ਅੱਜ-ਕਲ ਦਾ ਲਾਈਫ਼ਸਟਾਇਲ ਹੀ ਕੁਝ ਅਜਿਹਾ ਹੁੰਦਾ ਹੈ ਕਿ ਹਰ ਦੂਜਾ ਵਿਅਕਤੀ ਮੋਟਾਪੇ ਨਾਲ ਜੂਝ ਰਿਹਾ ਹੈ। ਮੋਟਾਪਾ ਹੋਰ ਵੀ ਕਈ ਬੀਮਾਰੀਆਂ ਨੂੰ ਬੁਲਾਵਾ ਦਿੰਦਾ ਹੈ। ਇਸ ਨੂੰ ਘੱਟ ਕਰਨ ਦੇ ਲਈ ਲੋਕ ਬਹੁਤ ਤਰ੍ਹਾਂ ਦੇ ਉਪਾਅ ਕਰਦੇ ਹਨ ਪਰ ਫ਼ਿਰ ਕੋਈ ਫ਼ਰਕ ਨਹੀਂ ਪੈਂਦਾ। ਜੇ ਤੁਸੀਂ ਵੀ ਆਪਣੇ ਵਧਦੇ ਭਾਰ ਤੋਂ ਪਰੇਸ਼ਾਨ ਹੋ ਤਾਂ ਹੁਣ ਟੈਂਸ਼ਨ ਲੈਣ ਦੀ ਜ਼ਰੂਰਤ ਨਹੀਂ ਕਿਉਂਕਿ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਨੁਸਖੇ ਬਾਰੇ ਦੱਸਣ ਜਾ ਰਹੇ ਹਾਂ ਜੋ ਮੋਟਾਪੇ ਦਾ ਕਾਲ ਕਹਿ ਸਕਦੇ ਹਾਂ। ਇਸ ਨਾਲ 5 ਦਿਨ ਦੇ ਸੇਵਨ ਤੋਂ ਹੀ ਤੁਹਾਨੂੰ ਫ਼ਰਕ ਮਹਿਸੂਸ ਹੋਵੇਗਾ।
ਸਮੱਗਰੀ
– 60 ਗ੍ਰਾਮ ਧਨਿਆ(ਮਸਲਿਆ ਹੋਇਆ)
– 1 ਨਿੰਬੂ
– 4 ਗਿਲਾਸ ਪਾਣੀ
ਜੂਸ ਬਣਾਉਣ ਦੀ ਵਿਧੀ
ਇੱਕ ਜ਼ਾਰ ‘ਚ ਨਿੰਬੂ ਦਾ ਰਸ ਨਿਚੋੜ ਲਓ। ਉਸ ‘ਚ ਮਸਲਿਆ ਹੋਇਆ ਹਰਾ ਧਨਿਆ ਅਤੇ ਪਾਣੀ ਮਿਲਾਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਜੂਸ ਨੂੰ ਲਗਾਤਾਰ ਖਾਲੀ ਪੇਟ 5 ਦਿਨਾਂ ਤੱਕ ਪੀਓ। ਹਰਾ ਧਨਿਆ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਖੂਨ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਦਾ ਹੈ ਜਦਕਿ ਨਿੰਬੂ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਦਾ ਹੈ। ਇਸ ਜੂਸ ਨੂੰ ਲਗਾਤਾਰ 5 ਦਿਨ ਖਾਲੀ ਪੇਟ ਪੀਣ ਨਾਲ ਤੁਸੀਂ ਲਗਭਗ 5 ਕਿਲੋ ਤੱਕ ਭਾਰ ਘੱਟ ਕਰ ਸਕਦੇ ਹੋ।










