ਦਮੇ ਦੀ ਬਿਮਾਰੀ ਅਤੇ ਇਸ ਦਾ ਇਲਾਜ

ਡਾ. ਅਜੀਤਪਾਲ ਸਿੰਘ
ਸਾਹ ਨਾਲੀ ਵਿੱਚ ਕੋਈ ਅੜਿੱਕਾ ਪੈਦਾ ਹੋ ਜਾਣ ਨਾਲ ਸਾਹ ਲੈਣ ਵਿੱਚ ਤਕਲੀਫ਼ ਹੋਣ ਲਗਦੀ ਹੈ। ਜੇ ਇਹ ਤਕਲੀਫ਼ ਜ਼ਿਆਦਾ ਪੁਰਾਣੀ ਹੋ ਜਾਵੇ ਤਾਂ ਇਸ ਨੂੰ ਦਮੇ ਦੀ ਬਿਮਾਰੀ ਭਾਵ ਅਸਥਮਾ ਕਿਹਾ ਜਾਂਦਾ ਹੈ। ਇਹ ਰੋਗ ਹੈ ਅਲਰਜੀ ਕਾਰਨ ਪੈਦਾ ਹੁੰਦਾ ਹੇ। ਇਸ ਕਾਰਨ ਸਾਹ ਨਾਲੀਆਂ ਵਾਰ ਵਾਰ ਸੁੰਗੜਦੀਆਂ ਰਹਿੰਦੀਆਂ ਹਨ।
ਪੀੜਤ ਵਿਅਕਤੀ ਨੂੰ ਵਾਰ ਵਾਰ ਤਕਲੀਫ਼ ਹੁੰਦੀ ਹੈ। ਬਾਹਰੀ ਦਮੇ ਨੂੰ ਪ੍ਰਾਸੰਗਿਕ ਦਮਾ ਵੀ ਕਿਹਾ ਜਾਂਦਾ ਹੇ। ਇਹ ਰਵਾਇਤੀ ਦਮਾ ਹੁੰਦਾ ਹੈ। ਇਸ ਕਾਰਨ ਸਾਹ ਲੈਣ ਦਾ ਰਸਤਾ ਵਾਰ ਵਾਰ ਸੁੰਗੜਦਾ ਅਤੇ ਫ਼ਿਰ ਠੀਕ ਹੋ ਜਾਂਦਾ ਹੈ। ਇਸ ਨੂੰ ਪੁਰਾਣਾ ਦਮਾ ਵੀ ਕਿਹਾ ਜਾਂਦਾ ਜੋ ਅੱਧਖੜ ਉਮਰ ਤੋਂ ਸ਼ੁਰੂ ਹੁੰਦਾ ਹੈ। ਇਸ ਪ੍ਰਕਾਰ ਦੇ ਦਮੇ ਵਿੱਚ ਸਾਹ ਦੀ ਤਕਲੀਫ਼ ਥੋੜ੍ਹੀ ਬਹੁਤ ਸਥਾਈ ਤੌਰ ‘ਤੇ ਰਹਿੰਦੀ ਅਤੇ ਕਦੇ ਕਦੇ ਪੂਰੀ ਤੇਜ਼ੀ ਨਾਲ ਵਧ ਜਾਂਦੀ ਹੇ। ਦੂਜੇ ਸ਼ਬਦਾਂ ਅਨੁਸਾਰ ਇਸ ਕਿਸਮ ਦੇ ਦਮੇ ਵਿੱਚ ਸਾਹ ਨਾਲੀਆਂ ਦੀ ਸੁੰਗੜਨ ਪੂਰੀ ਤਰ੍ਹਾਂ ਕਦੇ ਵੀ ਖਤਮ ਨਹੀਂ ਹੁੰਦੇ।
