਸ ਟੀਮ ਵਿੱਚ ਉਨ੍ਹਾਂ ਨੇ ਸਿਰਫ਼ ਦੋ ਭਾਰਤੀ ਖਿਡਾਰੀਆਂ ਨੂੰ ਹੀ ਜਗ੍ਹਾ ਦਿੱਤੀ। ਲਕਸ਼ਮਣ ਨੇ ਟੀਮ ਵਿੱਚ ਓਪਨਿੰਗ ਦੀ ਜ਼ਿੰਮੇਦਾਰੀ ਡੇਵਿਡ ਵਾਰਨਰ ਅਤੇ ਹਾਸ਼ਿਲ ਅਮਲਾ ਨੂੰ ਦਿੱਤੀ ਹੈ। ਤੀਸਰੇ ਨੰਬਰ ਉੱਤੇ ਜੋ ਰੂਟ ਹਨ ਜਦੋਂ ਕਿ ਚੌਥੇ ਨੰਬਰ ਉੱਤੇ ਵਿਰਾਟ ਕੋਹਲੀ ਦਾ ਨਾਮ ਹੈ। ਉਨ੍ਹਾਂ ਦੀ ਡਰੀਮ ਟੀਮ ਵਿੱਚ ਦੂਜਾ ਭਾਰਤੀ ਸਪਿਨ ਗੇਂਦਬਾਜ਼ ਅਸ਼ਵਿਨ ਹੈ।
ਵਿਕਟਕੀਪਰ ਬੱਲੇਬਾਜ਼ ਡਿਵੀਲੀਅਰਸ
ਬੱਲੇਬਾਜ਼ੀ ਕ੍ਰਮ ਵਿੱਚ ਪੰਜਵੇਂ ਨੰਬਰ ਉੱਤੇ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਹਨ। ਟੀਮ ਵਿੱਚ ਵਿਕਟਕੀਪਰ ਬੱਲੇਬਾਜ਼ ਦੇ ਤੌਰ ਉੱਤੇ ਏ.ਬੀ. ਡਿਵੀਲੀਅਰਸ ਨੂੰ ਉਨ੍ਹਾਂ ਨੇ ਚੁਣਿਆ ਹੈ। ਆਲਰਾਊਂਡਰ ਦੇ ਤੌਰ ਉੱਤੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਟੀਮ ਵਿੱਚ ਮੌਜੂਦ ਹਨ।
12ਵਾਂ ਖਿਡਾਰੀ ਕੇਨ ਵਿਲੀਅਮਸਨ
ਟੀਮ ਵਿੱਚ ਸਪਿਨਰ ਦੇ ਤੌਰ ਉੱਤੇ ਰਵੀਚੰਦਰਨ ਅਸ਼ਵਿਨ ਹਨ ਜਦਕਿ ਤੇਜ਼ ਗੇਂਦਬਾਜ਼ ਦੇ ਤੌਰ ਉੱਤੇ ਮਿਚੇਲ ਸਟਾਰਕ, ਕਾਗਿਸੋ ਰਬਾਦਾ ਅਤੇ ਜੋਸ ਹੈਜਲਵੁੱਡ ਹਨ। ਟੀਮ ਵਿੱਚ 12ਵੇਂ ਖਿਡਾਰੀ ਦੇ ਤੌਰ ਉੱਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਜਗ੍ਹਾ ਦਿੱਤੀ ਗਈ ਹੈ। ਲਕਸ਼ਮਣ ਦੀ ਇਸ ਡਰੀਮ ਟੀਮ ਵਿੱਚ ਆਸਟਰੇਲੀਆ ਦੇ ਚਾਰ, ਦੱਖਣ ਅਫ਼ਰੀਕਾ ਦੇ ਤਿੰਨ, ਭਾਰਤ ਦੇ ਦੋ ਜਦੋਂ ਕਿ ਨਿਊਜ਼ੀਲੈਂਡ, ਬਾਂਗਲਾਦੇਸ਼ ਅਤੇ ਇੰਗਲੈਂਡ ਦੇ ਇਕ-ਇਕ ਖਿਡਾਰੀ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਹੈ ਲਕਸ਼ਮਣ ਦੀ ਡਰੀਮ ਟੈਸਟ ਟੀਮ-
ਡੇਵਿਡ ਵਾਰਨਰ, ਹਾਸ਼ਿਮ ਅਮਲਾ, ਜੋ ਰੂਟ, ਵਿਰਾਟ ਕੋਹਲੀ, ਸਟੀਵ ਸਮਿਥ, ਏ.ਬੀ. ਡਿਵੀਲੀਅਰਸ, ਸ਼ਾਕਿਬ ਅਲ ਹਸਨ, ਆਰ. ਅਸ਼ਵਿਨ, ਮਿਚੇਲ ਸਟਾਰਕ, ਕਾਗਿਸੋ ਰਬਾਦਾ, ਜੋਸ ਹੇਜਲਵੁੱਡ ਕੇਨ ਵਿਲਿਅਮਸਨ।












