
ਬੀਤੇ ਦਿਨੀਂ ਹਰ ਵਾਰ ਦੀ ਤਰ੍ਹਾਂ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਹਫ਼ਤੇ ਦੇ ਅੰਤ ‘ਚ ਮੌਜੂਦ ਸਨ ਅਤੇ ਬਿਗ ਬੌਸ ਦੇ ਪ੍ਰਤੀਭਾਗੀਆਂ ਦੀ ਕਲਾਸ ਲੈ ਰਹੇ ਸਨ, ਜੋ ਉਹ ਹਰ ਵਾਰ ਲੈਂਦੇ ਹਨ। ਉਨ੍ਹਾਂ ਨਾਲ ਟੀ.ਵੀ. ਸ਼ੋਅ ‘ਨਾਗਿਨ’ ਦੀ ਲੀਡ ਅਦਾਕਾਰਾ ਮੋਨੀ ਰਾਏ ਮੌਜੂਦ ਸੀ।ਸਲਮਾਨ ਨੇ ਜਦੋਂ ਘਰ ਦੇ ਲੋਕਾਂ ਨਾਲ ਮੋਨੀ ਦੀ ਜਾਣ-ਪਛਾਣ ਕਰਵਾਈ ਤਾਂ ਉਨ੍ਹਾਂ ਨੇ ਘਰ ਦੇ ਪ੍ਰਤੀਭਾਗੀਆਂ ਨੂੰ ਇਹ ਅਹਿਸਾਸ ਕਰਵਾਇਆ ਕਿ ਉਨ੍ਹਾਂ ਕਾਰਨ ਸ਼ੋਅ ਦੀ ਟੀ. ਆਰ. ਪੀ. ਚੰਗੀ ਨਹੀਂ ਚੱਲ ਰਹੀ। ਸਲਮਾਨ ਨੇ ਘਰ ਦੇ ਪ੍ਰਤੀਭਾਗੀਆਂ ਨੂੰ ਵੀ ਕਿਹਾ ਕਿ ਇਹ ਮੋਨੀ ਰਾਏ ਹੈ, ਜੋ ‘ਨਾਗਿਨ’ ਸ਼ੋਅ ਕਰ ਰਹੀ ਹੈ ਅਤੇ ਇਹ ਸ਼ੋਅ ਟੌਪ ‘ਤੇ ਚੱਲ ਰਿਹਾ ਹੈ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਇਸ ਸ਼ੋਅ ਦੀ ਰੇਟਿੰਗ ਸਾਡੇ ਸ਼ੋਅ ਨਾਲੋਂ ਵੱਧ ਹੈ। ਸਲਮਾਨ ਉਂਝ ਹਰ ਹਫ਼ਤੇ ਪ੍ਰਤੀਭਾਗੀਆਂ ਦੀ ਕਲਾਸ ਲੈਂਦੇ ਹਨ ਪਰ ਸ਼ੋਅ ‘ਚ ਮੋਨੀ ਦੇ ਆਉਣ ਨਾਲ ਇਹ ਗੱਲ ਫ਼ਿਰ ਤੋਂ ਸਾਹਮਣੇ ਆ ਗਈ। ਇਹ ਘਰਵਾਲਿਆਂ ਲਈ ਸਬਕ ਹੈ ਕਿ ਉਹ ਇਸ ਗੱਲ ਨੂੰ ਸਮਝਣ ਅਤੇ ਕੁਝ ਵਧੀਆਂ ਕਰਨ ਕਿਉਂਕਿ ਇਸ ਸ਼ੋਅ ‘ਚ ਸਿਰਫ਼ ਸਲਮਾਨ ਹੀ ਆਕਰਸ਼ਨ ਦਾ ਕੇਂਦਰ ਬਣੇ ਹੋਏ ਹਨ, ਮਤਲਬ ਲੋਕ ਸਲਮਾਨ ਕਾਰਨ ਹੀ ਇਸ ਸ਼ੋਅ ਨੂੰ ਦੇਖਦੇ ਹਨ।