ਬ੍ਰੌਕੀਅਲ ਅਸਥਮਾ (ਦਮਾ) ਦੇ ਕਾਰਨ:- ਇਸ ਦਮੇ ਦਾ ਪ੍ਰਵੇਗ ਵੈਸੇ ਤਾਂ ਅਲਰਜੀ ਕਾਰਨ ਹੁੰਦਾ ਹੈ ਪਰ ਇਸ ਨੂੰ ਸੱਦਾ ਦੇਣ਀ਿ ੱਚ ਕਈ ਹੋਰ ਹਾਲਾਤ ( ਜਿਵੇਂ ਮਾਨਸਕ ਤਣਾਅ, ਥਕਾਵਟ, ਠੰਢ ਲੱਗਣਾ ਜਾਂ ਇਨਫ਼ੈਕਸ਼ਨ ਹੋਣੀ) ਸਹਾਇੱਕ ਹੁੰਦੇ ਹਨ। ਦੌਰੇ ਸਮੇਂ ਸਾਹ ਨਾਲੀਆ ਜਦੋਂ ਸੁੰਗੜਦੀਆਂ ਹਨ ਤਾਂ ਬਾਹਰ ਦੀ ਹਵਾ (ਸਾਹ ਲੈਣ ਦੀਆਂ ਸਹਾਇੱਕ ਪੇਸ਼ੀਆਂ ਦੀ ਸਹਾਇਤਾ ਨਾਲ) ਅੰਦਰ ਤਾਂ ਲਿਜਾਈ ਜਾ ਸਕਦੀ ਹੈ ਪਰ ਅਸਾਨੀ ਨਾਲ ਬਾਹਰ ਨਹੀਂ ਨਿਕਲ ਸਕਦੀ। ਇਸ ਕਾਰਨ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ। ਅੰਦਰ ਗਈ ਹਵਾ ਦਾ ਕੁਝ ਹਿੱਸਾ ਫ਼ੇਫ਼ੜਿਆਂ ਦੇ ਬਰੀਕ ਹਿੱਸਿਆਂ ਵਿੱਚ ਬੰਦ ਹੋ ਕੇ ਉੱਥੇ ਹੀ ਅਟਕ ਜਾਂਦਾ ਤੇ ਇਨ੍ਹਾਂ ਹਿੱਸਿਆਂ ਨੂੰ ਫ਼ੈਲਾਈ ਰੱਖਦਾ ਹੈ। ਜੇ ਇਨਫ਼ੈਕਸ਼ਨ ਹੋ ਜਾਵੇ ( ਜਿਵੇਂ ਪੁਰਾਣੇ ਪ੍ਰਾਸੰਗਿਕ ਦਮੇ ਵਿੱਚ ਹੁੰਦਾ ਹੇ) ਤਾਂ ਫ਼ੇਫ਼ੜਿਆਂ ਦੀਆਂ ਇਨ੍ਹਾਂ ਬਰੀਕ ਕੋਠੀਆਂ ਦੀਆਂ ਦੀਵਾਰਾਂ ਟੁੱਟ ਜਾਂਦੀਆਂ ਹਨ। ਇਸ ਹਾਲਤ ਦਾ ਸਿੱਟਾ ਇਹ ਹੁੰਦਾ ਹੈ ਕਿ ਦਿਲ ਦਾ ਆਕਾਰ ਵੱਡਾ ਹੋ ਜਾਂਦਾ ਹੈ।
ਵੈਸੇ ਤਾਂ ਦਮੇ ਦਾ ਕਾਰਨ ਅਲਰਜੀ ਹੈ ਪਰ ਇਹ ਪਿਤਾ-ਪੁਰਖੀ ਰੁਝਾਨ ਵਜੋਂ ਮਿਲਦੀ ਹੈ। ਬਾਹਰੀ ਦਮੇ ਦਾ ਰੁਝਾਨ ਅਕਸਰ ਦੁਬਲੇ-ਪਤਲੇ, ਸਾਹਸੀ ਨੌਜਵਾਨਾਂ ਵਿੱਚ ਹੁੰਦਾ ਹੈ ਜਿਹਨਾਂ ‘ਚ ਇਸ ਰੋਗ ਦਾ ਪਰਿਵਾਰਿਕ ਇਤਿਹਾਸ ਨਹੀਂ ਹੁੰਦਾ ਹੇ। ਉਮਰ ਦੇ ਲਿਹਾਜ ਨਾਲ ਬਾਹਰੀ ਦਮੇ ਦੀ ਸੁਰੂਆਤ ਜਵਾਨੀ ਸਮੇਂ, 25 ਸਾਲਾਂ ਤੋਂ ਘੱਟ ਉਮਰ ਅਤੇ ਮਰਦਾਂ ਵਿੱਚ ਵੱਧ ਹੁੰਦੀ ਹੈ। ਪੁਰਾਣਾ ਦਮਾ ਅੱਧਖੜ ਅਵਸਥਾ ਵਿੱਚ ਤੇ ਔਰਤਾਂ ‘ਚ ਵੱਧ ਹੁੰਦਾ ਹੈ। ਬਾਹਰੀ ਵਾਤਾਵਰਣ ਵਿੱਚ ਮਿਲਣ ਵਾਲੇ ਅਲਰਜੀ ਕਾਰਕ, ਵਸਤੂਆਂ ਦੇ ਸੰਪਰਕ ‘ਚ ਆਉਣ ਕਾਰਨ ਇਹ ਰੋਗ ਹੁੰਦਾ ਹੈ ਜਾਂ ਜਿਹੜਾ ਸਾਹ ਦੇ ਮਾਧਿਅਮ ਰਾਹੀਂ ( ਧੂੜ-ਮਿੱਟੀ, ਪਰਾਗ ਕਣ, ਜਾਨਵਰਾਂ ਦੇ ਪਤੰਗੇ, ਫ਼ਾਈਬਰ ਧਾਗਿਆਂ ਦੇ ਪਤੰਗੇ ਜਾਂ ਖੰਭਾਂ ਤੇ ਟੈਲਕਮ ਪਾਊਡਰ, ਪ੍ਰਫ਼ਿਊਮ, ਇਤਰ ਫ਼ਲੇਲ) ਜਾਂ ਖਾਣ ਦੇ ਮਾਧਿਅਮ ਰਾਹੀਂ ( ਅੰਡਾ, ਝੀਗਾਂ ਮੱਛੀ, ਮਸ਼ਰੂਮ, ਦਵਾਈਆਂ, ਆਦਿ) ਅੰਦਰ ਦਾਖਲ ਹੋ ਜਾਣ ਨਾਲ ਹੁੰਦਾ ਹੈ। ਧੂੜ-ਮਿੱਟੀ ਦੇ ਕਣਾਂ ਵਿੱਚ ਕੁੱਝ ਅਜਿਹੇ ਸੂਖਮ ਕੀਟ ਹੁੰਦੇ ਹਨ ਜੋ ਅਸਲੀ ਰੂਪ ਵਿੱਚ ਅਲਰਜੀ ਪੈਦਾ ਕਰਦੇ ਹਨ। ਜਾਂਚ ਰਾਹੀਂ ਅਲਰਜੀ ਕਾਰਕ ਵਸਤੂਆਂ ਨੂੰ ਪਹਿਚਾਣਿਆ ਜਾ ਸਕਦਾ ਹੈ।
ਅਲਰਜੀ ਗ੍ਰਸਤ ਵਿਅਕਤੀ ਦੇ ਖੂਨ ਵਿੱਚ ਅਲਰਜੀ ਪ੍ਰਤੀਰੋਧਕ ਐਂਟੀਬਾਡੀ ( 15 – ਇਮੂਨੋਗਲੋਬੁਲਿਨ) ਬਣ ਜਾਂਦੀਆਂ ਹਨ। ਇਸ ਪਿੱਛੋਂ ਅਜਿਹੀਆਂ ਐਂਟੀਬਾਡੀ ਸਾਹ ਮਾਰਗ ਦੀ ਸਲੇਸੁਮਾ ਪਰਤ ਵਿੱਚ ਸਥਿਤ ਸੈਲਾਂ ਨਾਲ ਜੁੜ ਜਾਂਦੇ ਹਨ। ਜਦ ਕਦੇ ਉਸ ਵਿਸ਼ੇਸ਼ ਅਲਰਜਨ ਨਾਲ ( ਖਾਣ ਜਾਂ ਸੁੰਘਣ ਨਾਲ) ਫ਼ਿਰ ਦੁਬਾਰਾ ਸਾਹਮਣਾ ਹੁੰਦਾ ਹੈ ਤਾਂ ਇੱਕ ਐਂਟੀਜਨ- ਐਂਟੀਬਾਡੀ ਪ੍ਰਤੀਕਿਰਿਆ ਹੋਣ ਲੱਗਦੀ ਹੈ। ਇਸ ਪ੍ਰਤੀਕਿਰਿਆ ਵਿੱਚ ਜ਼ਿਆਦਾਤਰ ਸੈੱਲ ਨਸ਼ਟ ਹੋ ਜਾਂਦੇ ਹਨ। ਅਜਿਹੇ ਪਦਾਰਥਾਂ ਵਿੱਚ ਹਿਸਟਾਮਿਨ, ਬ੍ਰੇਡਿਕਾਇਨਿਨ, ਮੱਠੀ ਪ੍ਰੀਤਕਿਰਿਆ ਵਾਲਾ ਏਨਾਫ਼ੈਸਿਸ ਪਦਾਰਥ ਅਤੇ ਬਹੁਤ ਸਾਰੇ ਹੋਰ ਪਦਾਰਥਾਂ ਦੇ ਨਾਂ ਆਉਂਦੇ ਹਨ। ਅਜਿਹੇ ਪਦਾਰਥ ਸਾਹ ਪੇਸ਼ੀਆਂ ਨੂੰ ਸੁੰਗੇੜਦੇ ਹਨ, ਸਲੇਸ਼ਮਾ ਦਾ ਰਸਾਅ ਵਧਾਉਂਦੇ ਅਤੇ ਸਲੇਸ਼ਮਾ ਪਰਤ ਵਿੱਚ ਸੋਜ਼ ਲਿਆਉਂਦੇ ਹਨ। ਪੁਰਾਣੇ ਦਮੇ ਦੇ ਅਲਰਜੀ ਕਾਰਕ ਪਦਾਰਥ ਸਰੀਰ ਦੇ ਅੰਦਰੋਂ ਹੀ ਹਾਸਲ ਹੁੰਦੇ ਹਨ। ਅਜਿਹੇ ਪਦਾਰਥ ਜਾਂ ਤਾਂ ਕਿਸੇ ਜੀਵਾਣੂ ਤੋਂ ਹਾਸਲ ਪ੍ਰੋਟੀਨ ( ਸ਼ਰੀਰ ‘ਚ ਹੋਈ ਕਿਸੇ ਇਨਫ਼ੈਕਸ਼ਨ ਕਾਰਨ), ਜਾਂ ਕਿਸੇ ਫ਼ੰਗਸ ਤੋ ਪ੍ਰਾਪਤ ਹੁੰਦੇ ਹਨ। ਅਜਿਹਾ ਦਮਾ ਇੱਕ ਇਮਊਨ ਕੰਪਲੈਕਸ ਪ੍ਰਤੀਕਿਰਿਆ ਰਾਹੀਂ ਹੁੰਦਾ ਹੈ ਅਤੇ ਇਸ ਵਿੱਚ ਬੰਦੇ ਦਾ ਸੰਵੇਦਨਸ਼ੀਲ ਹੋਣਾ ਜ਼ਰੂਰੀ ਨਹੀਂ ਹੁੰਦਾ।
ਅਸਥਮਾ ਰੋਗ ਦੇ ਕਾਰਨ: ਸਾਹ ਦਾ ਤੇਜ਼ ਆਉਣਾ ਪ੍ਰਸੰਗਿਕ ਦਮੇ ਦਾ ਪ੍ਰਮੱਖ ਲੱਛਣ ਹੈ। ਰੋਗੀ ਅਚਾਨਕ ਗੰਭੀਰ ਕਸ਼ਟ ਹੋਣ ਕਰਕੇ ਪ੍ਰੇਸ਼ਾਨ ਹੋ ਜਾਂਦਾ ਹੈ। ਸਾਹ ਲੈਣ ਦਾ ਅਰਸਾ ਅਨਿਯਮਤ ਹੋ ਜਾਂਦਾ ਹੈ। ਜ਼ਿਆਦਾਤਰ ਇਸ ਦਾ ਵੇਗ ਰਾਤ ਵੇਲੇ ਹੁੰਦਾ ਹੈ। ਕਦੀ ਕਦੀ ਦਿਨ ਸਮੇਂ ਵੀ ਹੋ ਸਕਦਾ ਹੈ। ਦਮ ਘੁੱਟਣ, ਛਾਤੀ ਵਿੱਚ ਜਕੜਣ, ਖੰਘਣ ਜਾਂ ਹਫ਼ਣ ਦੀ ਹਾਲਤ ਹੁੰਦੀ ਹੈ। ਸਾਹ ਦੇ ਨਾਲ ਸਾਂ ਸਾਂ ਦੀ ਆਵਾਜ਼ ਹੁੰਦੀ ਹੈ। ਇਸ ਦੌਰੇ ਦਾ ਅਸਰ ਕੁਝ ਮਿੰਟਾਂ ਤੋਂ ਲੈ ਕੇ ਕੁਝ ਘੰਟਿਆਂ ਤਕ ਚਲਾ ਸਕਦਾ ਹੈ। ਜਦ ਤਕ ਫ਼ਸੀ ਹੋਈ ਬਲਗਮ ਬਾਹਰ ਨਾ ਨਿਕਲੇ, ਆਰਾਮ ਨਹੀ ਆਉਂਦਾ
ਲੰਮੇ ਦਮੇ ਦਾ ਦੌਰਾ ਬੇਹੱਦ ਗੰਭੀਰ ਅਤੇ ਕਈ ਘੰਟਿਆਂ ਤਕ ਰਹਿੰਦਾ ਹੈ। ਇਹ ਬਿਨਾਂ ਕਿਸੇ ਰਾਹਤ ਦੇ ਲਗਾਤਾਰ ਚਲਦਾ ਰਹਿੰਦਾ ਹੈ। ਇਹ ਇੱਕ ਗੰਭੀਰ ਤੇ ਖਤਰਨਾਕ ਹਾਲਤ ਹੈ। ਇਸ ਦੌਰੇ ਵਿੱਚ ਰੋਗੀ ਪੀਲਾ ਪੈ ਜਾਂਦਾ ਹੈ। ਚਿੰਤਤ ਰਹਿੰਦਾ ਅਤੇ ਪਸੀਨੇ ਨਾਲ ਲੱਥਪੱਥ ਹੁੰਦਾ ਹੈ। ਬੁੱਲ੍ਹਾਂ ‘ਤੇ ਧੁੰਦਲਾਪਣ ਰਹਿੰਦਾ ਹੈ। ਸਾਹ ਪ੍ਰਕਿਰਿਆ ਦੇ ਸਹਾਇੱਕ ਪੱਠੇ ਤਣੇ ਹੋਏ ਦਿਸਦੇ ਹਨ। ਨਬਜ਼ ਦੀ ਰਫ਼ਤਾਰ ਵਧ ਜਾਂਦੀ ਹੈ। ਸੀਨਾ ਫ਼ੁਲਿਆ ਹੋਇਆ ਦਿਸਦਾ ਹੈ। ਸਾਂ- ਸਾਂ ਦੀ ਆਵਾਜ਼ ਤੇਜ਼ ਹੁੰਦੀ ਹੈ। ਪੂਰੀਆਂ ਵੱਖੀਆਂ (ਛਾਤੀ) ਵਿੱਚ ਚਾਰੇ ਪਾਸੇ ਸੀਟੀਆਂ ਹੀ ਸੀਟੀਆਂ ਸੁਣਾਈ ਦਿੰਦੀਆਂ ਹਨ।
ਪੁਰਾਣਾ ਦਮਾ: ਇਸ ਪ੍ਰਕਾਰ ਦਾ ਦਮਾ ਪ੍ਰਵੇਗੀ ਨਹੀ ਹੁੰਦਾ ਕਿਉਂਕਿ ਸਾਹ ਮਾਰਗ ਵਿੱਚ ਪੁਰਾਣੀ ਇਨਫ਼ੈਕਸ਼ਨ ਬਣੀ ਰਹਿੰਦੀ ਹੈ। ਇਸ ਲਈ ਸਾਹ ਨਲਕੀਆ ਦਾ ਭੀੜਾ ਹੋਣਾ ਸੁਭਾਵਿਕ ਹੈ ਅਤੇ ਇਸ ਦੇ ਸਿੱਟੇ ਵਜੋਂ ਬਹੁਤ ਕਸ਼ਟ ਸਥਾਈ ਤੌਰ ‘ਤੇ ਹੋਣਾ ਨਿਸ਼ਚਿਤ ਹੈ। ਸੀਨੇ ਦੇ ਦੋਨੋ ਪਾਸੇ ਹਰ ਵਕਤ ਆਮ ਤੌਰ ‘ਤੇ ਇਨਫ਼ੈਕਸ਼ਨ ਦੀ ਤੀਬਰਤਾ ਦੇ ਅਨਕੂਲ ਸੀਟੀਆਂ ਤੇ ਕੜਕੜ ਸੁਣਾਈ ਦਿੰਦੀਆਂ ਹਨ। ਵਿੱਚ ਵਿੱਚ ਸਾਹ ਦਾ ਕਸ਼ਟ ਘੱਟਦਾ ਵੱਧਦਾ ਰਹਿੰਦਾ ਹੈ। ਪੁਰਾਣਾ ਦਮਾ, ਅੱਧਖੜ ਉਮਰ, ਬੁਢਾਪੇ ਵਿੱਚ ਖਾਸ ਕਰਕੇ ਮੌਸਮ ਤਬਦੀਲੀ ( ਬਰਸਾਤਾਂ ਤੇ ਸਰਦੀਆਂ ਖਾਸ ਕਰਕੇ) ਉਭਰਦਾ ਅਤੇ ਪ੍ਰੇਸ਼ਾਨ ਕਰਦਾ ਹੈ। ਇਨਹੇਲਰ ਲੈਣਾ ਜ਼ਰੂਰ ਪੈਂਦਾ ਹੈ।ਉਪਾਅ: ਰੋਗੀ ਨੂੰ ਸੰਭਾਵਿਤ ਜਾਂ ਜਾਣੇ ਪਹਿਚਾਣੇ ਅਲਰਜੀ ਕਾਰਕ ਪਦਾਰਥਾਂ ਤੋਂ ਬਚਣਾ ਚਾਹੀਦਾ ਹੈ। ਜੇ ਸੰਭਵ ਹੋਵੇ ਤਾਂ ਅਲਰਜੀ ਕਾਰਕ ਪਦਾਰਥਾਂ ਜਿਵੇ ਧੂੜ, ਮਿੱਟੀ, ਫ਼ੱਕ, ਝਾੜ ਪੂੰਝ, ਪਰਾਗ ਕਣ, ਪ੍ਰਫ਼ਿਊਮ ਦੀ ਬਦਬੋ, ਪਾਉਡਰ, ਧੂੰਆਂ ਜਾਂ ਅਲਰਜੀ ਕਾਰਕ ਖੁਰਾਕੀ ਪਦਾਰਥਾਂ ਜਿਵੇਂ- ਝੀਗਾਂ ਮੱਛੀ, ਅੰਡਾ, ਮੀਟ, ਮਸ਼ਰੂਮ, ਦਹੀਂ, ਕੇਲਾ, ਖਟਿਆਈ, ਵੱਧ ਠੰਢੀਆਂ ਚੀਜ਼ਾਂ ਆਦਿ ਤੋਂ ਪ੍ਰਹੇਜ਼ ਰੱਖੋ। ਰੋਗੀ ਨੂੰ ਹਮੇਸ਼ਾ ਇਨਹੇਲਰ ਨਾਲ ਹੀ ਰੱਖਣਾ ਚਾਹੀਦਾ ਹੈ ਤੇ ਉਸ ਵਿੱਚ ਦਵਾ ਸੈੱਟ ਰੱਖਣੀ ਚਾਹੀਦੀ ਹੈ। ਡਾਕਟਰ ਦੀ ਦੱਸੀ ਦਵਾ ਨਿਯਮਤ ਰੂਪ ਵਿੱਚ ਲੈਂਦੇ ਰਹੋ ਤਾਂ ਕਿ ਅਚਾਨਕ ਦਮੇ ਦਾ ਦੌਰਾ ਉਠਣ ‘ਤੇ ਉਹ ਜਲਦੀ ਇਸ ਦੀ ਵਰਤੋਂ ਕਰ ਸਕੇ। ਖੁਲ੍ਹੀ ਹਵਾ ਤੇ ਸਾਫ਼ ਸੁਥਰੇ ਮਹੌਲ ਵਿੱਚ ਲੰਮੇ ਸਾਹ ਲਵੋ ਤਾਂ ਜੋ ਸਾਹ ਰੋਗ ਜਾਂ ਫ਼ੇਫ਼ੜਿਆਂ ਦੇ ਰੋਗਾਂ ਤੋਂ ਬਚਿਆ ਜਾ ਸਕੇ। ਯੋਗ ਦੇ ਆਸਣ ਤੇ ਕਪਾਲ ਭਾਰਤੀ ਵੀ ਫ਼ਾਇਦੇਮੰਦ ਹਨ।