ਥਾਇਰੌਇਡ ਦੀ ਸਮੱਸਿਆ ਅੱਜ-ਕਲ੍ਹ ਆਮ ਹਰ ਕਿਸੇ ਨੂੰ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਥਾਇਰਾਇਡ ਦਾ ਜਲਦੀ ਸ਼ਿਕਾਰ ਹੁੰਦੀਆਂ ਹਨ। ਥਾਇਰਾਇਡ ਸਰੀਰ ‘ਚ ਪਾਈ ਜਾਣ ਵਾਲੀ ਐਂਡੋਕ੍ਰਾਈਨ ਗਲੈਂਡ ‘ਚੋਂ ਇੱਕ ਹੈ। ਜੋ ਕਈ ਤਰ੍ਹਾਂ ਦੇ ਸਰੀਰਕ ਕੰਮਾਂ ‘ਤੇ ਅਸਰ ਪਾਉਂਦੀ ਹੈ। ਇਸ ‘ਚ ਤਣਾਅ, ਨੀਂਦ ਠੀਕ ਨਾਲ ਨਹੀ ਆਉਣਾ, ਕੋਲੇਸਟਰੌਲ, ਬਾਂਝਪਨ, ਮਾਹਵਾਰੀ ਸਮੇਂ ‘ਤੇ ਨਾ ਆਉਣਾ, ਦਿਲ ਦੀ ਧੜਕਨ ਵੱਧਣਾ ਜਿਹੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਥਾਇਰਾਇਡ ਨੂੰ ਕੰਟਰੋਲ ‘ਚ ਰੱਖਣ ਲਈ ਇਹ ਆਸਾਨ ਨੁਸਖੇ ਅਪਨਾਓ।
1. ਤੁਲਸੀ ਅਤੇ ਐਲੋਵੇਰਾ
ਅੱਧਾ ਚਮਚ ਐਲੋਵੇਰਾ ‘ਚ ਦੋ ਬੂੰਦਾਂ ਤੁਲਸੀ ਦੇ ਰਸ ਦੀਆਂ ਮਿਲਾ ਕੇ ਪੀਓ। ਇਸ ਨੂੰ ਦਿਨ ‘ਚ ਦੋ ਵਾਰੀ ਪੀਣ ਨਾਲ ਫ਼ਾਇਦਾ ਹੁੰਦਾ ਹੈ।
2. ਨਿੰਬੂ ਅਤੇ ਪਾਲਕ
ਰਾਤ ਨੂੰ ਇੱਕ ਕੱਪ ਪਾਲਕ ਦੇ ਰਸ ‘ਚ ਅੱਧਾ ਨਿੰਬੂ ਮਿਲਾ ਕੇ ਪੀਓ। ਇਸ ਨਾਲ ਥਾਇਰਾਇਡ ਕੰਟਰੋਲ ‘ਚ ਰਹੇਗਾ।
3. ਹਲਦੀ ਵਾਲਾ ਦੁੱਧ
ਥਾਇਰਾਇਡ ਕੰਟਰੋਲ ‘ਚ ਰੱਖਣ ਲਈ ਰੋਜ਼ਾਨਾ ਹਲਦੀ ਵਾਲਾ ਦੁੱਧ ਪੀਓ ਜਾਂ ਫ਼ਿਰ ਇੱਕ ਚਮਚ ਭੁੰਨੀ ਹੋਈ ਹਲਦੀ ਨੂੰ ਕੋਸੇ ਪਾਣੀ ਨਾਲ ਲਵੋ।
4. ਬਦਾਮ ਅਤੇ ਅਖਰੋਟ
ਬਦਾਮ ਅਤੇ ਅਖਰੋਟ ‘ਚ ਸੇਲੇਨਿਅਮ ਤੱਤ ਹੁੰਦਾ ਹੈ, ਜੋ ਥਾਇਰਾਇਡ ਦੇ ਮਰੀਜਾਂ ਲਈ ਫ਼ਾਇਦੇਮੰਦ ਹੁੰਦਾ ਹੈ। ਇਨ੍ਹਾਂ ਨੂੰ ਪੂਰੀ ਰਾਤ ਭਿਓਂ ਕੇ ਸਵੇਰੇ ਖਾਓ।
5. ਹਰੀਆਂ ਸਬਜੀਆਂ
ਹਰੀਆਂ ਸਬਜੀਆਂ ‘ਚ ਆਇਰਨ ਭਰਪੂਰਾ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਕਿ ਥਾਇਰਾਇਡ ਗਲੈਂਡ ਲਈ ਫ਼ਾਇਦੇਮੰਦ ਹੁੰਦਾ ਹੈ । ਇਸ ਲਈ ਆਪਣੀ ਖੁਰਾਕ ‘ਚ ਹਰੀਆਂ ਸਬਜੀਆਂ ਨੂੰ ਸ਼ਾਮਲ ਕਰੋ।










