ਲੰਡਨਂ
ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਨੇ ਅੱਜ ਕਿਹਾ ਕਿ ਸਾਬਕਾ ਚੈਂਪੀਅਨ ਭਾਰਤ ‘ਚ ਚੈਂਪੀਅਨਸ ਟਰਾਫ਼ੀ ਦੇ ਖਿਤਾਬ ਨੂੰ ਬਰਕਰਾਰ ਰੱਖਣ ਦੀ ਸਮੱਰਥਾ ਹੈਕਿਉਂਕਿ ਉਨ੍ਹਾਂ ਦੀ ਟੀਮ ਕਾਫ਼ੀ ਸੰਤੁਲਿਤ ਹੈ, ਜਿਸ ‘ਚ ਉਨ੍ਹਾਂ ਦੀ ਤੇਜ਼ ਗੇਂਦਬਾਜ਼ੀ ‘ਚ ਕਾਫ਼ੀ ਹਮਲਾਵਰ ਗੇਂਦਬਾਜ਼ ਹਨ। ਸੰਗਾਕਾਰਾ ਨੇ ਆਈ. ਸੀ. ਸੀ. ਵੈੱਬਸਾਈਟ ‘ਚ ਆਪਣੇ ਕਾਲਮ ‘ਚ ਲਿਖਿਆ ਕਿ ਇਸ ਸਾਲ ਟੂਰਨਾਮੈਂਟ ‘ਚ 4 ਏਸ਼ੀਆਈ ਟੀਮਾਂ ਖੇਡ ਰਹੀਆਂ ਹਨ ਅਤੇ ਸਾਫ਼ ਰੂਪ ‘ਚ ਇਸ ‘ਚੋਂ ਭਾਰਤ ਇਸ ਖੇਤਰ ‘ਚੋਂ ਚੋਟੀ ‘ਤੇ ਹੈ। ਇਸ ਨੇ 2013 ‘ਚ ਖਿਤਾਬ ਜਿੱਤਿਆ ਸੀ ਅਤੇ ਉਨ੍ਹਾਂ ਦੀ ਟੀਮ ਇਸ ਸਾਲ ਵੀ ਟਰਾਫ਼ੀ ਜਿੱਤਣ ਦੀ ਕਾਬਲੀਅਤ ਰੱਖਦੀ ਹੈ। ਉਨ੍ਹਾਂ ਨੇ ਲਿਖਿਆ ਕਿ ਬਲਕਿ ਟੀਮ ਯਕੀਨੀ ਤੌਰ ‘ਤੇ ਮਜ਼ਬੂਤ ਅਤੇ ਬਿਹਤਰ ਰੂਪ ‘ਚ ਸੰਤੁਲਿਤ ਹੈ, ਜਿਸ ਦੀ ਤੇਜ਼ ਗੇਂਦਬਾਜ਼ੀ ‘ਚ ਕਾਫ਼ੀ ਧਾਰ ਹੈ। ਇਸ ‘ਚ ਸਪਿਨਰ ਰਵਿੱਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਇੱਕ ਰੋਜ਼ਾ ਕ੍ਰਿਕਟ ‘ਚ ਲਾਜਵਾਬ ਹਨ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਵਿਰਾਟ ਕੋਹਲੀ ਵੀ ਨਿਰਾਸ਼ਾਜਨਕ ਆਈ. ਪੀ. ਐੱਲ. ਤੋਂ ਬਾਅਦ ਵਾਪਸੀ ਕਰਨ ਲਈ ਬੇਤਾਬ ਹੋਣਗੇ। ਇਸ ਵਿਕਟਕੀਪਰ ਬੱਲੇਬਾਜ਼ ਨੂੰ ਹਾਲਾਂਕਿ ਲੱਗਦਾ ਹੈ ਕਿ ਭਾਰਤ ਦੀ ਚੋਣ ਥੋੜੀ ਪਰੰਪਰਾਗਤ ਸੀ। ਇਸ 39 ਸਾਲ ਨੇ ਕਿਹਾ ਕਿ ‘ਭਾਰਤ ਲਈ ਥੋੜੀ ਜਿਹੀ ਚਿੰਤਾ ਇਹ ਹੈ ਕਿ ਉਨ੍ਹਾਂ ਦੀ ਚੋਣ ਸ਼ਾਇਦ ਥੋੜੀ ਪਰੰਪਰਾਗਤ ਸੀ। ਪਰ ਫ਼ਿਰ ਵੀ ਇਹ ਕਾਫ਼ੀ ਮਜ਼ਬੂਤ ਟੀਮ ਹੈ। ਸੰਗਾਕਾਰਾ ਨੇ ਭਾਰਤ ਨੂੰ ਇੱਕ ਜੂਨ ਤੋਂ ਸ਼ੁਰੂ ਹੋਣ ਵਾਲੇ 4 ਅਗਾਮੀ ਟੂਰਨਾਮੈਂਟ ਦੇ ਸੇਮੀਫ਼ਾਈਨਲ ‘ਚ ਥਾਂ ਬਣਾਉਣ ਲਈ ਭਾਰਤ ਨੂੰ ਆਪਣੀਆਂ ਮਜ਼ਬੂਤ ਦਾਅਵੇਦਾਰ ਟੀਮਾਂ ‘ਚੋਂ ਇੱਕ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਫ਼ਾਈਨਲ ‘ਚ ਪਹੁੰਚਣ ਵਾਲੀ ਟੀਮ ਦੀ ਚੋਣ ਕਰਨਾ ਕਾਫ਼ੀ ਮੁਸ਼ਕਿਲ ਹੈ ਪਰ ਸੇਮੀਫ਼ਾਈਨਲ ਲਈ ਮਜ਼ਬੂਤ ਦਾਅਵੇਦਾਰਾਂ ‘ਚੋਂ ਆਸਟਰੇਲੀਆ, ਇੰਗਲੈਂਡ, ਭਾਰਤ ਅਤੇ ਦੱਖਣੀ ਅਫ਼ਰੀਕਾ ਦੀ ਟੀਮ ਹੋਵੇਗੀ।












