ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਗੰਭੀਰ ਦੋਸ਼ ਲਗਾਉਣ ਵਾਲੇ ਆਮ ਆਦਮੀ ਪਾਰਟੀ ਦੇ ਹੀ ਮੰਤਰੀ ਕਪਿਲ ਮਿਸ਼ਰਾ ਨੇ ਅੱਜ ਸੀ.ਬੀ.ਆਈ ਦਫਤਰ ਪਹੁੰਚ ਕੇ ਉਨ੍ਹਾਂ ਖਿਲਾਫ ਸਬੂਤ ਪੇਸ਼ ਕੀਤੇ| ਕਪਿਲ ਮਿਸ਼ਰਾ ਨੇ ਕਿਹਾ ਕਿ ਮੇਰੇ ਖਿਲਾਫ ਕੇਜਰੀਵਾਲ ਖਿਲਾਫ ਪੁਖਤਾ ਸਬੂਤ ਹਨ|
ਕਪਿਲ ਮਿਸ਼ਰਾ ਨੇ ਸੀ.ਬੀ.ਆਈ ਨੂੰ ਤਿੰਨ ਸ਼ਿਕਾਇਤਾਂ ਕੇਜਰੀਵਾਲ ਅਤੇ ਸਤਯੇਂਦਰ ਜੈਨ ਵਿਚਾਲੇ 2 ਕਰੋੜ ਦਾ ਲੈਣ-ਦੇਣ, ਦੂਸਰੀ ਕੇਜਰੀਵਾਲ ਦੇ ਰਿਸ਼ਤੇਦਾਰਾਂ ਨੂੰ 50 ਕਰੋੜ ਰੁਪਏ ਦੀ ਲੈਂਡ ਡੀਲ ਦਾ ਫਾਇਦਾ ਅਤੇ ਤੀਸਰੀ ਸ਼ਿਕਾਇਤ ਵਿਚ ਸਤਯੇਂਦਰ ਜੈਨ, ਆਸ਼ੀਸ਼ ਖਤਾਨ, ਰਾਘਵ ਚੰਦਰਾ, ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਦੋਸ਼ੀ ਬਣਾਇਆ| ਇਨ੍ਹਾਂ ਉਤੇ ਕਪਿਲ ਮਿਸ਼ਰਾ ਨੇ ਵਿਦੇਸ਼ੀ ਟ੍ਰਿਪ ਲਈ ਜਨਤਾ ਦੇ ਪੈਸੇ ਦੀ ਗਲਤ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ|















