ਟੋਲ ਪਲਾਜ਼ਾ ‘ਤੇ ਗਲਤੀ ਹੋਈ ਤਾਂ 200 ਦੀ ਥਾਂ 1000 ਗੱਡੀਆਂ ਦਾ ਭੁਗਤਾਨ ਕਰਾਂਗਾ: ਅਖਿਲੇਸ਼

ਲਖਨਊ—ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦਾ 175 ਗੱਡੀਆਂ ਦਾ ਕਾਫਲਾ ਬੀਤੇ ਦਿਨੀਂ ਬਾਰਾਬੰਕੀ ਟੋਲ ਪਲਾਜ਼ਾ ‘ਤੇ ਬਿਨਾਂ ਟੈਕਸ ਦਿੱਤੇ ਹੀ ਨਿਕਲ ਗਿਆ ਸੀ। ਇਸ ਘਟਨਾ ਦਾ ਸੀ.ਸੀ.ਟੀ.ਵੀ. ਫੋਟੋ ਦਾ ਵੀਡੀਓ ਵਾਇਰਲ ਹੋਇਆ ਸੀ। ਉੱਥੇ ਟੋਲ ਅਧਿਕਾਰੀਆਂ ਨੇ ਵੀ ਇਸ ‘ਤੇ ਬਿਆਨ ਦਿੱਤਾ ਸੀ ਕਿ ਅਖਿਲੇਸ਼ ਯਾਦਵ ਦੇ ਕਾਫਲੇ ‘ਚ 175 ਗੱਡੀਆਂ ਸ਼ਾਮਲ ਸੀ, ਪਰ ਕਿਸੇ ਨੇ ਵੀ ਟੋਲ ਟੈਕਸ ਭਰਨ ਦੀ ਲੋੜ ਨਹੀਂ ਸਮਝੀ।
ਇਸ ਮਾਮਲੇ ਨੂੰ ਲੈ ਕੇ ਜਦੋਂ ਮੀਡੀਆ ਨੇ ਅਖਿਲੇਸ਼ ਯਾਦਵ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਲੋਕ 200 ਗੱਡੀਆਂ ਦੱਸ ਰਹੇ ਹਨ। ਅਸੀਂ 1000 ਗੱਡੀਆਂ ਦਾ ਟੈਕਸ ਦੇਣ ਦੇ ਲਈ ਤਿਆਰ ਹਾਂ, ਪਹਿਲਾਂ ਸਾਨੂੰ ਫੋਟੋ ਤਾਂ ਭੇਜੋ।
ਵੀਰਵਾਰ ਨੂੰ ਲਖਨਊ ‘ਚ ਮੀਡੀਆ ਨਾਲ ਗੱਲਬਾਤ ਕਰਦੇ ਅਖਿਲੇਸ਼ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਨਾਲ ਹੀ ਭਾਜਪਾ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ‘ਚ ਲਗਾਤਾਰ ਗੰਭੀਰ ਘਟਨਾਵਾਂ ਵਧ ਰਹੀਆਂ ਹਨ। ਪ੍ਰਧਾਨ ਮੰਤਰੀ ਤੱਕ ਚੋਣ ‘ਚ ਕਹਿ ਰਹੇ ਸੀ ਕਿ ਥਾਣਾ ਸਪਾ ਦੇ ਲੋਕ ਚਲਾ ਰਹੇ ਹਨ। ਹੁਣ ਕੌਣ ਲੋਕ ਥਾਣੇ ਚਲਾ ਰਹੇ ਹਨ। ਪ੍ਰਦੇਸ਼ ‘ਚ ਫਰਜ਼ੀ ਤਰੀਕੇ ਨਾਲ ਪੁਲਸ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮਦਦ ਨਹੀਂ ਜਨਤਾ ਨੂੰ ਨਿਆ ਚਾਹੀਦਾ। ਡਾਇਲ 100 ਵਿਵਸਥਾ ਦਾ ਸੱਤਿਆਨਾਸ਼ ਕਰ ਦਿੱਤਾ। ਸਭ ਤੋਂ ਵੱਡਾ ਸਵਾਲ ਹੈ। ਹੁਣ ਤੱਕ ਇਕ ਵੀ ਭੂ-ਮਾਫੀਆ ਦਾ ਪਤਾ ਨਹੀਂ ਲਗਾ ਸਕੇ।
ਕੀ ਹੈ ਮਾਮਲਾ?
ਕੁਝ ਦਿਨ ਪਹਿਲਾਂ ਫੈਜ਼ਾਬਾਦ ਦੇ ਵੱਲੋਂ ਜਾ ਰਹੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦਾ 200 ਵਾਹਨਾਂ ਦਾ ਕਾਫਲਾ ਅਹਿਮਦਪੁਰ ਟੋਲ ਪਲਾਜ਼ਾ ਤੋਂ ਬੁੱਧਵਾਰ ਨੂੰ ਬਿਨਾਂ ਟੋਲ ਟੈਕਸ ਅਦਾ ਕੀਤੇ ਨਿਕਲ ਗਿਆ। ਵਿਭਾਗ ਨੂੰ ਕਰੀਬ 17 ਹਜ਼ਾਰ ਰੁਪਏ ਮਾਲ ਦਾ ਨੁਕਸਾਨ ਹੋਇਆ, ਉੱਥੇ ਕਾਫੀ ਜਾਮ ਲੱਗਣ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੇਨ ਤੋਂ 6 ਤੋਂ 10 ਤੱਕ ਤੋਂ ਹੋ ਕੇ ਨਿਕਲਦੇ ਵਾਹਨਾਂ ਨੂੰ ਰੋਕ ਕੇ ਟੋਲ ਵਸੂਲਣ ਦੇ ਥਾਂ ਪੁਲਸ ਅਤੇ ਕਈ ਅਧਿਕਾਰੀ ਕਾਫਲੇ ‘ਚ ਵੀ ਸ਼ਾਮਲ ਹੋ ਗਏ। ਟੋਲ ਪਲਾਜ਼ਾ ਮੈਨੇਜਰ ਅਰੇਂਦਰ ਕੁਮਾਰ ਚੌਹਾਨ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਨੂੰ ਵੀ ਟੋਲ ਟੈਕਸ ‘ਚ ਛੂਟ ਦਿੱਤਾ ਜਾਣ ਦਾ ਪ੍ਰਬੰਧ ਨਹੀਂ ਹੈ, ਇਸ ਲਈ 310 ਰੁਪਏ ਪ੍ਰਤੀ ਵਾਹਨ ਦੇ ਹਿਸਾਬ ਨਾਲ 17 ਹਜ਼ਾਰ ਟੋਲ ਟੈਕਸ ਅਦਾ ਕਰਨਾ ਸੀ। ਇਸ ਸੰਬੰਧ ‘ਚ ਸ਼ਾਸਨ ਨੂੰ ਲਿਖਿਆ ਜਾਵੇਗਾ।