ਮਾਹਾਵਾਰੀ ਨੂੰ ਨਿਯਮਿਤ ਕਰਨ ਦੇ ਘਰੇਲੂ ਓਪਾਅ

ਔਰਤਾਂ ਨੂੰ ਹਰ ਮਹੀਨੇ ਮਾਹਾਵਾਰੀ ਦੇ ਦਰਦ ਵਿੱਚੋਂ ਲੰਘਣਾ ਪੈਂਦਾ ਹੈ। ਇਸ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੇ ਬਦਲਾਅ ਅਤੇ ਕਮਜ਼ੋਰੀ ਆ ਜਾਂਦੀ ਹੈ। ਕਈ ਵਾਰ ਤਾਂ ਸਰੀਰ ਵਿੱਚ ਦਰਦ, ਪਿੱਠ ਵਿੱਚ ਦਰਦ, ਵਾਲਾਂ ਦਾ ਝੜਣਾ, ਘਬਰਾਹਟ ਦੇ ਇਲਾਵਾ ਸਿਹਤ ਨਾਲ ਜੁੜੀਆਂ ਹੋਰ ਵੀ ਬਹੁਤ ਪ੍ਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਸ ਦਾ ਕਾਰਨ ਕਮਜ਼ੋਰੀ ਹੋ ਸਕਦਾ ਹੈ। ਕਈ ਵਾਰ ਤਾਂ ਸਰੀਰ ਵਿੱਚ ਕਮਜ਼ੋਰੀ ਆ ਜਾਣ ਦੇ ਕਾਰਨ ਮਾਹਾਵਾਰੀ ਵਿੱਚ ਦੇਰੀ ਆ ਜਾਂਦੀ ਹੈ ਅਤੇ ਕੁਝ ਲੋਕਾਂ ਨੂੰ ਤਾਂ 1-2 ਮਹੀਨੇ ਮਾਹਾਵਾਰੀ ਆਉਂਦੀ ਹੀ ਨਹੀਂ ਹੈ। ਇਸ ਦਾ ਸਹੀ ਸਮੇਂ ‘ਤੇ ਇਲਾਜ ਨਾ ਕੀਤਾ ਜਾਵੇ ਤਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਮਰ ਤੋਂ ਪਹਿਲਾਂ ਮਾਹਾਵਾਰੀ ਬੰਦ ਹੋਣ ‘ਤੇ ਬਹੁਤ ਸਾਰੇ ਰੋਗ ਸਰੀਰ ਨੂੰ ਘੇਰ ਲੈਂਦੇ ਹਨ। ਮਾਹਾਵਾਰੀ ਦਾ ਰੁੱਕਣਾ ਵੀ ਸਰੀਰ ਵਿੱਚ ਹੋਣ ਵਾਲੀ ਗੜਬੜੀ ਦਾ ਹੀ ਕਾਰਨ ਹੈ। ਜੇ ਤੁਹਾਨੂੰ ਵੀ ਇਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਹੈ ਤਾਂ ਕੁਝ ਘਰੇਲੂ ਨੁਸਖੇ ਅਪਣਾ ਕੇ ਮਾਹਾਵਾਰੀ ਨੂੰ ਨਿਯਮਿਤ ਕਰ ਸਕਦੇ ਹੋ। ਇਸ ਲਈ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
1. ਰਾਤ ਨੂੰ ਇਨ੍ਹਾਂ ਚੀਜ਼ਾਂ ਦੇ ਨਾਲ ਪੀਓ ਦੁੱਧ
ਰਾਤ ਨੂੰ ਸੋਂਣ ਤੋਂ ਪਹਿਲਾਂ ਇੱਕ ਗਲਾਸ ਗਰਮ ਦੁੱਧ ਵਿੱਚ ਥੋੜ੍ਹੀ ਜਿਹੀ ਮਿਸ਼ਰੀ ਪਾ ਕੇ ਪੀਓ ਅਤੇ ਇਸ ਨਾਲ 4 ਛੁਹਾਰੇ ਖਾਓ। ਰੋਜ਼ਾਨਾ 3-4 ਦਿਨ ਇਸ ਦੀ ਵਰਤੋਂ ਕਰਨ ਨਾਲ ਫ਼ਾਇਦਾ ਮਿਲਦਾ ਹੈ।
2. ਸਵੇਰੇ ਇੰਝ ਖਾਓ ਬਾਦਾਮ
ਰਾਤ ਨੂੰ 2 ਛੁਹਾਰੇ ਅਤੇ 4 ਬਾਦਾਮ ਨੂੰ ਪਾਣੀ ਵਿੱਚ ਭਿਓਂ ਕੇ ਰੱਖ ਦਿਓ। ਸਵੇਰੇ ਇਸ ਦੇ ਨਾਲ ਥੋੜ੍ਹੀ ਜਿਹੀ ਮਿਸ਼ਰੀ ਨੂੰ ਪੀਸ ਕੇ ਮੱਖਣ ਦੇ ਨਾਲ ਇਸ ਦੀ ਵਰਤੋਂ ਕਰੋ। ਮਾਹਾਵਾਰੀ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
3. ਐਲੋਵੇਰਾ ਵੀ ਹੈ ਲਾਭਕਾਰੀ
ਹਰ ਰੋਜ਼ 50 ਗ੍ਰਾਮ ਐਲੋਵੇਰਾ ਜੂਸ ਨੂੰ 1 ਗਲਾਸ ਪਾਣੀ ਵਿੱਚ ਪਾ ਕੇ ਪੀਓ। ਰਾਤ ਦੇ ਸਮੇਂ ਦੁਬਾਰਾ ਇਸ ਦੀ ਵਰਤੋਂ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ ਇਸ ਨੂੰ ਪੀਣ ਤੋਂ 1 ਘੰਟਾ ਪਹਿਲਾਂ ਅਤੇ ਬਾਅਦ ਵਿੱਚ ਕੁਝ ਨਾ ਖਾਓ।